Skip to content
Independent perspectives. Global stories.
BREAKING

ਵਿਸ਼ਵ ਬੈਂਕ ਦੀ ਰਿਪੋਰਟ ਅਨੁਸਾਰ ਸ਼ਹਿਰੀਆਂ ਨੂੰ ਜਨ ਸੁਵਿਧਾਵਾਂ ਦੇਣ ਵਿੱਚ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣਿਆ

Share this story

ਵਿਭਾਗ ਦੇ ਸਕੱਤਰ ਨੇ ਮੁੱਖ ਮੰਤਰੀ, ਉਪ ਮੁੱਖ ਮੰਤਰੀ ਤੇ ਸਥਾਨਕ ਸਰਕਾਰਾਂ ਮੰਤਰੀ ਸਿਰ ਬੰਨ੍ਹਿਆ ਸਿਹਰਾ

Page-1_06 ਜਲੰਧਰ/ਚੰਡੀਗੜ੍ਹ, 8 ਮਾਰਚ- ਵੱਖ-ਵੱਖ ਖੇਤਰਾਂ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣੇ ਪੰਜਾਬ ਹੁਣ ਸ਼ਹਿਰੀਆਂ ਨੂੰ ਸਹੂਲਤਾਂ ਦੇਣ ਦੇ ਮਾਮਲੇ ਵਿੱਚ ਦੇਸ਼ ਦਾ ਸਿਖਰਲਾ ਸੂਬਾ ਬਣਿਆ ਹੈ। ਵਿਸ਼ਵ ਬੈਂਕ ਦੀ ਰਿਪੋਰਟ ਅਨੁਸਾਰ ਪੰਜਾਬ ਨੇ ਸਭ ਤੋਂ ਵੱਧ ਸ਼ਹਿਰੀ ਵਸੋਂ ਨੂੰ ਵਾਟਰ ਸਪਲਾਈ, ਸੀਵਰੇਜ ਅਤੇ ਸੀਵਰੇਜ ਟਰੀਟਮੈਂਟ ਪਲਾਂਟ ਦੇਣ ਵਿੱਚ ਕਵਰੇਜ ਕੀਤਾ ਹੈ। ਇਸ ਦੇ ਨਾਲ ਹੀ ਪ੍ਰਤੀ ਦਿਨ ਅਤੇ ਦਿਨ ਵਿੱਚ ਵੱਧ ਘੰਟੇ ਪਾਣੀ ਦੀ ਸਪਲਾਈ ਵਿੱਚ ਵੀ ਪੰਜਾਬ ਨੇ ਦੇਸ਼ ਦੇ ਹੋਰਨਾਂ ਸੂਬਿਆਂ ਮੁਕਾਬਲੇ ਟਾਰਗੇਟ ਪੂਰਾ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵੱਲੋਂ ਬਣਾਈਆਂ ਨੀਤੀਆਂ ਅਤੇ ਮੁੱਖ ਮੰਤਰ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਸ਼ਹਿਰੀਆਂ ਨੂੰ ਸਹੂਲਤਾਂ ਦੇਣ ਵਿੱਚ ਨਿਭਾਈ ਜਾ ਰਹੀ ਵਚਨਬੱਧਤਾ ਤਹਿਤ ਹੀ ਪੰਜਾਬ ਨੇ ਸ਼ਹਿਰੀਆਂ ਨੂੰ ਜਨ ਸੁਵਿਧਾਵਾਂ

ਦੇਣ ਵਿੱਚ ਬਾਕੀ ਦੇਸ਼ ਨੂੰ ਕਾਫੀ ਪਿੱਛੇ ਪਛਾੜ ਦਿੱਤਾ ਹੈ। ਵਿਸ਼ਵ ਬੈਂਕ ਦੀ 2014 ਦੀ ਰਿਪੋਰਟ ਦੇ ਅੰਕੜਿਆਂ ਅਨੁਸਾਰ ਪੰਜਾਬ ਨੇ 85 ਫੀਸਦੀ ਸ਼ਹਿਰੀ ਵਸੋਂ ਨੂੰ ਪਾਣੀ ਦੀ ਸਪਲਾਈ ਮੁਹੱਈਆ ਕਰਵਾਈ ਹੈ ਜਦੋਂ ਕਿ ਬਾਕੀ ਦੇਸ਼ ਵਿੱਚ ਇਹ ਅੰਕੜਾ 54.7 ਫੀਸਦੀ ਹੈ। ਇਸੇ ਤਰ੍ਹਾਂ 2011 ਦੀ ਜਨਗਣਨਾ ਅਨੁਸਾਰ ਪੰਜਾਬ ਦੀ 66 ਫੀਸਦੀ ਵਸੋਂ ਪਾਣੀ ਦੀ ਸਪਲਾਈ ਤਹਿਤ ਕਵਰ ਹੁੰਦੀ ਸੀ ਜਦੋਂ ਕਿ ਦੇਸ਼ ਦੀ 62 ਫੀਸਦੀ ਵਸੋਂ ਕਵਰ ਸੀ। ਇਸੇ ਤਰ੍ਹਾਂ ਪ੍ਰਤੀ ਵਿਅਕਤੀ ਰੋਜ਼ਾਨਾ ਪਾਣੀ ਦੀ ਸਪਲਾਈ (ਲਿਟਰਾਂ ਵਿੱਚ) ਦੇ ਹਿਸਾਬ ਨਾਲ ਪੰਜਾਬ ਦੀ ਔਸਤ 200-260 ਲਿਟਰ ਹੈ ਜਦੋਂ ਕਿ ਦੇਸ਼ ਦੀ ਔਸਤ 89.9 ਹੈ। ਇਸੇ ਤਰ੍ਹਾਂ ਪੰਜਾਬ ਵਿੱਚ ਰੋਜਾਨਾ ਸ਼ਹਿਰੀਆਂ ਨੂੰ 10 ਤੋਂ 12 ਘੰਟੇ ਪਾਣੀ ਦੀ ਸਪਲਾਈ ਦਿੱਤੀ ਜਾ ਰਹੀ ਹੈ ਅਤੇ ਦੇਸ਼ ਦੇ ਬਾਕੀ ਸ਼ਹਿਰੀਆਂ ਨੂੰ ਇਹ ਸਹੂਲਤ 4.3 ਘੰਟੇ ਹਨ। ਸੀਵਰੇਜ ਕਵਰ ਦੇ ਖੇਤਰ ਵਿੱਚ ਵੀ ਪੰਜਾਬ ਬਾਕੀ ਦੇਸ਼ ਨਾਲੋਂ ਕਾਫੀ ਅੱਗੇ ਹੈ। ਪੰਜਾਬ ਵਿੱਤ 65 ਫੀਸਦੀ ਸ਼ਹਿਰੀ ਵਸੋਂ ਸੀਵਰੇਜ ਤਹਿਤ ਕਵਰ ਹੈ ਜਦੋਂ ਕਿ ਬਾਕੀ ਦੇਸ਼ ਦੀ 50.49 ਫੀਸਦੀ ਵਸੋਂ ਕਵਰ ਹੈ। ਸੀਵਰੇਜ ਟਰੀਟਮੈਂਟ ਪਲਾਂਟ ਕਪੈਸਟੀ ਵਿੱਚ ਪੰਜਾਬ ਦਾ ਅੰਕੜਾ 65 ਫੀਸਦੀ ਹੈ ਅਤੇ ਬਾਕੀ ਦੇਸ਼ ਦਾ 58 ਫੀਸਦੀ ਹੈ।  ਸਥਾਨਕ ਸਰਕਾਰਾਂ ਵਿਭਾਗ ਦੇ ਸਕੱਤਰ ਸ੍ਰੀ ਅਸ਼ੋਕ ਗੁਪਤਾ ਨੇ ਇਨ੍ਹਾਂ ਪ੍ਰਾਪਤੀਆਂ ਦਾ ਸਿਹਰਾ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਦੂਰ ਦ੍ਰਿਸ਼ਟੀ ਵਾਲੀ ਲੀਡਰਸ਼ਿਪ, ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਸੋਚ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਅਨਿਲ ਜੋਸ਼ੀ ਦੀ ਅਗਵਾਈ ਸਿਰ ਬੰਨ੍ਹਿਆ ਹੈ। ਸ੍ਰੀ ਗੁਪਤਾ ਨੇ ਕਿਹਾ ਕਿ ਪੰਜਾਬ ਦੇ ਹਰ ਸ਼ਹਿਰੀ ਨੂੰ ਬਿਹਤਰ ਅਤੇ ਵਧੀਆ ਸਹੂਲਤਾਂ ਦੇਣ ਲਈ ਪੰਜਾਬ ਸਰਕਾਰ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪਾਣੀ ਦੀ ਸਪਲਾਈ, ਸੀਵਰੇਜ ਅਤੇ ਸੀਵਰੇਜ ਟਰੀਟਮੈਂਟ ਪਲਾਟ ਕਪੈਸਟੀ ਖੇਤਰ ਵਿੱਚ ਵਿਭਾਗ ਦਾ ਟੀਚਾ 100 ਫੀਸਦੀ ਟਾਰਗੇਟ ਪੂਰਾ ਕਰਨਾ ਹੈ। ਉਨ੍ਹਾਂ ਇਹ ਟੀਚਾ ਜਲਦ ਗੁਰਾ ਕਰ ਲਿਆ ਜਾਵੇਹਾ।

WRITTEN BY