ਖੰਨਾ, 7 ਮਾਰਚ (ਸੁਖਵਿੰਦਰ ਸਿੰਘ ਸਲੌਦੀ)- ਮਾਤਾ ਗੰਗਾ ਖਾਲਸਾ ਕਾਲਜ ਫ਼ਾਰ ਗਰਲਜ਼, ਮੰਜੀ ਸਾਹਿਬ, ਕੋਟਾਂ ਵਿਖੇ ਕਾਲਜ ਦੀ 15ਵੀਂ ਸਾਲਾਨਾ ਐਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ। ਇਸ ਐਥਲੈਟਿਕ ਮੀਟ ਦਾ ਆਰੰਭ ਵਿਦਿਆਰਥਣਾਂ ਦੁਆਰਾ ‘ਦੇਹਿ ਸ਼ਿਵਾ ਬਰ ਮੋਹਿ ਇਹੈ‘ ਦੇ ਸ਼ਬਦ-ਗਾਇਨ ਨਾਲ ਹੋਇਆ । ਪਹਿਲੇ ਸੈਸ਼ਨ ਦੇ ਮੁੱਖ ਮਹਿਮਾਨ ਸ. ਅਵਤਾਰ ਸਿੰਘ ਸਕੱਤਰ ਲੀਗਲ ਸ਼੍ਰੋ. ਗੁ. ਪ੍ਰ. ਕਮੇਟੀ ਨੇ ਐਥਲੈਟਿਕ ਮੀਟ ਦਾ ਰਸਮੀ ਤੌਰ ਤੇ ਉਦਘਾਟਨ ਕੀਤਾ, ਕਾਲਜ ਦੇ ਪਿੰ੍ਰਸੀਪਲ ਡਾ. ਜਤਿੰਦਰ ਕੌਰ ਵੱਲੋਂ ਆਏ ਮਹਿਮਾਨਾਂ ਦਾ ਸਵਾਗਤ ਕਰਨ ਉਪਰੰਤ ਕਾਲਜ ਦੀ ਸਾਲਾਨਾ ਖੇਡ ਰਿਪੋਰਟ ਪੇਸ਼ ਕੀਤੀ ਗਈ।ਕਾਲਜ ਦੀਆਂ ਖਿਡਾਰਨਾਂ ਨੇ ਸ਼ਾਨਦਾਰ ਮਾਰਚ ਪਾਸਟ ਕੀਤਾ। ਸਮਾਗਮ ਦੇ ਦੂਜੇ ਸੈਸ਼ਨ ਦੌਰਾਨ ਸ. ਗੁਰਿੰਦਰ ਸਿੰਘ ਢਿਲੋ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਇਸ ਮੌਕੇ ਤੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਖੇਡਾਂ ਜੀਵਨ ਦਾ ਅਟੁੱਟ ਅੰਗ ਹਨ ਇਹ ਕੇਵਲ ਵਿਦਿਆਰਥੀ ਦੇ ਸਰੀਰ ਅਤੇ ਦਿਮਾਗ ਦੇ ਨਾਲ-ਨਾਲ ਉਸ ਦੇ ਸਰਵ-ਪੱਖੀ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ ਅਤੇ ਵਿਦਿਆਰਥੀਆਂ ਵਿੱਚ ਅਨੁਸਾਸ਼ਨ, ਮਿਲਵਰਤਣ ਤੇ ਮੁਕਾਬਲੇ ਦੀ ਭਾਵਨਾ ਪੈਦਾ ਕਰਦੀਆਂ ਹਨ।ਇਸ ਦੇ ਨਾਲ ਹੀ ਉਨ੍ਹਾਂ ਨੇ ਲੜਕੀਆਂ ਨੂੰ ਆਪਣੇ ਮਾਤਾ ਪਿਤਾ ਦਾ ਸਨਮਾਨ ਕਰਨ
ਲਈ ਵੀ ਪ੍ਰੇਿਰਤ ਕੀਤਾ।ਦਿਨ ਭਰ ਇਨ੍ਹਾਂ ਖੇਡ ਮੁਕਾਬਲਿਆ ਵਿਚ ਕਾਲਜ ਦੀਆਂ ਖਿਡਾਰਨਾਂ ਨੇ 100 ਮੀਟਰ,200 ਮੀਟਰ, ਚਾਟੀ ਰੇਸ, ਸ਼ਾਟ-ਪੁੱਟ, ਡਿਸਕਸ ਥਰੋ, ਸੈਕ ਰੇਸ, ਸਕੀਪਿੰਗ ਰੇਸ, ਰੱਸਾ-ਕੱਸੀ, ਤਿੰਨ ਟੰਗੀ, ਆਦਿ ਖੇਡਾਂ ਵਿੱਚ ਵੱਧ ਚੜ੍ਹ ਕੇ ਭਾਗ ਲਿਆ ਅਤੇ ਪਹਿਲੇ,ਦੂਜੇ ਅਤੇ ਤੀਜੇ ਦਰਜੇ ਦੇ ਇਨਾਮ ਪ੍ਰਾਪਤ ਕੀਤੇ।ਇਸ ਮੌਕੇ ਤੇ ਜਸਪ੍ਰੀਤ ਕੌਰ ਬੀ.ਏ ਭਾਗ ਦੂਜਾ ਕਾਲਜ ਦੀ ਬੈਸਟ ਐਥਲੀਟ ਚੁਣੀ ਗਈ । ਮਹਿਮਾਨਾਂ ਦੀ ਮਿਊਜ਼ੀਕਲ ਚੇਅਰ ਰੇਸ ਵਿੱਚ ਸ. ਰਾਜਵਿੰਦਰ ਸਿੰਘ ਸੋਹਲ ਜੇਤੂ ਰਹੇ ਅਤੇ ਟੀਚਰਜ਼ ਦੀ ਬਾਲ ਪਾਸਿੰਗ ਰੇਸ ਵਿੱਚ ਮਿਸ ਨਵਜੋਤ ਕੌਰ (ਕਾਮਰਸ ਵਿਭਾਗ) ਜੇਤੂ ਰਹੇ। ਇਸ ਮੌਕੇ ਤੇ ਮੁੱਖ ਮਹਿਮਾਨ ਸ. ਗੁਰਿੰਦਰ ਸਿੰਘ ਢਿਲੋ ਨੇ ਜੇਤੂ ਖਿਡਾਰਨਾਂ ਨੂੰ ਇਨਾਮ ਵੰਡੇ।ਕਾਲਜ ਦੀ ਗਿੱਧਾ,ਭੰਗੜਾ ਅਤੇ ਐਰੋਬਿਕਸ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਇਸ ਸਮਾਗਮ ਦੀ ਰੋਣਕ ਵਧਾਈ। ਸਮਾਗਮ ਵਿੱਚ ਸ. ਇੰਦਰਜੀਤ ਸਿੰਘ ਲੋਪੋਂ ਮੀਤ ਪ੍ਰਧਾਨ, ਲੋਕਲ ਕਾਲਜ ਪ੍ਰਬੰਧਕ ਕਮੇਟੀ, ਸ. ਰਘਬੀਰ ਸਿੰਘ ਸਹਾਰਨਮਾਜਰਾ ਐਡੀਸ਼ਨਲ ਸਕੱਤਰ, ਲੋਕਲ ਕਾਲਜ ਪ੍ਰਬੰਧਕ ਕਮੇਟੀ ਸ. ਜਗੀਰ ਸਿੰਘ ਮੈਨੇਜਰ ਗੁਰਦੁਅਰਾ ਮੰਜੀ ਸਾੁਹਿਬ, ਕੋਟਾਂ, ਸ੍ਰੀ ਅਸ਼ੋਕ ਸ਼ਰਮਾ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਕੋਟਾਂ, ਡਾ. ਅਨੂ ਸ਼ਰਮਾ ਡਿਸਪੈਂਸਰੀ ਕੋਟਾਂ ਕਾਲਜ, ਸ. ਗੁਰਦੀਪ ਸਿੰਘ ਕੰਗ ਮੈਨੇਜਰ, ਗੁਰਦੁਆਰਾ ਰਾਣਵਾਂ, ਸ. ਰਾਜਵਿੰਦਰ ਸਿੰਘ ਸੋਹਲ ਐਸ. ਪੀ. ਹੈਡ ਕੁਆਰਟਰ ਖੰਨਾ, ਸ. ਹਰਜਿੰਦਰ ਸਿੰਘ ਗਿੱਲ ਡੀ.ਐਸ. ਪੀ ਖੰਨਾ ਉਚੇਚੇ ਤੌਰ ਤੇ ਪਹੁੰਚੇ।ਉਪਰੋਕਤ ਤੋਂ ਇਲਾਵਾ ਸ. ਨਿਰਮਲ ਸਿੰਘ ਧਾਲੀਵਾਲ, ਪਾਇਲ, ਜਥੇਦਾਰ ਜੋਰਾ ਸਿੰਘ ,ਰਣਜੋਧ ਸਿੰਘ ਸਹਾਰਨਮਾਜਰਾ ਅਤੇ ਹੋਰ ਮੱਹਤਵਪੂਰਨ ਸ਼ਖਸ਼ੀਅਤਾਂ ਨੇ ਭਰਵੀਂ ਹਾਜ਼ਰੀ ਲਗਵਾਈ। ਅਖੀਰ ਵਿਚ ਗਾਇਕ ਇੰਦਰਜੀਤ ਨਿੱਕੂ ਨੇ ਆਪਣੇ ਗੀਤਾਂ ਨਾਲ ਹਾਜਰੀ ਲਗਵਾਈ।



