Skip to content
Independent perspectives. Global stories.
BREAKING

ਜਲੰਧਰ ਵਿੱਚ ਕਤਲ ਦੀਆਂ ਦੋ ਵਾਰਦਾਤਾਂ

Share this story

ਜਲੰਧਰ, 7 ਮਾਰਚ (ਸੁਖਵਿੰਦਰ ਦਕੋਹਾ)- ਸ਼ਹਿਰ ਦੇ ਸਥਾਨਕ ਸ਼ਕਤੀ ਨਗਰ ਵਿੱਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਪ੍ਰਾਪਰਟੀ ਕਾਰੋਬਾਰੀ ਨਵਦੀਪ ਸਿੰਘ ਵਾਸੀ ਰਾਜ ਨਗਰ , ਬਸਤੀ ਬਾਵਾ ਖੇਲ ਦੇ ਰੂਪ ਵਿੱਚ ਹੋਈ। ਗੋਲੀਕਾਂਡ ਵਿੱਚ ਨਵਦੀਪ ਸਿੰਘ ਦਾ ਸਾਥੀ ਜਸਵੀਰ ਸਿੰਘ ਭੋਲਾ ਵਾਲ ਵਾਲ ਬਚ ਗਿਆ ? ਪੁਲਸ ਅਤੇ ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਨਵਦੀਪ ਅਤੇ ਜਸਵੀਰ ਨੇ ਗੁਰਪ੍ਰੀਤ ਸਿੰਘ ਨਾਮਕ ਵਿਅਕਤੀ ਤੋਂ ਸ਼ਕਤੀ ਨਗਰ ਵਿੱਚ   ਭਗਵਾਨ ਵਾਲਮੀਕਿ ਆਸ਼ਰਮ ਦੇ ਨੇੜੇ 14 ਮਰਲੇ ਦਾ ਪਲਾਟ ਖਰੀਦਿਆ ਸੀ ? ਦਾਰਾ ਸਿੰਘ ਨਾਮਕ ਵਿਅਕਤੀ ਨੇ ਇਸ ਪਲਾਟ ਵਿੱਚ ਹਿੱਸੇਦਾਰੀ ਦਾ ਹੱਕ ਜਤਾਉਂਦਿਆ ਅਦਾਲਤ ਵਿਚ ਕੇਸ ਕੀਤਾ ਹੋਇਆ ਸੀ, ਜਿਸ ਵਿੱਚ ਮਾਨਯੋਗ ਅਦਾਲਤ ਨੇ ਫੈਸਲਾ ਦਾਰਾ ਸਿੰਘ ਦੇ ਖਿਲਾਫ ਦਿੱਤਾ ਸੀ?ਪ੍ਰਾਪਤ ਜਾਣਕਾਰੀ ਅਨੁਸਾਰ ਦਾਰਾ ਸਿੰਘ ਨੇ ਐਲਾਨ ਕੀਤਾ ਸੀ ਕਿ ਜੇਕਰ ਕੋਈ ਮਾਲਕੀ ਦਾ ਹੱਕ

ਜਤਾਉਣ ਸੰਬੰਧਤ ਪ੍ਰਾਪਰਟੀ ਵਿੱਚ ਆਇਆ ਤਾਂ ਉਹ ਉਸ ਨੂੰ ਗੋਲੀ ਮਾਰ ਦੇਵੇਗਾ?ਨੇੜਲੇ ਲੋਕਾਂ ਦੇ ਦੱਸੇ ਅਨੁਸਾਰ ਅੱਜ ਸਵੇਰੇ ਨਵਦੀਪ ਅਤੇ ਜਸਵੀਰ ਜਦੋਂ ਪਲਾਟ ਤੇ ਪਹੁੰਚੇ ਤਾਂ ਦਾਰਾ ਸਿੰਘ ਨੇ ਪਹਿਲਾ ਨਵਦੀਪ ਦੀ ਡਸਟਰ ਗੱਡੀ ਦੇ  ਟਾਇਰ ਗੋਲੀ ਮਾਰ ਕੇ ਪੰਕਚਰ ਕਰ ਦਿੱਤੇ ਅਤੇ ਫਿਰ ਨਵਦੀਪ ਦੇ ਗੋਲੀਆਂ ਮਾਰ ਦਿੱਤੀਆਂ। ਦਾਰਾ ਨੇ ਜਸਵੀਰ ਤੇ ਵੀ ਗੋਲੀਆਂ ਚਲਾਈਆਂ ਪਰ ਉਹ ਵਾਲ ਵਾਲ ਬਚ ਗਿਆ। ਗੋਲੀਆਂ ਲੱਗਣ ਨਾਲ ਨਵਦੀਪ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਹਤਿਆਰੋਪੀ ਮੌਕੇ ਤੋਂ ਫਰਾਰ ਹੋ ਗਏ। ਮਾਮਲਾ ਗੰਭੀਰ ਹੋ ਕਰਕੇ ਮੌਕੇ ਤੇ ਥਾਣਾ 2 ਅਤੇ 4 ਦੀ ਪੁਲਸ ਅਤੇ ਵੱਡੇ ਅਫਸਰ ਪਹੁੰਚ ਕੇ ਜਾਂਚ ਪੜਤਾਲ ਕਲ ਰਹੇ ਸਨ। ਦੂਸਰਾ ਮਾਮਲਾ ਪਿੰਡ ਵਰਿਆਣਾ ਦੇ ਨੇੜਲੇ ਖੇਤਾਂ ਦਾ ਹੈ , ਜਿੱਥੇ ਅੱਜ ਇੱਕ ਅਣਪਛਾਤੇ ਨੌਜਵਾਨ ਦੀ ਅਧਜਲੀ ਲਾਸ਼ ਖੇਤਾਂ ਵਿੱਚੋਂ ਬਰਾਮਦ ਹੋਈ?ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਕੁਝ ਲੋਕਾਂ ਨੇ ਖੇਤਾਂ ਵਿੱਚ ਇਕ ਨੌਜਵਾਨ ਵਿਅਕਤੀ ਦੀ ਅਧਜਲੀ ਲਾਸ਼ ਦੇਖ ਪੁਲਸ ਨੂੰ ਸੂਚਿਤ ਕੀਤਾ ? ਲਾਸ਼ ਦੇ ਸਿਰਫ ਪੈਂਟ ਹੀ ਪਾਈ ਹੋਈ ਸੀ?ਮੌਕੇ ਤੇ ਪਹੁੰਚੇ ਦਿਹਾਤੀ ਪੁਲਸ ਦੇ ਐੱਸ .ਪੀ. ਹਰਕੰਵਲ ਪ੍ਰੀਤ ਸਿੰਘ ਖੱਖ ਅਤੇ ਥਾਣਾ ਮਕਸੂਦਾਂ ਦੇ ਮੁਖੀ ਨੇ ਦੱਸਿਆ ਕਿ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮ੍ਰਿਤਕ ਵਿਅਕਤੀ ਦੀ ਉਮਰ ਲਗਭਗ 26 ਸਾਲ ਹੈ ? ਪਹਿਲਾਂ ਇਸ ਨੌਜਵਾਨ ਨੂੰ ਤੇਜਧਾਰ ਹਥਿਆਰਾਂ ਨਾਲ ਮਾਰਿਆ ਗਿਆ,  ਫਿਰ ਇਸ ਦੀ ਪਛਾਣ ਲੁਕਾਉਣ ਲਈ ਧੜ ਅਤੇ ਚਿਹਰੇ ਨੂੰ ਜਲਾ ਦਿੱਤਾ ਗਿਆ ? ਫਿਲਹਾਲ ਇਲਾਕੇ ਵਿੱਚ ਕਿਸੇ ਨੇ ਇਸ ਲਾਸ਼ ਨੂੰ ਨਹੀਂ ਪਛਾਣਿਆ ਹੈ।

WRITTEN BY