Skip to content
Independent perspectives. Global stories.
BREAKING

ਅਰਵਿੰਦ ਕੇਜਰੀਵਾਲ ਹੀ ਪਾਰਟੀ ’ਚ ਫਸਾਦ ਦੀ ਜੜ੍ਹ : ਮਯੰਕ ਗਾਂਧੀ

Share this story

Page-1_21 ਨਵੀਂ ਦਿ¤ਲੀ, 5 ਫਰਵਰੀ (ਪੀ. ਟੀ.)- ਆਮ ਆਦਮੀ ਪਾਰਟੀ ਦਾ ਝਗੜਾ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਪੀ.ਏ.ਸੀ. ਤੋਂ ਯੋਗੇਂਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਨ ਨੂੰ ਕ¤ਢੇ ਜਾਣ ਤੋਂ ਬਾਅਦ ਹੁਣ ਆਪ ਪਾਰਟੀ ਦੇ ਉ¤ਘੇ ਨੇਤਾ ਮਯੰਕ ਗਾਂਧੀ ਨੇ ਵੀ ਆਪਣੇ ਬਲਾਗ ਜਰੀਏ ਪਾਰਟੀ ‘ਚ ਜੋ ਕੁਝ ਚ¤ਲ ਰਿਹਾ ਹੈ ਉਸ ਸਬੰਧੀ ਕਈ ਖੁਲਾਸੇ ਕੀਤੇ ਹਨ। ਗਾਂਧੀ ਨੇ ਅਰਵਿੰਦ ਕੇਜਰੀਵਾਲ ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹੀ ਸਾਰੇ ਫਸਾਦ ਦੀ ਜੜ੍ਹ ਹੈ ਅਤੇ ਜੇ ਬੁ¤ਧਵਾਰ ਨੂੰ ਹੋਈ ਬੈਠਕ ਦੇ ਵੇਰਵੇ ਜਾਰੀ ਕੀਤੇ ਜਾਣ ਤਾਂ ਸਾਰੀਆਂ ਗ¤ਲਾਂ ਸਪਸ਼ਟ ਹੋ ਜਾਣਗੀਆਂ। ਦਰਅਸਲ, ਕ¤ਲ੍ਹ ਨੂੰ ਹੋਈ ਆਪ ਦੀ ਕੌਮੀ ਕਾਰਜਕਾਰਨੀ ਦੀ ਬੈਠਕ ‘ਚ ਮਯੰਕ ਗਾਂਧੀ ਮੌਜੂਦ ਸਨ ਪਰ ਉਨ੍ਹਾਂ ਨੇ ਵੋਟ ਨਹੀਂ ਕੀਤਾ। ਮਯੰਕ ਗਾਂਧੀ ਨੇ ਬਲਾਗ ‘ਚ ਲਿਖਿਆ ਕਿ ਅਰਵਿੰਦ ਕੇਜਰੀਵਾਲ ਨੇ ਧਮਕੀ ਦਿ¤ਤੀ ਸੀ ਕਿ ਜੇ ਯੋਗੇਂਦਰ ਯਾਦਵ ਅਤੇ ਪ੍ਰਸ਼ਾਂਤ ਭੂਸ਼ਨ ਨੂੰ ਪੀ.ਏ.ਸੀ. ‘ਚ ਰ¤ਖਿਆ ਗਿਆ ਤਾਂ ਉਹ ਪਾਰਟੀ ਪ੍ਰਮੁ¤ਖ ਅਹੁਦੇ ਤੋਂ ਅਸਤੀਫਾ ਦੇਣ ਦੇਣਗੇ।

WRITTEN BY