ਸ਼ਹਿਰ ਵਾਸੀਆਂ ’ਚ ਭਾਰੀ ਨਿਰਾਸ਼ਾ ਦਾ ਆਲਮ
ਫਰੀਦਕੋਟ, 7 ਮਾਰਚ- ਬਾਬਾ ਫਰੀਦ ਦੀ ਚਰਨਛੋਅ ਪ੍ਰਾਪਤ ਧਰਤੀ ਤੇ ਵਸਿਆ ਸ਼ਹਿਰ ਜਿਸ ਨੂੰ ਮਹਾਨ ਸੂਫੀ ਸੰਤ ਦੇ ਨਾਮ ਤੇ ਜਾਨਣ ਦਾ ਮਾਨ੍ਹ ਹਾਸਲ ਹੋਇਆ ਹੈ, ਉਨਾਂ ਦੇ ਨਾਮ ਨਾਲ ਜਾਣੇ ਜਾਂਦੇ ਸ਼ਹਿਰ ਫਰੀਦਕੋਟ ਦੀ ਸਫਾਈ ਪੱਖੋਂ ਹਾਲਤ ਬਿੱਲਕੁੱਲ ਨਿੱਘਰ ਚੁੱਕੀ ਹੈ, ਸ਼ਹਿਰ ਵਿਚ ਥਾਂ-ਥਾਂ ਤੇ ਲੱਗੇ ਗੰਦਗੀ ਦੇ ਢੇਰ ਤੇ ਟੁੱਟੀਆਂ ਸੜਕਾਂ ਇਥੋਂ ਦੇ ਮੋਜ਼ੂਦਾ ਪ੍ਰਸਾਸ਼ਨ ਤੇ ਇਥੋਂ ਦੇ ਵਾਸੀ ਸਾਰੀਆਂ ਪਾਰਟੀਆਂ ਦੇ ਰਾਜਨੀਤਿਕ ਲੀਡਰਾਂ ਦੀ ਅਣਗਹਿਲੀ ਦਾ ਸ਼ਰੇਆਮ ਸੰਕੇਤ ਦੇ ਰਹੀਆਂ ਹਨ, ਇਨ੍ਹਾਂ ਵਿਚੋਂ ਹੀ ਇਕ ਜਿਉੰਦੀ ਜਾਗਦੀ ਮੇਨ੍ਹ ਮਿਸਾਲ ਹੈ ਹਾਈ-ਵੇਜ਼ 15 ਨੰਬਰ ਤੇ ਵਸੇ ਇਥੋਂ ਦੇ ਰਾਜੇ ਦੇ ਨਾਮ ਵਾਲੇ ਹਰਿੰਦਰਾ ਨਗਰ ਦੀ ਊਧਮ ਸਿੰਘ ਬਰਾੜ ਮਾਰਕੀਟ ਦੇ ਸਾਹਮਣੇ ਨਜ਼ਾਇਜ ਤੌਰ ਤੇ ਰੱਖੇ ਡੰਪ ਵਾਲੀ ਜਗ੍ਹਾ ਜਿੱਥੇ ਇਨ੍ਹਾਂ ਕੁ ਗੰਦਗੀ ਜ਼ਮਾਂ
ਹੋ ਗਈ ਹੈ ਤੇ ਅਵਾਰਾ ਪਸ਼ੂਆਂ ਨੇ ਹੋਰ ਸਾਥ ਦੇ ਕੇ ਨਾਲੇ ਖੁਦ ਬਿਮਾਰ ਹੋਣ ਦਾ ਖਦਸਾ ਖੜਾ ਕਰ ਲਿਆ ਤੇ ਨਾਲ ਹੀ ਉਥੋਂ ਦੇ ਦੁਕਾਨਦਾਰਾਂ ਤੇ ਨਗਰ ਦੇ ਵਾਸੀਆਂ ਨੂੰ ਇਸ ਗੰਦਗੀ ਦੇ ਢੇਰ ਨੇ ਬਿਮਾਰੀਆਂ ਫਲਾ ਕੇ ਆਪਣੀ ਲਪੇਟ ਵਿਚ ਲੈਣਾਂ ਸ਼ੁਰੂ ਕਰ ਦਿੱਤਾ ਹੈ ਅੱਜ ਜਦੋਂ ਪੱਤਰਕਾਰਾਂ ਵੱਲੋਂ ਮੌਕੇ ਤੇ ਪਹੁੰਚ ਕੇ ਲੱਗੇ ਗੰਦਗੀ ਦੇ ਢੇਰਾਂ ਦੀਆਂ ਤਸਵੀਰਾਂ ਲੈਣੀਆਂ ਚਾਹੀਆਂ ਤਾਂ ਉਥੇ ਤਸਵੀਰਾਂ ਤਾਂ ਕੀ ਖੜਨਾ ਔਖਾ ਹੋ ਗਿਆ ਸੀ ਤੇ ਵਾਕਿਆ ਲੋਕਾਂ ਦਾ ਪ੍ਰਸਾਸ਼ਨ ਪ੍ਰਤੀ ਗਿਲਾ ਸਚ ਸਾਬਤ ਹੋ ਰਿਹਾ ਸੀ, ਅਵਾਰਾ ਗਊਆਂ ਸ਼ਰੇਆਮ ਗੰਦੇ ਲਿਫਾਫੇ ਤੇ ਢੇਰ ਵਿਚ ਮੂਹ੍ਹ ਮਾਰ ਰਹੀਆਂ ਸਨ, ਤੇ ਜੋ ਲੋਕ ਬਾਬਾ ਫਰੀਦ ਜੀ ਦੇ ਇਤਹਾਸਿਕ ਗੁਰਦੁਆਰਾ ਟਿੱਲਾ ਸਹਿਬ ਜੀ ਦੇ ਦਰਸਨ ਕਰਨ ਆਉਦੇ ਹਨ ਉਹ ਕੋਟਕਪੂਰਾ ਵੱਲੋਂ ਆਉਣ ਵਾਲ੍ਹੀ ਇਸ ਹਾਈ-ਵੇਜ਼ ਤੋਂ ਜਦੋਂ ਲੰਘਦੇ ਹਨ ਤੇ ਜੋ ਬੱਸਾਂ ਰਾਹੀਂ ਸ੍ਰੀ ਅੰਮ੍ਰਿਤਸਰ ਸਹਿਬ ਜਾਂ ਫਿਰੋਜ਼ਪੁਰ ਹੁਸੈਨੀਵਾਲਾ ਨੂੰ ਜਾਂਦੇ ਹਨ ਉਨਾਂ ਦੇ ਮੱਥੇ ਜਦੋਂ ਗੰਦਗੀ ਦੇ ਵੱਡੇ ਢੇਰ ਲੱਗਦੇ ਹੋਣਗੇ ਤਾਂ ਉਨਾਂ ਦੇ ਮਨ੍ਹਾਂ ਨੂੰ ਜੋ ਠੇਸ ਪਹੁੰਚਦੀ ਹੋਵੇਗੀ…..?
ਇਸ ਲਈ ਸ਼ਹਿਰ ਦੇ ਹਰਿੰਦਰਾ ਨਗਰ ਵਾਸੀਆਂ, ਦੁਕਾਨਦਾਰਾਂ ਨੇ ਪੱਤਰਕਾਰਾਂ ਨੂੰ ਦੱਸਿਆ ਹੈ ਅਸੀ ਇਸ ਸਬੰਧੀ ਕਈ ਵਾਰ ਨਗਰ ਕੌਸਲ ਦੇ ਕਾਰਜ ਸਾਦਕ ਅਫਸਰ ਤੇ ਸਤਾ ਧਿਰ ਦੇ ਰਾਜਨੀਤਿਕ ਲੀਡਰਾਂ ਨੂੰ ਮਿਲ ਕੇ ਇਸ ਬਾਰੇ ਜਾਣਕਾਰੀ ਦੇ ਚੁੱਕੇ ਹਾਂ ਪਰ ਹਲੇ ਤਕ ਸਾਡੀ ਸੁਣਵਾਈ ਨਹੀਂ ਹੋਈ ਉਨਾਂ ਜ਼ੋਰਦਾਰ ਸਬਦਾਂ ਨਾਲ ਸਰਕਾਰ ਤੇ ਪ੍ਰਸਾਸ਼ਨ ਦੀ ਨਿੰਦਿਆ ਕਰਦੇ ਹੋਏ ਕਿਹਾ ਹੈ ਕੇ ਜੇ ਹੁਣ ਵੀ ਪ੍ਰਸਾਸ਼ਨ ਨੇ ਇਸ ਗੰਦਗੀ ਦੇ ਢੇਰ ਨੂੰ ਨਾ ਚੁਕਵਾਇਆ ਤੇ ਡੰਪ ਵਸੋਂ ਤੋਂ ਹਟਾ ਕੇ ਕਿਤੇ ਵਿਰਾਨ ਜਗ੍ਹਾ ਨਾਂ ਰਖਵਾਏ ਤਾਂ ਅਸੀਂ ਮਜ਼ਬੂਰਨ ਪ੍ਰਸਾਸ਼ਨ ਤੇ ਸਰਕਾਰ ਵਿਰੁੱਧ ਸੰਘਰਸ਼ ਸ਼ੁਰੂ ਕਰਾਗੇ ਤੇ ਉਦੋਂ ਤਕ ਜ਼ਾਰੀ ਰੱਖਾਗੇ ਜ਼ਦੋਂ ਤਕ ਇਥੋਂ ਗੰਦਗੀ ਸਮੇਤ ਡੰਪ ਨਹੀਂ ਉਠਾ ਦਿੱਤੇ ਜਾਂਦੇ।



