ਨਥਾਣਾ, 5 ਮਾਰਚ (ਇੰਦਰਜੀਤ ਨਥਾਣਾ)- ਦਿਹਾਤੀ ਮਜ਼ਦੂਰ ਸਭਾ ਦੀ ਇਲਾਕਾ ਕਮੇਟੀ ਨਥਾਣਾ ਦੇ ਸ¤ਦੇ ’ਤੇ ਇਕੱਤਰ ਹੋਏ ਇਲਾਕੇ ਦੇ ਪੇਂਡੂ ਮਜ਼ਦੂਰਾਂ ਨੇ ਬੀਡੀਪੀਓ ਨਥਾਣਾ ਦਫਤਰ ਅ¤ਗੇ ਰੋਸ ਪ੍ਰਦਰਸ਼ਨ ਕਰਦਿਆਂ ਕੇਂਦਰ ਅਤੇ ਸੂਬਾ ਸਰਕਾਰ ਦਾ ਜੋਰਦਾਰ ਪਿ¤ਟ-ਸਿਆਪਾ ਕੀਤਾ ਗਿਆ ।ਰੋਸ ਪ੍ਰਦਰਸ਼ਨ ਦੀ ਅਗਵਾਈ ਕਰਦੇ ਮਜ਼ਦੂਰ ਸਭਾ ਦੇ ਇਲਾਕਾ ਆਗੂ ਕੂਕਾ ਸਿੰਘ ਰੋਪਾਣਾ,ਮ¤ਖਣ ਸਿੰਘ ਪੂਹਲੀ,ਬੰਤ ਸਿੰਘ ਗੰਗਾ,ਗੋਰਾ ਸਿੰਘ ਢੇਲਵਾਂ, ਬਿੰਦਰ ਕੌਰ ਨਥਾਣਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਨਰੇਗਾ ਦਾ ਬੰਦ ਪਿਆਂ ਕੰਮ ਚਾਲੂ ਕੀਤਾ ਜਾਵੇ ਅਤੇ ਮਜਦੂਰਾਂ ਦੇ ਰਹਿੰਦੇ ਬਕਾਏ ਜਲਦੀ ਦਿ¤ਤੇ ਜਾਣ।ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਨਗਰ ਪੰਚਾਇਤ ਬਣਾ ਦਿ¤ਤੇ ਗਏ ਪਿੰਡਾਂ ਅਤੇ ਸਹਿਰਾਂ ਦੇ ਮਜਦੂਰਾਂ ਨੂੰ ਮਨਰੇਗਾ ਕਾਨੂੰਨ ਦੇ ਘੇਰੇ ਵਿ¤ਚ ਲਿਆਦਾਂ ਜਾਵੇ।
ਮਨਰੇਗਾ ਦਾ ਵਿਸਥਾਰ ਕਰਦੇ ਹੋਏ ਪੂਰੇ ਪ੍ਰੀਵਾਰ ਨੂੰ ਸਾਰਾ ਸਾਲ ਕੰਮ ਦਿ¤ਤਾ ਜਾਵੇ ਅਤੇ ਦਿਹਾੜ੍ਹੀ ਘ¤ਟੋ-ਘ¤ਟ ਪੰਜ ਸੋ ਰੁਪਏ ਪ੍ਰਤੀ ਦਿਨ ਦਿ¤ਤੀ ਜਾਵੇ।ਇਸ ਸਮਂੇ ਸੂਬਾ ਆਗੂ ਸਾਥੀ ਮਹੀਪਾਲ ਅਤੇ ਮਿ¤ਠੂ ਸਿੰਘ ਸੰਬੋਧਨ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਮਨਰੇਗਾ ਨੂੰ ਖਤਮ ਕਰਨ ਦੀਆਂ ਸਾਜਿਸ਼ਾਂ ਅਧੀਨ ਕੀਤੀਆਂ ਗਈਆਂ ਵਿਰੋਧੀ ਸਿਫਾਰਸ਼ਾ ਰ¤ਦ ਕੀਤੀਆਂ ਜਾਣ।ਉਨ੍ਹਾਂ ਸਰਕਾਰ ਤੇ ਦੋਸ਼ ਲਾਉਂਦਿਆ ਕਿਹਾ ਕਿ ਕਿਸੇ ਵੀ ਸਖਸ ਨੂੰ ਬੇਰੁਜਗਾਰੀ ਭ¤ਤਾ ਅਤੇ ਕੰਮ ਦੇ ਸੰਦ ਮਹ¤ਈਆ ਨਹੀਂ ਕਰਵਾਏ ਜਾ ਰਹੇ।ਉਨ੍ਹਾਂ ਕਿਹਾ ਮਨਰੇਗਾ ਵਿ¤ਚ ਹੋ ਰਹੀਆ ਘਪਲੇਬਾਜੀਆਂ ਅਤੇ ਸਿਆਸੀ ਦਖਲ-ਅੰਦਾਜੀ ਬੰਦ ਕੀਤੀ ਜਾਵੇ।ਆਗੂਆਂ ਨੇ ਐਲਾਨ ਕੀਤਾ ਕਿ 19 ਮਾਰਚ ਨੂੰ ਚੰਡ੍ਹੀਗੜ ਵਿਖੇ ਚਾਰ ਖ¤ਬੇ ਪ¤ਖੀ ਪਾਰਟੀਆਂ ਵ¤ਲੋ ਮਨਰੇਗਾ ਨੂੰ ਹਕੀਕੀ ਰੋਜਗਾਰ ਮੁਖੀ ਬਣਾਉਣ ,ਬੁਢਾਪਾ,ਵਿਧਵਾ,ਅੰਗਹੀਣ,ਆਸਰਤ ਪੈਨਸ਼ਨ ਤਿੰਨ ਹਜਾਰ ਰੁਪਏ ਕਰਨ ਅਤੇ ਦਸ ਦਸ ਮਰਲੇ ਦੇ ਰਹਾਇਸ਼ੀ ਪਲਾਟ ਦਿ¤ਤੇ ਜਾਣ ਆਦਿ ਮੰਗਾਂ ਦੀ ਪ੍ਰਪਾਤੀ ਲਈ ਧਰਨਾ ਦਿ¤ਤਾ ਜਾਵੇਗਾ।



