Skip to content
Independent perspectives. Global stories.
BREAKING

ਹਵਾਈ ਫ਼ੌਜ ਦਾ ਜਹਾਜ਼ ਦੁਰਘਟਨਾਗ੍ਰਸਤ ਪਾਇਲਟ ਬਚ ਨਿਕਲਿਆ

Share this story

ਚੰਡੀਗੜ੍ਹ, 5 ਮਾਰਚ (ਪੀ. ਟੀ.)- ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ’ਚ ਸ਼ਾਹਬਾਦ ਸ਼ਹਿਰ ਦੇ ਨੇੜੇ ਹਵਾਈ ਫ਼ੌਜ ਦਾ ਜੰਗੀ ਜਹਾਜ਼ ਜਗੁਆਰ ਦੁਰਘਟਨਾਗ੍ਰਸਤ ਹੋ ਗਿਆ ਲੇਕਿਨ ਪਾਇਲਟ ਬਚ ਗਿਆ।ਕੁਰੂਕਸ਼ੇਤਰ ਦੇ ਐਸਪੀ ਸਿਮਰਦੀਪ ਸਿੰਘ ਨੇ ਕਿਹਾ ਕਿ ਜੰਗੀ ਜਹਾਜ਼ ਖੇਤਾਂ ’ਚ ਦੁਰਘਟਨਾਗ੍ਰਸਤ ਹੋ ਗਿਆ। ਮੁ¤ਢਲੀ ਸੂਚਨਾ ਦੇ ਅਨੁਸਾਰ ਜਹਾਜ਼ ਦੇ ਖੇਤ ’ਚ ਡਿ¤ਗਣ ਤੋਂ ਪਹਿਲਾਂ ਪਾਇਲਟ ਉਸ ’ਚੋਂ ਸੁਰ¤ਖਿਅਤ ਨਿਕਲ ਗਿਆ। ਉਸਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।ਬੁਲਾਰੇ ਨੇ ਦ¤ਸਿਆ ਕਿ ਪਾਇਲਟ ਸੁਰ¤ਖਿਅਤ ਹੈ।ਜਹਾਜ਼ ਇ¤ਥੋਂ ਕਰੀਬ 65 ਕਿ¤ਲੋਮੀਟਰ ਦੂਰ ਕੁਰੂਕਸ਼ੇਤਰ ’ਚ ਸ਼ਾਹਬਾਦ ਸ਼ਹਿਰ ਦੇ ਨੇੜੇ ਲਾਂਡੀ ਪਿੰਡ ਦੇ ਕੋਲ ਹਾਦਸਾ ਗ੍ਰਸਤ ਹੋ ਗਿਆ।ਪਾਇਲਟ ਨੇ ਅੰਬਾਲਾ ਏਅਰ ਬੇਸ ਤੋਂ ਉਡਾਣ ਭਰੀ ਸੀ।ਸਿੰਘ ਨੇ ਦ¤ਸਿਆ ਕਿ ਅੰਬਾਲਾ ਤੋਂ ਪੁਲਿਸ ਤੇ ਹਵਾਈ ਫ਼ੌਜ ਦੇ ਕਰਮੀਂ ਘਟਨਾ ਸਥਲ ‘ਤੇ ਪਹੁੰਚ ਗਏ ਹਨ।

WRITTEN BY