ਮੁੰਬਈ, 5 ਮਾਰਚ (ਪੀ. ਟੀ.)- ਜ਼ਮੀਨ ਪ੍ਰਾਪਤੀ ਬਿਲ ਨੂੰ ਲੈ ਕੇ ਨਰਿੰਦਰ ਮੋਦੀ ਸਰਕਾਰ ਦੀ ਆਲੋਚਕ ਰਹੀ ਸ਼ਿਵ ਸੈਨਾ ਨੇ ਭਾਜਪਾ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਦਰਾਰ ਦੀਆਂ ਅਟਕਲਾਂ ਨੂੰ ਖਾਰਜ ਕੀਤਾ ਹੈ ਤੇ ਕਿਹਾ ਕਿ ਨੀਤੀਗਤ ਫੈਸਲਿਆਂ ‘ਤੇ ਉਸ ਦੇ ਰੁਖ ਨੂੰ ਗਠਜੋੜ ਦੀ ਉ¤ਘੀ ਸਹਿਯੋਗੀ ਦੇ ਖਿਲਾਫ ਬਗਾਵਤ ਦੇ ਤੌਰ ’ਤੇ ਨਹੀਂ ਦੇਖਿਆ ਜਾਣਾ ਚਾਹੀਦਾ। ਸ਼ਿਵ ਸੈਨਾ ਦੇ ਪ੍ਰਧਾਨ ਉ¤ਧਵ ਠਾਕਰੇ ਨੇ ਕਿਹਾ ਕਿ ਸਰਕਾਰ ਦੇ ਫੈਸਲਿਆਂ ’ਤੇ ਉਨ੍ਹਾਂ ਦੀ ਪਾਰਟੀ ਦੇ ਰੁਖ ਦਾ ਕਾਰਨ ਚਿੰਤਾ ਤੇ ਗਰੀਬਾਂ ਦੀ ਭਲਾਈ ਹੈ।
ਜ਼ਮੀਨ ਪ੍ਰਾਪਤੀ ਬਿੱਲ ਦਾ ਵਿਰੋਧ ਕਰੇਗੀ ਸ਼ਿਵ ਸੈਨਾ : ਉਧਵ “ਠਾਕਰੇ



