35 ਹੋਰ ਖੱਡਾਂ ਵਿਚ 15 ਦਿਨਾਂ ਤੱਕ ਹੋਵੇਗੀ ਖੁਦਾਈ ਸ਼ੁਰੂ
ਜਲੰਧਰ/ਚੰਡੀਗੜ੍ਹ, 5 ਮਾਰਚ- ਸੂਬੇ ਵਿਚ ਰੇਤੇ ਦੀ ਕੀਮਤ ਹੋਰ ਹੇਠਾਂ ਲਿਆਉਣ ਲਈ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਸਰਕਾਰੀ ਅਧਿਕਾਰੀਆਂ ਨੂੰ 35 ਖੱਡਾਂ ’ਤੇ ਖੁਦਾਈ 15 ਦਿਨ ਦੇ ਅੰਦਰ-ਅੰਦਰ ਸ਼ੁਰੂ ਕਰਨ ਲਈ ਕਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਹੈ ਕਿ 234 ਹੋਰ ਖੱਡਾਂ ਵਿਚੋਂ ਖੁਦਾਈ ਸਬੰਧੀ ਪ੍ਰਕ੍ਰਿਆ ਕਾਫੀ ਹੱਦ ਤੱਕ ਮੁਕੰਮਲ ਹੋ ਗਈ ਹੈ ਤੇ ਇਨ੍ਹਾਂ ਵਿਚੋਂ ਖੁਦਾਈ 2 ਮਹੀਨੇ ਦੇ ਅੰਦਰ-ਅੰਦਰ ਸ਼ੁਰੂ ਹੋ ਜਾਵੇਗੀ। ਅੱਜ ਇੱਥੇ ਖੇਤੀਬਾੜੀ ਮੰਤਰੀ ਜਥੇ. ਤੋਤਾ ਸਿੰਘ, ਉਦਯੋਗ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ , ਮੁੱਖ ਸਕੱਤਰ ਸ੍ਰੀ ਸਰਵੇਸ਼ ਕੌਸ਼ਲ ਤੇ ਐਡਵੋਕੇਟ ਜਨਰਲ ਸ਼੍ਰੀ ਅਸ਼ੋਕ ਅਗਰਵਾਲ ਨਾਲ ਇਕ ਉ¤ਚ ਪੱਧਰੀ ਮੀਟਿੰਗ ਦੌਰਾਨ ਉਪ ਮੁੱਖ ਮੰਤਰੀ ਨੇ ਲੋਕਾਂ ਨੂੰ ਰੇਤੇ ਤੇ ਬੱਜਰੀ ਦੀ ਸਪਲਾਈ ਦਾ
ਜਾਇਜ਼ਾ ਲੈਂਦਿਅ੍ਯਾਂ ਕਿਹਾ ਕਿ 35 ਹੋਰ ਖੱਡਾਂ ਵਿਚੋਂ ਖੁਦਾਈ ਲਈ ਕੇਂਦਰੀ ਵਾਤਵਰਣ ਮੰਤਰਾਲੇ ਕੋਲੋਂ ਮਨਜ਼ੂਰੀ ਮਿਲ ਗਈ ਹੈ , ਜਿਸ ਵਿਚੋਂ 19 ਮਕੈਨੀਕਲ ਮਾਈਨਜ਼ (100 ਏਕੜ ਤੋਂ ਉ¤ਪਰ ਖੇਤਰ ਵਾਲੀਆਂ) ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ 35 ਖਾਣਾਂ ਵਿਚੋਂ ਖੁਦਾਈ ਸ਼ੁਰੂ ਹੋਣ ਨਾਲ ਰੇਤੇ ਦੀ ਮੰਗ ਤੇ ਸਪਲਾਈ ਵਿਚਲਾ ਅੰਤਰ ਕਾਫੀ ਹੱਕ ਘਟ ਜਾਵੇਗਾ। ਮੀਟਿੰਗ ਦੌਰਾਨ ਮਾਈਨਿੰਗ ਵਿਭਾਗ ਦੇ ਸਕੱਤਰ ਸ੍ਰੀ ਬੀ. Êਪੁਰੂਸ਼ਾਰਥਾ ਨੇ ਕਿਹਾ ਕਿ 234 ਹੋਰ ਖੱਡਾਂ ਵਿਚੋਂ ਖੁਦਾਈ ਦੀ ਮਨਜ਼ੂਰੀ ਲਈ ਸਾਰੀ ਪ੍ਰਕ੍ਰਿਆ ਮੁਕੰਮਲ ਕਰਕੇ ਕੇਸ ਕੇਂਦਰੀ ਵਾਤਾਵਰਣ ਮੰਤਰਾਲੇ ਨੂੰ ਭੇਜ ਦਿੱਤਾ ਗਿਆ ਹੈ, ਜਿਸ ਸਬੰਧੀ ਮਨਜ਼ੂਰੀ ਜਲਦ ਹੀ ਮਿਲ ਜਾਵੇਗੀ। ਉਨ੍ਹਾਂ ਦੱਸਿਆ ਕਿ ਅਗਲੇ 2 ਮਹੀਨੇ ਦੌਰਾਨ ਇਹ ਸਾਰੀਆਂ ਖੱਡਾਂ ਵਿਚੋਂ ਖੁਦਾਈ ਸ਼ੁਰੂ ਹੋ ਜਾਵੇਗੀ, ਜਿਸ ਨਾਲ ਰੇਤੇ ਦੀ ਕੀਮਤ ਬਹੁਤ ਹੇਠਾਂ ਆ ਜਾਵੇਗੀ।
ਸ. ਬਾਦਲ ਨੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ ਉਹ ਰੇਤੇ ਤੇ ਬੱਜਰੀ ਦੀ ਸਪਲਾਈ ਵਿਚ ਤੇਜੀ ਲਿਆਉਣ। ਉਨ੍ਹਾਂ ਨਾਲ ਹੀ ਮੁੱਖ ਸਕੱਤਰ ਨੂੰ ਨਿਰਦੇਸ਼ ਦਿੱਤਾ ਕਿ ਉਹ ਸਾਰੇ ਉਪ ਮੰਡਲ ਅਫਸਰਾਂ ਨੂੰ ਆਪਣੇ ਅਧਿਕਾਰ ਖੇਤਰ ਵਿਚ ਰੇਤੇ ਦੇ ਭਾਅ ਤੇ ਪੂਰਤੀ ਬਾਰੇ ਰੋਜ਼ਾਨਾ ਰਿਪੋਰਟ ਭੇਜਣ ਸਬੰਧੀ ਹਦਾਇਤਾਂ ਜਾਰੀ ਕਰਨ। ਸ. ਬਾਦਲ ਨੇ ਕਿਹਾ ਕਿ ਉਹ ਲੋਕਾਂ ਨੂੰ ਰੇਤੇ ਦੀ ਪੂਰਤੀ ਬਾਰੇ ਖੁਦ ਨਿਗਰਾਨੀ ਰੱਖਣਗੇ ਤੇ ਹਰ 2 ਹਫਤੇ ਬਾਅਦ ਸਥਿਤੀ ਦਾ ਮੁਲਾਂਕਣ ਕਰਿਆ ਕਰਨਗੇ। ਇਸ ਮੌਕੇ ਮੁੱਖ ਤੌਰ ’ਤੇ ਉਦਯੋਗ ਵਿਭਾਗ ਦੇ ਪ੍ਰਮੁੱਖ ਸਕੱਤਰ ਡੀ.ਪੀ. ਰੈਡੀ, ਉਪ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਪੀ.ਐਸ. ਔਜਲਾ, ਸਕੱਤਰ ਮੰਡੀ ਬੋਰਡ ਦੀਪਇੰਦਰ ਸਿੰਘ, ਸਕੱਤਰ ਮਾਈਨਿੰਗ ਬੀ. Êਪੁਰੂਸ਼ਾਰਥਾ ਤੇ ਉਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਮਨਵੇਸ਼ ਸਿੰਘ ਸਿੱਧੂ ਵੀ ਹਾਜ਼ਰ ਸਨ।



