Skip to content
Independent perspectives. Global stories.
BREAKING

ਹਾਈਕੋਰਟ ਵੱਲੋਂ ਚੌਟਾਲਾ ਤੇ ਪੁੱਤਰ ਸਮੇਤ 54 ਦੀ ਸਜ਼ਾ ਬਰਕਰਾਰ

Share this story

Page-1_15 ਨਵੀਂ ਦਿ¤ਲੀ, 5 ਮਾਰਚ (ਪੀ. ਟੀ.)- ਜੇਬੀਟੀ ਅਧਿਆਪਕ ਭਰਤੀ ਘੁਟਾਲੇ ’ਚ ਹਰਿਆਣਾ ਦੇ ਸਾਬਕਾ ਮੁ¤ਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੂੰ ਦਿ¤ਲੀ ਹਾਈਕੋਰਟ ਤੋਂ ਰਾਹਤ ਨਹੀਂ ਮਿਲੀ ਹੈ।ਹਾਈਕੋਰਟ ਨੇ ਇਸ ਘੁਟਾਲੇ ’ਚ ਓਮ ਪ੍ਰਕਾਸ਼ ਚੌਟਾਲਾ ਦੀ ਸਜ਼ਾ ਬਰਕਰਾਰ ਰ¤ਖੀ ਹੈ।ਦਿ¤ਲੀ ਹਾਈਕੋਰਟ ਨੇ ਅ¤ਜ 3000 ਤੋਂ ਵਧ  ਅਧਿਆਪਕ ਭਰਤੀ ਘੋਟਾਲੇ ’ਚ ਓਮ ਪ੍ਰਕਾਸ਼ ਚੌਟਾਲਾ, ਉਨ੍ਹਾਂ ਦੇ ਪੁ¤ਤਰ ਅਜੇ ਚੌਟਾਲਾ ਅਤੇ 53 ਹੋਰਨਾਂ ਖਿਲਾਫ ਦੋਸ਼ ਬਰਕਰਾਰ ਰ¤ਖੇ।
ਜ਼ਿਕਰਯੋਗ ਹੈ ਕਿ ਜਸਟਿਸ ਸਿਧਾਰਥ ਮ੍ਰਿਦੁਲ ਨੇ ਪਿਛਲੇ ਸਾਲ 11 ਜੁਲਾਈ ਨੂੰ ਮਾਮਲੇ ’ਚ ਫੈਸਲਾ ਸੁਰ¤ਖਿਅਤ ਰ¤ਖਿਆ ਸੀ।ਚੌਟਾਲਾ, ਉਨ੍ਹਾਂ ਦੇ ਬੇਟੇ, ਵਿਦਿਆਧਰ ਤੇ ਬਾਦਸ਼ਾਮੀ ਸਮੇਤ 8 ਵਿਅਕਤੀਆਂ ਨੂੰ ਸਾਲ 2000 ਵਿੱਚ 3206 ਜੇਬੀਟੀ ਅਧਿਆਪਕਾਂ ਦੀ ਗੈਰ ਕਾਨੂੰਨੀ ਤਰੀਕੇ ਨਾਲ ਭਰਤੀ ਦੇ ਮਾਮਲੇ ’ਚ 10 ਸਾਲ ਦੀ ਸਜ਼ਾ ਸੁਣਾਈ ਗਈ ਸੀ।ਓਮ ਪ੍ਰਕਾਸ਼ ਚੌਟਾਲਾ ਉਸ ਵੇਲੇ ਹਰਿਆਣਾ ਦੇ ਮੁੱਖ ਮੰਤਰੀ ਸਨ, ਜਿਸ ਕਾਰਨ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਵਧੇਰੇ ਜ਼ਿੰਮੇਵਾਰ ਦੱਸਿਆ ਗਿਆ ਹੈ।

ਹਾਈਕੋਰਟ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੇ ਮੁਲਜ਼ਿਮਾਂ ਦੀਆਂ ਸਾਰੀਆਂ 55 ਅਪੀਲਾਂ ਨੂੰ ਵੀ ਖਾਰਿਜ ਕਰ ਦਿੱਤਾ। ਜਸਟਿਸ ਮ੍ਰਿਦੁਲ ਨੇ ਕੁਲ੍ਹ 55 ਮੁਲਜ਼ਿਮਾਂ ’ਚੋਂ 5 ਨੂੰ ਸੁਣਾਈ ਗਈ 10 ਸਾਲ ਕੈਦ ਦੀ ਸਜ਼ਾ ਬਰਕਰਾਰ ਰੱਖਣ ਦੇ ਨਾਲ-ਨਾਲ 50 ਹੋਰਨਾਂ ਮੁਲਜ਼ਿਮਾਂ ਦੀ ਸਜ਼ਾ 2 ਸਾਲ ਘੱਟ ਕਰ ਦਿੱਤੀ ਹੈ। ਇਸ ਮਾਮਲੇ ਵਿੱਚ ਇੱਕ ਦੋਸ਼ੀ ਨੂੰ 5 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ, ਜਦਕਿ 44 ਹੋਰਨਾਂ ਨੂੰ 4-4 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸਾਰੇ ਦੋਸ਼ੀਆਂ ਨੂੰ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਧੋਖਾਦੇਹੀ, ਫਰਜ਼ੀ ਦਸਤਾਵੇਜ਼ਾਂ ਨੂੰ ਅਸਲ ਬਣਾ ਕੇ ਪੇਸ਼ ਕਰਨ, ਸਾਜ਼ਿਸ਼ ਕਰਨ ਅਤੇ ਭ੍ਰਿਸ਼ਟਾਚਾਰ ਵਿਰੋਧੀ ਨਿਯਮ ਦੇ ਤਹਿਤ ਅਹੁਦੇ ਦਾ ਦੁਰਉਪਯੋਗ ਕਰਨ ਦਾ ਦੋਸ਼ੀ ਪਾਇਆ ਗਿਆ ਸੀ।

WRITTEN BY