ਲੁਧਿਆਣਾ, 4 ਮਾਰਚ (ਪੀ. ਟੀ.)- ਸਜ਼ਾ ਭੁਗਤ ਚੁ¤ਕੇ ਸਿਆਸੀ ਸਿ¤ਖ ਬੰਦੀਆਂ ਦੀ ਰਿਹਾਈ ਲਈ ਭੁ¤ਖ ਹੜਤਾਲ ਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਨੇ ਸਿਵਲ ਹਸਪਤਾਲ ਵਿ¤ਚ ਹਾਲ-ਚਾਲ ਪੁ¤ਛਣ ਆਏ ਯੂਨੀਵਰਸਲ ਹਿਊਮਨ ਰਾਈਟਸ ਔਰਗੇਨਾਈਜੇਸ਼ਨ ਦੇ ਪ੍ਰਧਾਨ ਸ: ਸਤਨਾਮ ਸਿੰਘ ਧਾਲੀਵਾਲ, ਕੌਮੀ ਸ਼ਹੀਦ ਸਰਬਜੀਤ ਸਿੰਘ ਦੀ ਭੈਣ ਬੀਬੀ ਬਲਜਿੰਦਰ ਕੌਰ ਅਤੇ ਬੀਬੀ ਕਮਲਜੀਤ ਕੌਰ ਨੂੰ ਦ¤ਸਿਆ ਕਿ 25 ਫਰਵਰੀ ਨੂੰ ਪੁਲਿਸ ਵ¤ਲੋਂ ਜਬਰੀ ਗੁਲਕੋਸ ਲਾਉਣ ਸਮੇਂ ਸੀਨੀਅਰ ਪੁਲਿਸ ਅਧਿਕਾਰੀ ਦੀ ਹਾਜਰੀ ਵਿ¤ਚ ਕੁਝ ਪੁਲਿਸ ਅਧਿਕਾਰੀਆਂ ਵ¤ਲੋਂ ਉਨ੍ਹਾਂ ਨੂੰ ਗਾਲਾਂ ਕ¤ਢੀਆਂ ਗਈਆਂ ਅਤੇ ਧਾਰਮਿਕ ਟਿ¤ਪਣੀਆਂ ਕਰਕੇ ਮਾਨਸਿਕ ਤਸੀਹੇ ਦਿ¤ਤੇ ਗਏ। ਪਿਛਲੇ ਤਿੰਨਾਂ ਦਿਨਾਂ ਤੋਂ ਉਨ੍ਹਾਂ ਨੂੰ ਪਖਾਨੇ ਦੀ ਜਗ੍ਹਾ ਖੂਨ ਆ ਰਿਹਾ ਹੈ ਅਤੇ ਉਨ੍ਹਾਂ ਨੂੰ ਖੁਰਾਕ ਦੇਣ ਲਈ ਨ¤ਕ ਰਾਹੀਂ ਪਾਈ ਗਈ ਨਾਲੀ ਜੋ ਮ¤ਥੇ ਉਪਰ ਟਾਂਕੇ ਲਾ ਕੇ ਜੋੜੀ ਗਈ ਹੈ, ਉਸ ਨਾਲ ਉਹ ਬਹੁਤ ਜਿਆਦਾ ਤਕਲੀਫ ਵਿ¤ਚ ਹਨ।
ਇਹ ਸਾਰਾ ਕੁਝ ਉਨ੍ਹਾਂ ਨੂੰ ਭੁ¤ਖ ਹੜਤਾਲ ਤੋੜਨ ਦੀ ਈਨ ਮਨਾਉਣ ਵਾਸਤੇ ਕੀਤਾ ਜਾ ਰਿਹਾ ਹੈ। ਪੁਲਿਸ ਵ¤ਲੋਂ ਕੀਤੇ ਗਏ ਇਹੋ ਜਿਹੇ ਵਤੀਰੇ ਬਾਰੇ ਮੈਂ ਕਿਸੇ ਨਾਲ ਗ¤ਲ ਨਾ ਕਰ ਸਕਾਂ ਜਾਂ ਕੋਈ ਮੇਰੀ ਹਾਲਤ ਬਾਰੇ ਨਾ ਜਾਣ ਸਕੇ। ਇਸ ਲਈ ਮੈਨੂੰ ਕਿਸੇ ਨਾਲ ਨਹੀ ਮਿਲਣ ਦਿ¤ਤਾ ਜਾ ਰਿਹਾ।
ਬਾਪੂ ਖਾਲਸਾ ਨੇ ਇਹ ਵੀ ਦ¤ਸਿਆ ਕਿ ਉਨ੍ਹਾਂ ਨਾਲ ਘੋਰ ਅਪਰਾਧੀ ਤੋਂ ਵੀ ਬੂਰਾ ਸਲੂਕ ਕੀਤਾ ਜਾ ਰਿਹਾ ਹੈ।
ਬਾਪੂ ਖਾਲਸਾ ਨੇ ਕਿਹਾ ਕਿ ਕਿੰਨੀ ਹਾਸੋਹੀਣੀ ਗ¤ਲ ਹੈ ਕਿ ਜੰਮੂ ਕਸ਼ਮੀਰ ਵਿ¤ਚ ਭਾਜਪਾ ਅਤੇ ਪੀ.ਡੀ.ਪੀ. ਦੀ ਗਠਜੋੜ ਵਾਲੀ ਸਾਂਝੀ ਸਰਕਾਰ ਬਣਨ ਦੇ ਦੂਜੇ ਦਿਨ ਹੀ ਮੁ¤ਖ ਮੰਤਰੀ ਮੁਫਤੀ ਮੁਹੰਮਦ ਸਾਈਦ ਨੇ ਸੰਸਦ ਹਮਲੇ ਦੇ ਸਾਜਿਸ਼ ਕਰਤਾ ਅਫਜਲ ਗੁਰੂ ਦੀ ਲਾਸ਼ ਅਤੇ ਸਬੰਧਤ ਨਿਸ਼ਾਨੀਆਂ ਦੀ ਕੇਂਦਰ ਸਰਕਾਰ ਕੋਲੋਂ ਮੰਗ ਕਰ ਲਈ, ਪਰ ਜੂਨ 1984 ਵਿ¤ਚ ਹੋਏ ਫੌਜੀ ਹਮਲੇ ਤੋਂ ਬਾਅਦ ਸਾਡੇ ਮੌਜੂਦਾ ਮੁ¤ਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਕਈ ਵਾਰ ਪੰਜਾਬ ਦੇ ਮੁ¤ਖ ਮੰਤਰੀ ਬਣਨ ਦੇ ਬਾਵਜੂਦ ਵੀ ਜਿਉਂਦੇ ਸਿਆਸੀ ਸਿ¤ਖ ਬੰਦੀਆਂ ਦੀ ਰਿਹਾਈ ਨਹੀਂ ਕਰਵਾ ਸਕੇ। ਇਸ ਮੌਕੇ ਸੰਸਥਾ ਦੇ ਉਕਤ ਆਗੂਆਂ ਨੇ ਕਿਹਾ ਕਿ ਮੁ¤ਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਦੀ ਹਮਉਮਰ ਦੇ ਐਨ.ਆਰ.ਆਈ. ਬਾਪੂ ਸੂਰਤ ਸਿੰਘ ਖਾਲਸਾ ਜੋ ਆਪਣੇ ਨਿ¤ਜੀ ਹਿ¤ਤਾਂ ਲਈ ਨਹੀਂ, ਬਲਕਿ ਸਿ¤ਖ ਕੌਮ ਦੇ ਵਕਾਰ ਅਤੇ ਅਰਦਾਸ ਦੀ ਅਹਿਮੀਅਤ ਲਈ ਸਜਾ ਭੁਗਤ ਚੁ¤ਕੇ ਸਿਆਸੀ ਸਿ¤ਖ ਬੰਦੀਆਂ ਅਤੇ ਹੋਰਾਂ ਦੀ ਰਿਹਾਈ ਲਈ 16 ਜਨਵਰੀ ਤੋਂ ਜਮੂਹਰੀਅਤ ਦੇ ਢੰਗ ਤਰੀਕੇ ਨਾਲ ਭੁ¤ਖ ਹੜਤਾਲ ਤੇ ਹਨ।
ਕੁਝ ਪੁਲਿਸ ਅਧਿਕਾਰੀਆਂ ਵ¤ਲੋਂ ਗਾਲਾਂ ਕ¤ਢਣਾ ਅਤੇ ਉਨ੍ਹਾਂ ਦੇ ਧਾਰਮਿਕਾਂ ਟਿ¤ਪਣੀਆਂ ਕਰਨਾ ਅਤਿਨਿੰਦਣ ਯੋਗ ਹਨ। ਇਹ ਇ¤ਕ ਘੋਰ ਮਨੁ¤ਖੀ ਅਧਿਕਾਰਾਂ ਦੀ ਉਲੰਘਣਾ ਹੈ। ਉਨ੍ਹਾਂ ਬਾਪੂ ਸੂਰਤ ਸਿੰਘ ਖਾਲਸਾ ਦੀ ਖਸਤਾ ਸਰੀਰਕ ਹਾਲਤ ਤੇ ਚਿੰਤਾ ਜਾਹਿਰ ਕਰਦਿਆਂ ਸਰਕਾਰ ਕੋਲੋਂ ਮੰਗ ਕੀਤੀ ਕਿ ਉਨ੍ਹਾਂ ਦੀ ਦੇਖਭਾਲ ਅਤੇ ਸਾਂਭ ਸੰਭਾਲ ਲਈ ਪਰਿਵਾਰਕ ਮੈਂਬਰ ਨੂੰ ਕੋਲ ਰਹਿਣ ਦੀ ਇਜਾਜਤ ਦਿ¤ਤੀ ਜਾਵੇ ਅਤੇ ਉਨ੍ਹਾਂ ਦੀ ਗਿਰ ਰਹੀ ਸਿਹਤ ਬਾਰੇ ਰੋਜਾਨਾ ਜਾਣਕਾਰੀ ਨਸ਼ਰ ਕੀਤੀ ਜਾਵੇ ਅਤੇ ਇਸ ਦੇ ਨਾਲ-ਨਾਲ ਬਾਪੂ ਖਾਲਸਾ ਵ¤ਲੋਂ ਰ¤ਖੀਆਂ ਮੰਗਾਂ ਨੂੰ ਪੂਰਾ ਕੀਤਾ ਜਾਵ।
ਉਨ੍ਹਾਂ ਸਰਕਾਰ ਕੋਲੋਂ ਇਹ ਵੀ ਮੰਗ ਕੀਤੀ ਇਸ ਸੰਘਰਸ਼ ਵਿ¤ਚ ਸਿ¤ਖ ਕੌਮ ਦੇ ਫੜੇ ਗਏ ਆਗੂ ਬਾਪੂ ਸੂਰਤ ਸਿੰਘ ਖਾਲਸਾ, ਉਨ੍ਹਾਂ ਦੇ ਪੁ¤ਤਰ ਰਵਿੰਦਰਜੀਤ ਸਿੰਘ ਗੋਗੀ, ਭਾਈ ਗੁਰਦੀਪ ਸਿੰਘ ਬੰਠਿਡਾ, ਭਾਈ ਮੋਹਕਮ ਸਿੰਘ ਅਤੇ ਦਮਨਬੀਰ ਸਿੰਘ ਉਪਰ ਪਾਇਆ ਝੂਠਾ ਕੇਸ ਵਾਪਸ ਲਿਆ ਜਾਵੇ।



