Skip to content
Independent perspectives. Global stories.
BREAKING

ਬਾਬਾ ਕੁੰਦਨ ਸਿੰਘ ਸੰਗੀਤ ਐਕਡਮੀ ਦੀ ਸ਼ੁਭ ਆਰੰਭਤਾ

Share this story

ਅੰਮ੍ਰਿਤਸਰ, 4 ਮਾਰਚ (ਸੁਖਬੀਰ ਸਿੰਘ)- ਬੀਬੀ ਕੌਲਾਂ ਜੀ ਚੈਰੀਟੇਬਲ ਹਸਪਤਾਲ ਵਿਖੇ ਭਾਈ ਗੁਰਇਕਬਾਲ ਸਿੰਘ ਦੀ ਪ੍ਰੇਰਨਾ ਨਾਲ ਭਾਈ ਹਰਿੰਦਰਪਾਲ ਸਿੰਘ ਲਿਟਲ ਵਲੋ ਬਾਬਾ ਕੁੰਦਨ ਸਿੰਘ ਸੰਗੀਤ ਅੰਰਭਤਾ ਕਿਤੀ ਗਈ । ਭਾਈ ਹਰਵਿੰਦਰਪਾਲ ਸਿੰਘ ਲਿਟਲ ਨੇ ਦਸਿਆ ਕਿ ਭਾਈ ਗੁਰਇਕਬਾਲ ਸਿੰਘ ਜੀ ਤੋਂ ਪ੍ਰੇਰਨਾ ਦੇ ਕੇ ਬਾਬਾ ਕੁੰਦਨ ਸਿੰਘ ਸੰਗੀਤ ਅਕੈਡਮੀ ਦੀ ਅਰੰਭਤਾ ਕੀਤੀ ਗਈ । ਜਿਸ ਵਿੱਚ ਫ੍ਰੀ ਕੀਰਤਨ ਸਿਖਲਾਈ ਤੋਂ ਇਲਾਵਾ ਹਰ ਤਰਾਂ ਦੇ ਸਾਜ, ਤਬਲਾ, ਤੱਤੀ ਸਾਜ, ਹਰਮੋਨੀਅਮ ਦੀ ਸਿਖਲਾਈ ਹਰ ਮੰਗਲਵਾਰ ਤੇ ਸ਼ੁਕਰਵਾਰ ਸ਼ਾਮ 4 ਤੋਂ 6 ਵਜੇ ਬੀਬੀ ਕੌਲਾ ਜੀ ਚੈਰੀਟੇਬਲ ਹਸਪਤਾਲ ਵਿਖੇ ਫ੍ਰੀ ਸਿਖਲਾਈ ਦਿੱਤੀ ਜਾਵੇਗੀ । ਅਕੈਡਮੀ ਦੇ ਸ਼ੁਭ ਅਰੰਭਤਾ ਮੋਕੇ ਦਿਨ ਦੇ ਸਮੇਂ ਸੰਗਤਾ ਵਲੋਂ ਵਾਹਿਗੁਰੂ ਜਾਪ ਦੇ ਜਪਤਪ ਜਾਪ ਕੀਤੇ ਗਏ ।ੳਪੰਰਤ ਕੀਰਤਨ ਦੀਵਾਨ ਸਜਾਏ ਗਏ । ਜਿਸ ਵਿੱਚ ਵਿਸ਼ੇਸ਼ ਤੋਰ ਤੇ ਭਾਈ ਗੁਰਇਕਬਾਲ ਸਿੰਘ ਜੀ ਨੇ ਕੀਰਤਨ ਦੀ ਹਾਜਰੀ ਭਰੀ । ਉਥੇ

ਵਿਸ਼ੇਸ਼ ਤੌਰ ਤੇ ਸ੍ਰੀ ਦਰਵਾਰ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਜੀ ਨੇ ਸੰਗਤਾ ਨੂੰ ਗੁਰਮੰਤ ਵਿਚਾਰਾਂ ਰਾਹੀ ਨਿਹਾਲ ਕੀਤਾ । ਭਾਈ ਗੁਰਇਕਬਾਲ ਸਿੰਘ ਜੀ ਨੇ ਕਿਹਾ ਇਸ ਸਮੇਂ ਵੱਧ ਤੋਂ ਵੱਧ ਲੋੜ ਹੈ, ਪਿਆਰ ਵਾਲੇ ਰਾਗੀ ਢਾਡੀ ਕਥਾ ਵਾਚਕ ਦੀ ਕਿਉਕੀ ਪਿਆਰ ਵਾਲੇ ਰਾਗੀ  ਹੀ ਢਾਡੀ ਕਥਾ ਵਾਚਕ ਹੀ ਗੁਰਮਤ ਵਿਚਾਰਾਂ ਰਾਹੀ ਸਿੱਖੀ ਇਤਿਹਾਸ ਤੋਂ ਜਾਣੂ ਕਰਵਾ ਕੇ ਸਿੱਖੀ ਤੋ ਭਟਕੇ ਹੋਏ  ਨੋਜਵਾਨਾ ਨੂੰ ਮੁੜ ਸਿੱਖੀ ਸਰੂਪ ਦੇ ਵਿੱਚ ਵਾਪਸ ਲਿਆਉਣ ਵਿੱਚ ਯੋਗਦਾਨ ਹੁੰਦਾ ਹੈ । ਭਾਈ ਹਰਵਿੰਦਰ ਸਿੰਘ ਲਿਟਲ ਨੇ ਕਿਹਾ ਗੁਰੁ ਸਾਹਿਬ ਜੀ ਨੇ ਭਾਈ ਗੁਰਇਕਬਾਲ ਸਿੰਘ ਜੀ ਨੂੰ ਅਕੈਡਮੀ ਜੋ ਸੇਵਾ ਬਖਸ਼ੀ ਹੈ ਇਸ ਦੀ ਬੜੀ ਲੋੜ ਹੈ । ਕਿਉਕੀ ਗੁਰੂ ਸਾਹਿਬ ਸਮੇਂ ਸਮੇਂ ਭਾਈ ਸਾਹਿਬ ਜੀ ਨੂੰ ਉਹ ਸੇਵਾ ਬਖਸ਼ਦੇ ਹਨ । ਜਿਸ ਦੀ ਸਮੂਚੀ ਮਨੁਖਤਾ ਨੂੰ ਲੋੜ ਹੋਵੇ । ਇਸ ਸਮੇਂ ਸੰਗੀਤ ਅਕੈਡਮੀ ਦੀ ਸੰਗਤਾ ਨੂੰ ਬੜੀ ਲੋੜ ਹੈ । ਕਿਉਕੀ ਪ੍ਰਮੁਖ ਅਕੈਡਮੀਆਂ ਬਾਹਰ ਹੋਣ ਕਰਕੇ , ਇੱਥੇ ਲੋੜ ਸੀ । ਭਾਈ ਗੁਰਇਕਬਾਲ ਸਿੰਘ ਜੀ ਨੇ ਕਿਹਾ ਕਿ ਬਾਬਾ ਕੁੰਦਨ ਸਿੰਘ ਫ੍ਰੀ ਅਕੈਡਮੀ ਦੀ ਸਮੂਚੀ ਦੇਖਰੇਖ ਦੀ ਸੇਵਾ ਬੀਬੀ ਕੌਲਾਂ ਜੀ ਚੈਰੀਟੇਬਲ ਹਸਪਤਾਲ ਦੇ ਐਮ.ਡੀ. ਅਤੇ ਨਿਸ਼ਕਾਮ ਕੀਰਤਨੀਏ ਭਾਈ ਹਰਵਿੰਦਰਪਾਲ ਸਿੰਘ ਲਿਟਲ ਨੂੰ ਸੌਂਪੀ ਗਈ ਹੈ । ਇਸ ਮੌਕੇ ਤੇ ਸ਼. ਟਹਿਲਇੰਦਰ ਸਿੰਘ, ਭਾਈ ਅਮਨਦੀਪ ਸਿੰਘ, ਭਾਈ ਤੇਜਪਾਲ ਸਿੰਘ, ਸ. ਜਗਮੋਹਨ ਸਿੰਘ, ਸ. ਪਰਮਜੀਤ ਸਿੰਘ (ਮੈਨੇਜਰ) ,ਸ. ਪ੍ਰਿਤਪਾਲ ਸਿੰਘ ਨੇ ਸੰਗਤਾ ਦੇ ਦਰਸ਼ਨ ਕੀਤੇ ।

WRITTEN BY