Skip to content
Independent perspectives. Global stories.
BREAKING

ਸ੍ਰੀ ਗੁਰੂ ਰਵਿਦਾਸ ਜੀ ਦੀਆਂ ਫੋਟੋਆਂ ਤੇ ਇਤਰਾਜ਼ ਟਿਪਣੀ ’ਤੇ ਭਾਈਚਾਰੇ ’ਚ ਰੋਸ

Share this story

ਬੁਢਲਾਡਾ 4 ਮਾਰਚ (ਅਮਿਤ ਜਿੰਦਲ)- ਸ਼੍ਰੀ ਗੁਰੂ ਰਵਿਦਾਸ ਜੀ ਦੀਆਂ ਫੋਟੋਆਂ ਉਪੱਰ ਅਪਸ਼ਬਦ ਲਿਖ ਕੇ ਉਨ੍ਹਾਂ ਦੀਆਂ ਫੋਟੋਆਂ ਨੂੰ ਸ਼ੌਸ਼ਲ ਮੀਡੀਆ ‘ਚ ਪਾ ਕੇ ਅਪਮਾਣ ਕਰਨ ਦੇ ਮਾਮਲੇ ਨੇ ਹੋਰ ਵੀ ਤੂਲ ਫੜ੍ਹ ਲਿਆ ਹੈ। ਜਦੋਂ ਰਵਿਦਾਸ ਭਗਤਾਂ ਅਤੇ ਭਾਈਚਾਰੇ ਵੱਲੋਂ ਸ਼ਹਿਰ ਵਿੱਚ ਰੋਸ ਮਾਰਚ ਕਰਕੇ 2 ਘੰਟੇ ਬਾਜਾਰ ਬੰਦ ਕਰਨ ਦਾ ਸੱਦਾ ਦਿੱਤਾ ਗਿਆ। ਜਦੋਂ ਭਾਰੀ ਗਿਣਤੀ ਵਿੱਚ ਰੋਸ ਮੁਜਾਹਰਾ ਕਰਨ ਵਾਲਿਆਂ ਵਿੱਚ ਔਰਤਾਂ ਸਮੇਤ ਨੌਜਵਾਨ ਸ਼ਾਮਲ ਸਨ। ਅਮਨ ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣ ਅਤੇ ਅਣਸੁਖਾਵੀ ਘਟਨਾ ਨੂੰ ਰੋਕਣ ਲਈ ਡੀ.ਐਸ.ਪੀ. ਬੁਢਲਾਡਾ ਰਾਜਵੀਰ ਸਿੰਘ ਬੋਪਾਰਾਏ ਸਮੇਤ ਵੱਡੀ ਗਿਣਤੀ ਵਿੱਚ ਭਾਰੀ ਫੋਰਸ ਸ਼ਹਿਰ ਵਿੱਚ ਤੈਨਾਤ ਕਰ ਦਿੱਤੀ ਗਈ। ਇਸ ਮੌਕੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਬਾਬਾ ਸਹਿਬ ਡਾ. ਭੀਮ ਰਾਏ ਅੰਬੇਦਕਰ ਲੋਕ ਭਲਾਈ ਕਲੱਬ ਦੇ ਪ੍ਰਧਾਨ ਸਤਪਾਲ ਸਿੰਘ, ਕੌਂਸਲਰ ਯਾਦਵਿੰਦਰ ਯਾਦੂ, ਕੌਂਸਲਰ ਸੁਖਵਿੰਦਰ ਕੌਰ ਸੁੱਖੀ, ਕੌਂਸਲਰ

ਬਲਵਿੰਦਰ ਕਾਕਾ ਕੋਚ ਆਦਿ ਨੇ ਕਿਹਾ ਕਿ ਅਜਿਹੀਆਂ ਘਣੋਨੀਆਂ ਹਰਕਤਾਂ ਕਰਨ ਵਾਲੇ ਦੋਸ਼ੀਆਂ ਲਈ ਬਹੁਤ ਹੀ ਸ਼ਰਮਨਾਕ ਵਾਲੀ ਗੱਲ ਹੈ ਜੋ ਅਤਿ ਨਿੰਦਣਯੋਗ ਹੈ। ਇਸ ਮੌਕੇ ਤੇ ਬੋਲਦਿਆਂ ਬਲਾਕ ਕਾਂਗਰਸ ਕਮੇਟੀ ਦੇ ਮਾਸ਼ਟਰ ਬਿਹਾਰੀ ਸਿੰਘ, ਬਹੁਜਨ ਸਮਾਜ ਪਾਰਟੀ ਦੇ ਆਗੂ ਬੱਗਾ ਸਿੰਘ, ਸ਼ੇਰ ਸਿੰਘ ਸ਼ੇਰ, ਸਾਬਕਾ ਪੰਚ ਬਲਵਿੰਦਰ ਸਿੰਘ ਬਿੰਦਰੀ, ਰਮੇਸ਼ ਸਿੰਘ ਨੰਬਰਦਾਰ, ਬਹਾਦਰ ਸਿੰਘ, ਨਿਰਮਲ ਸਿੰਘ, ਸਾਬਕਾ ਪੰਚ ਮੇਜਰ ਸਿੰਘ ਨੇ ਕਿਹਾ ਕਿ ਸਾਨੂੰ ਸਭ ਨੂੰ ਹਰ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ। ਅੱਜ ਦਾ ਇਹ ਰੋਸ ਮਾਰਚ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚੋਂ ਪਹੁੰਚਿਆਂ।

WRITTEN BY