ਆਦਮਪੁਰ, 3 ਅਗਸਤ (ਸਿੰਘ ਡਰੋਲੀ)-ਮੇਹਟੀਆਣਾ ਤੋਂ ਆਮਦਪੁਰ ਜਾਂਦੀ ਸੜਕ ‘ਤੇ ਪੈਂਦੇ ਡਰੋਲੀ ਕਾਲਜ ਦੇ ਕੋਲ 4.00 ਵਜੇ ਕਾਰ ਤੇ ਸਕੂਟਰ ਜਬਰਦਸਤ ਟੱਕਰ ਹੋਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਸਕੂਟਰ ਸਵਾਰ ਸ. ਬੂਟਾ ਸਿੰਘ ਪੁੱਤਰ ਅਮਰ ਸਿੰਘ ਵਾਸੀ ਡਰੋਲੀ ਖੁਰਦ ਆਪਣੇ ਪਿੰਡ ਵੱਲੋਂ ਆ ਰਿਹਾ ਸੀ, ਜਿਉਂ ਹੀ ਮੇਹਟੀਆਣਾ-ਆਦਮਪੁਰ ਰੋਡ ‘ਤੇ ਉਹ ਪਹੁੰਚਿਆ ਤਾਂ ਸਾਇਡ ਤੋਂ ਆ ਰਹੀ ਇੱਕ ਕਾਰ ਨਾਲ ਉਹ ਟਕਰਾ ਗਿਆ ਅਤੇ ਬੂਰੀ ਤਰ੍ਹਾਂ ਜ਼ਖਮੀ ਹੋ ਗਿਆ। ਕਾਰ ਡਰਾਈਵਰ ਸੁਰਿੰਦਰ ਸਿੰਘ ਨੇ ਜ਼ਖਮੀ ਹਾਲਤ ਵਿੱਚ ਉਸ ਨੂੰ ਆਮਦਪੁਰ ਹਸਪਤਾਲ ਦਾਖਲ ਕਰਵਾਇਆ, ਪਰ ਹਾਲਤ ਜ਼ਿਆਦਾ ਖਰਾਬ ਹੋਣ ਕਰਕੇ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ।