ਮੂਣਕ, 3 ਅਗਸਤ (ਸੁਰਜੀਤ ਭੂਟਾਲ)-ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁੱਖੀ ਦੀਪਇੰਦਰ ਪਾਲ ਸਿੰਘ ਜੇਜੀ ਨੇ ਦੱਸਿਆ ਕਿ ਏ.ਐਸ.ਆਈ. ਮਨਜੀਤ ਸਿੰਘ ਨੇ ਬਾਹੱਦ ਗਨੋਟਾਂ ਤੇ ਨਾਕਾਬੰਦੀ ਕੀਤੀ ਹੋਈ ਸੀ ਉਥੋ ਦੀ ਲੰਘ ਰਹੇ ਟਰੱਕ ਨੰਬਰ ਪੀ.ਬੀ.10 ਡੀ.ਸੀ.5450 ਨੂੰ ਰੋਕਿਆ ਅਤੇ ਤਲਾਸ਼ੀ ਲੈਣ ਉਪਰੰਤ ਟਰੱਕ ਚੋ 5 ਕਿਲੋ ਭੁੱਕੀ ਬਰਾਮਦ ਹੋਈ। ਦੋਸ਼ੀ ਦੀ ਸਨਾਖਤ ਕੁਲਦੀਪ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਖੰਨਾ ਕੌੜੀ ਜਿਲਾ ਲੁਧਿਆਣਾ ਵਜੋ ਹੋਈ। ਪੁਲਿਸ ਨੇ ਉਕਤ ਦੋਸ਼ੀ ਖਿਲਾਫ 15 ਐਸ.ਡੀ.ਪੀ.ਐਸ. ਐਕਟ ਤਹਿਤ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸੇ ਤਰਾਂ ਏ.ਐਸ.ਆਈ. ਅਮਰਜੀਤ ਸਿੰਘ ਨੇ ਬਾਹੱਦ ਪਿੰਡ ਬੱਲਰਾਂ ਵਿਖੇ ਨਾਕਾ ਸੰਦੀ ਕੀਤੀ ਹੋਈ ਸੀ ਤਾਂ ਉਥੋ ਦੀ ਪੈਦਲ ਲੰਘ ਰਹੇ ਵਿਅਕਤੀ ਅਮਰਪਾਲ ਸਿੰਘ ਪੁੱਤਰ ਰਾਮ ਨਰੈਣ ਵਾਸੀ ਅਲੀਸ਼ੇਰ ਕੋਲੋ 5 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਕਰਕੇ ਅਗਲੀ ਕਾਰਵਾਈ ਸ਼ੁਰੁ ਕਰ ਦਿੱਤੀ ਹੈ। ਇਸੇ ਤਰਾਂ ਏ.ਐਸ.ਆਈ. ਗੁਰਮੇਲ ਸਿੰਘ ਨੇ ਬਾਹੱਦ ਪਿੰਡ ਲੇਹਲ ਕਲਾਂ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਉਥੋ ਦੀ ਲੰਘ ਰਹੀ ਕਾਰ ਨੰ: ਐੱਚ. ਆਰ. 16 ਸੀ 2439 ਨੂੰ ਰੋਕਿਆ ਤਾਂ ਕਾਰ ਚੋ ਚਾਰ ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਈ। ਕਾਰ ਸਵਾਰ ਭੂਸ਼ਨ ਕੁਮਾਰ ਉਰਫ ਸੋਨੂੰ ਪੁੱਤਰ ਕਰਮ ਚੰਦ ਅਤੇ ਨਰਿੰਦਰ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਸੁਨਾਮ ਤੇ ਮਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਇਸੇ ਤਰ੍ਹਾਂ ਏ.ਐਸ.ਆਈ. ਰਣਜੀਤ ਸਿੰਘ ਨੇ ਮੁਖਬਰੀ ਦੇ ਅਧਾਰ ਤੇ ਜਸਬੀਰ ਸਿੰਘ ਉਰਫ ਚੂਹੀਆ ਪੁੱਤਰ ਅਮਰੀਕ ਸਿੰਘ , ਕੁਲਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਭੂਟਾਲ ਖੁਰਦ ਦੇ ਖੇਤ ਦੇ ਕੋਠੇ ਚ ਛਾਪਾ ਮਾਰਿਆ ਤਾਂ ਨਜਾਇਜ ਸਰਾਬ ਠੇਕਾ ਸਰਾਬ ਦੇਸ਼ੀ ਬਰਾਮਦ ਹੋਈ। ਪੁਲਿਸ ਨੇ 120 ਬੋਤਲਾਂ ਨਜਾਇਜ ਸਰਾਬ ਕਬਜੇ ਵਿਚ ਲੈ ਕੇ ਉਕਤ ਦੋਸ਼ੀਆਂ ਖਿਲਾਫ ਮੁਕਦਮਾ ਕਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁੱਖੀ ਨੇ ਦੱਸਿਆ ਕਿ ਹੋਲਦਾਰ ਸੁਖਵੰਤ ਸਿੰਘ ਨੇ ਬਾਹੱਦ ਗਨੋਟਾ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਉਥੋ ਦੀ ਲੰਘ ਰਹੇ ਮੋਟਰਸਾਈਕਲ ਨੰ: ਐਚ.ਆਰ. 23 ਸੀ 8429 ਨੂੰ ਰੋਕਿਆ ਤਾਂ ਉਕਤ ਮੋਟਰਸਾਈਕਲ ਚੋਰੀ ਦਾ ਨਿਕਲਿਆ। ਮੋਟਰਸਾਈਕਲ ਚਾਲਕ ਕੁਲਦੀਪ ਸਿੰਘ ਉਰਫ ਕਾਲਾ ਪੁੱਤਰ ਗੁਰਤੇਜ ਸਿੰਘ ਵਾਸੀ ਦੇਹਲਾ ਨੇ ਉਕਤ ਮੋਟਰਸਾਈਕਲ ਹੀਰੋਹਾਂਡਾ ਸਪੈਂਲਡਰ ਟੋਹਾਣਾ ਤੋਂ ਚੋਰੀ ਕੀਤਾ ਸੀ ਅਤੇ ਮੋਟਰਸਾਈਕਲ ਨੂੰ ਵੇਚਣ ਜਾਂਦਾ ਸੀ। ਪੁਲਿਸ ਨੇ ਦੋਸ਼ੀ ਨੂੰ ਮੋਟਰਸਾਈਕਲ ਸਮੇਤ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।