June 19, 2026 12:12 pm

ਨਕਲ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਸਲੋਗਨ ਤੇ ਪੇਂਟਿੰਗ ਮੁਕਾਬਲੇ ਕਰਵਾਏ

ਫ਼ਰੀਦਕੋਟ, 3 ਅਗਸਤ (ਰਣਜੀਤ ਬਿੱਟਾ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਾਬ ਅੰਦਰ ਨਕਲ ਦਾ ਖਾਤਮਾ ਕਰਨ ਦੇ ਉਦੇਸ਼ ਨਾਲ ਵਿੱਢੀ ਮੁਹਿੰਮ ਫ਼ਰੀਦਕੋਟ ਜ਼ਿਲੇ ਅੰਦਰ ਲੋਕਾਂ ਨੂੰ ਨਕਲ ਵਿਰੁੱਧ ਜਾਗਰੂਕ ਕਰਨ ਵਾਸਤੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਪਹਿਲਾਂ ਸਕੂਲ ਪੱਧਰ ਤੇ ਪੇਂਟਿੰਗ ਅਤੇ ਸਲੋਗਨ ਮੁਕਾਬਲੇ ਸੁਰੇਸ਼ ਅਰੋੜਾ ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਕਮ ਕੋਆਰਡੀਨੇਟਰ ਅਤੇ ਹਰਮੰਦਰ ਸਿੰਘ ਢਿੱਲੋਂ ਜ਼ਿਲਾ ਮੈਨੇਜਰ ਦੀ ਯੋਗ ਅਗਵਾਈ ਹੇਠ ਕਰਵਾਏ ਗਏ। ਇਸ ਸਬੰਧੀ ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ  ਸਕੂਲ ਪੱਧਰ ਤੇ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਕਰਵਾਏ ਗਏ ਇੰਨ੍ਹਾਂ ਮੁਕਾਬਲਿਆਂ ਵਿਚ  ਜ਼ਿਲੇ ਦੇ ਪੰਜ ਬਲਾਕਾਂ ਨਾਲ ਸਬੰਧਤ  350 ਤੋਂ ਵੱਧ ਵਿਦਿਆਰਥੀਆਂ ਨੇ ਪੂਰਨ ਦਿਲਚਸਪੀ ਨਾਲ ਭਾਗ ਲਿਆ। ਉਕਤ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਅਰੋੜਾ ਨੇ ਦੱਸਿਆ ਕਿ ਬਲਾਕ ਪੱਧਰੀ ਮੁਕਾਬਲੇ ‘ਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਜ਼ਿਲਾ ਪੱਧਰੀ ਮੁਕਾਬਲੇ ‘ਚ ਭਾਗ ਲੈਣਗੇ। ਉਨ੍ਹਾਂ ਦੱਸਿਆ ਕਿ ਬਲਾਕ ਅਤੇ ਜ਼ਿਲਾ ਜੇਤੂ ਵਿਦਿਆਰਥੀਆਂ ਦਾ ਨਕਲ ਵਿਰੋਧੀ ਸੈਮੀਨਾਰ ‘ਚ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਨਕਲ ਵਿਰੁੱਧ ਜਾਗਰੂਕ ਕਰਨ ਵਾਸਤੇ ਰੈਲੀਆਂ ਵੀ ਕੱਢੀਆਂ ਜਾਣਗੀਆਂ। ਇਸ ਨਕਲ ਵਿਰੋਧੀ ਮੁਹਿੰਮ ਤਹਿਤ ਬਲਾਕ ਫ਼ਰੀਦਕੋਟ-1 ਦੇ ਮੁਕਾਬਲੇ ਡਾ. ਮਹਿੰਦਰ ਬਰਾੜ ਸਾਂਭੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਫ਼ਰੀਦਕੋਟ ਵਿਖੇ ਪ੍ਰਿੰਸੀਪਲ ਗੁਰਦੀਪ ਸਿੰਘ ਢੁੱਡੀ ਅਤੇ ਪਿੰ੍ਰਸੀਪਲ ਸੁਖਚੈਨ ਸਿੰਘ ਅਗਵਾਈ ਹੇਠ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਬਲਾਕ ਫ਼ਰੀਦਕੋਟ-2 ਦੇ ਮੁਕਾਬਲੇ ਐੱਮ.ਜੀ.ਐੱਮ.ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਪ੍ਰਿੰਸੀਪਲ ਸੁਰਿੰਦਰਪਾਲ ਕੌਰ ਅਤੇ ਪ੍ਰਿੰਸੀਪਲ ਕ੍ਰਿਸ਼ਨ ਲਾਲ ਜੀ ਅਗਵਾਈ ਹੇਠ ਹੋਏ। ਇਸ ਤਰ੍ਹਾਂ ਬਲਾਕ ਫ਼ਰੀਦਕੋਟ -3 ਦੇ ਮੁਕਾਬਲੇ ਸੰਗਤ ਸਾਹਿਬ ਭਾਈ ਫ਼ੇਰੂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਪ੍ਰਿੰ ਨੇਕ ਸਿੰਘ ਅਤੇ ਪ੍ਰਿੰਸੀਪਲ ਅਮਰਜੀਤ ਕੌਰ ਦੀ ਨਿਰਦੇਸ਼ਨਾ ਹੇਠ ਕਰਵਾਏ ਗਏ। ਬਲਾਕ ਕੋਟਕਪੂਰਾ ਦੇ ਮੁਕਾਬਲੇ ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਕੋਟਕਪੂਰਾ ਵਿਖੇ ਪ੍ਰਿੰਸੀਪਲ ਜਰਨੈਲ ਕੌਰ ਅਤੇ ਪ੍ਰਿੰਸੀਪਲ ਗੁਰਮੇਲ ਕੌਰ ਨੇ ਸ਼ਾਨਦਾਰ ਢੰਗ ਨਾਲ ਕਰਵਾਏ। ਬਲਾਕ ਜੈਤੋ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਜੈਤੋ ਵਿਖੇ ਪ੍ਰਿੰਸੀਪਲ ਜੁਗਰਾਜ ਸਿੰਘ, ਪ੍ਰਿੰਸੀਪਲ ਦਰਸ਼ਨ ਸਿੰਘ ਤੇ ਪ੍ਰਿੰਸੀਪਲ ਬਨਵੀਰ ਕੌਰ ਦੀ ਯੋਗ ਅਗਵਾਈ ਹੇ ਕਰਵਾਏ ਗਏ। ਫ਼ਰੀਦਕੋਟ ਸ਼ਹਿਰ ਦੇ ਤਿੰਨਾਂ ਬਲਾਕਾਂ ਦੇ ਮੁਕਾਬਲਿਆਂ ਨੂੰ ਕਰਾਉਣ ਵਾਸਤੇ ਸਹਾਇਕ ਜ਼ਿਲਾ ਕਿੱਤਾ ਸਲਾਹਕਾਰ ਜਸਬੀਰ ਸਿੰਘ ਜੱਸੀ, ਜ਼ਿਲਾ ਕੋਆਰਡੀਨੇਟਰ ਆਈ.ਸੀ.ਟੀ ਗੁਰਜੀਤ ਸਿੰਘ, ਜ਼ਿਲਾ ਐਜੂਸੈੱਟ ਕੋਆਰਡੀਨੇਟਰ ਜਸਵਿੰਦਰ ਸਿੰਘ ਕੈਂਥ ਅਤੇ ਪ੍ਰਿੰਸੀਪਲ ਸਰਬਜੀਤ ਸਿੰਘ ਸਰਬਾ, ਪ੍ਰਿੰਸੀਪਲ ਭੁਪਿੰਦਰ ਕੌਰ, ਪ੍ਰਿੰ. ਸੇਵਾ ਸਿੰਘ ਚਾਵਲਾ ਨੇ ਅਹਿਮ ਭੂਮਿਕਾ ਨਿਭਾਈ। ਇਨ੍ਹਾਂ ਮੁਕਾਬਲਿਆਂ ਦੀ ਜੱਜਮੈਂਟ ਸ਼ਾਇਰ ਸੁਨੀਲ ਕੁਮਾਰ ਚੰਦਿਆਣਵੀ, ਲੈਕਚਰਾਰ ਗੁਰਚਨ ਸਿੰਘ ਭੰਗੜਾ ਕੋਚ, ਜਸਵਿੰਦਰਪਾਲ ਸਿੰਘ ਮਿੰਟੂ, ਪਰਮਜੀਤ ਕੌਰ, ਅਰਜਨ ਸਿੰਘ, ਲੈਕਚਰਾਰ ਰਾਜਪਾਲ ਸਿੰਘ, ਖੁਸ਼ਵੰਤ ਬਰਗਾੜੀ, ਸੁਨੀਲ ਮਿੱਤਲ, ਸੁਖਪਾਲ ਕੌਰ, ਚੰਚਲ ਬਾਲਾ, ਕੰਵਲਜੀਤ ਸਿੰਘ ਨੇ ਕੀਤੀ।

Send this to a friend