June 19, 2026 1:38 pm

ਬਟਾਲਾ ਪੁਲਿਸ ਵੱਲੋਂ ਲੁੱਟਾਂ-ਖੋਹਾਂ ਕਰਨ ਵਾਲਾ ਗਿਰੋਹ ਬੇਨਕਾਬ

ਬਟਾਲਾ, 3 ਅਗਸਤ (ਸਰਵਣ ਸਿੰਘ ਘੁਮਾਣ, ਪਵਨ ਤ੍ਰੇਹਨ) – ਸ੍ਰੀ ਤੁਲਸੀ ਰਾਮ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ,ਬਟਾਲਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਦਿਨੀ ਬਟਾਲਾ ਵਿੱਚ ਦਾਤਰ ਮਾਰਕੇ ਸੱਟਾਂ ਲਗਾ ਕੇ ਲੁੱਟ-ਖੋਹ ਕਰਨ ਵਾਲੇ ਨਾਮਲੂਮ ਵਿਅਕਤੀਆ ਵੱਲੋ ਵਾਰਦਾਤਾਂ ਕੀਤੀਆਂ ਗਈਆ ਸਨ। ਉਸ ਸਬੰਧੀ ਥਾਣਾ ਸਿਵਲ ਲਾਇਨ ਦੀ ਪੁਲਿਸ ਵੱਲੋ ਦੋਸੀ ਚਰਨਜੀਤ  ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਜਹਾਗੀਰ ਥਾਣਾ ਕੰਬੋਅ ਅਤੇ ਪ੍ਰਭਜੋਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਭੁੱਲਰ ਜੋ ਸਾਥੀਆ ਸਮੇਤ ਲੁੱਟਾ-ਖੋਹਾ ਤੇ ਚੋਰੀ ਦੀਆਂ ਵਾਰਦਾਤਾ ਕਰਦੇ ਸਨ ਨੂੰ, ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ । ਇਹਨਾਂ ਕੋਲੋ ਇੱਕ ਮੋਟਰ ਸਾਇਕਲ ਪਲਸਰ ਨੰਬਰੀ ਪੀ.ਬੀ.18-ਕੇ-5152 ਅਤੇ ਇੱਕ ਮੋਟਰ ਸਾਇਕਲ ਹੀਰੋ ਹਾਡਾਂ ਨੰਬਰੀ ਪੀ.ਬੀ. 02ਬੀ.ਟੀ. 8326, ਇੱਕ ਦੇਸੀ 12 ਬੋਰ ਪਿਸਟਲ ਤੇ ਦੋ ਜਿੰਦਾ ਰੋਦ, ਇੱਕ ਦਾਤਰ ਤੇ ਇੱਕ ਕਿਰਚ ਬ੍ਰਾਮਦ ਕੀਤੀ। ਦੋਰਾਨੇ ਪੁੱਛਗਿੱਛ ਦੋਸੀਆਨ ਉਕਤ ਨੇ ਮੰਨਿਆ ਕਿ ਉਹ ਆਪਣੇ ਸਾਥੀਆ ਨਾਲ ਮਿਲਕੇ ਰਾਹਗੀਰਾਂ ਤੇ ਹਮਲਾ ਕਰਕੇ ਉਹਨਾਂ ਤੋ ਲੁੱਟ-ਖੋਹ ਕਰਦੇ ਸਨ ਤੇ ਮਿਤੀ 11-7-13 ਨੂੰ ਉਸਨੇ ਕਾਦੀਆ ਰੋਡ ਬਟਾਲਾ 100 ਫੁੱਟੀ ਰੋਡ ਜੋ ਕਾਹਨੂੰਵਾਨ ਰੋਡ ਨੂੰ ਮਿਲਦੀ ਹੈ, ਨੂੰ ਇੱਕ ਵਿਅਕਤੀ ਨੂੰ ਦਾਤਰ ਮਾਰ ਕੇ ਜਖਮੀ ਕਰਕੇ ਉਸ ਪਾਸੋ 2500/- ਰੁਪੈ ਤੇ ਮੋਬਾਇਲ ਖੋਹਿਆ ਸੀ, ਮਿਤੀ 13-7-13 ਨੂੰ ਇੱਕ ਵਿਅਕਤੀ ਪਾਸੋ ਕਪੂਰਥਲਾ ਰੋਡ ਗੋਇੰਦਵਾਲ ਤੋ ਇੱਕ ਮੋਟਰ ਸਾਇਕਲ ਸਪਲੈਡਰ ਅਤੇ ਮੋਬਾਇਲ , ਮਿਤੀ 15-7-13 ਪਿੰਡ ਬੱਲ ਖੁਰਦ  ਨੇੜੇ ਮਜੀਠਾ ਤੋ ਇੱਕ ਵਿਅਕਤੀ ਪਾਸੋ ਮੋਟਰ ਸਾਇਕਲ ਫੈਸਨ ਰੰਗ ਕਾਲਾ, ਮਿਤੀ 22-7-13 ਨੂੰ ਅੱਚਲ ਸਾਹਿਬ ਲਾਗੋ ਅੋਰਤ ਨੂੰ ਜਖਮੀ ਕਰਕੇ ਉਸਦੀਆਂ ਕੰਨ ਦੀਆਂ ਵਾਲੀਆ, ਮਿਤੀ 25-7-13 ਨੂੰ ਪਿੰਡ ਚਾਹਲ ਲਾਗੋ ਵਿਅਕਤੀ ਨੂੰ ਜਖਮੀ ਕਰਕੇ ਖੋਹ ਕੀਤੀ ਸੀ। ਦੋਸੀਆਨ ਉਕਤ ਖਿਲਾਫ ਮੁਕੱਦਮਾ ਨੰਬਰ 238 ਮਿਤੀ 1-8-13 ਜੁਰਮ 394/ 216ਏ./ 148/ 149 ਭ.ਦ.ਸ. ਅਤੇ 25-54-59 ਅਸਲਾ ਐਕਟ ਥਾਣਾ ਸਿਵਲ ਲਾਇਨ ਦਰਜ ਰਜਿਸਟਰ ਕੀਤਾ। ਦੋਸੀਆਨ ਪਾਸੋ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਵਾਰਦਾਤਾਂ ਸਬੰਧੀ ਸੁਰਾਗ ਸਾਹਮਣੇ ਆ ਸਕਦੇ ਹਨ। ਐਸ.ਐਸ.ਪੀ ਸਾਹਿਬ ਨੇ ਪ੍ਰੈਸ ਨੂੰ ਦੱਸਿਆ ਕਿ ਮਿਤੀ 29-7-13 ਨੂੰ ਪਿੰਡ ਰਾਮਾ ਤਲਵੰਡੀ ਸਬੰਧੀ 30-7-13 ਨੂੰ ਲੱਗੀ ਖਬਰ ਸਬੰਧੀ ਦੀ ਤਸਦੀਕ ਕੀਤੀ ਹੈ ਜੋ ਉਸ ਦਿਨ ਇੱਕ ਵਿਅਕਤੀ ਜਿਸ ਦਾ ਨਾਮ ਛਿੰਨਸਤੰਬੀ ਪੁੱਤਰ ਚਨੋਵਾ ਵਾਸੀ ਤਾਮਿਲਨਾਡੂ ਜੋ ਕਿ ਦਿਮਾਗੀ ਤੋਰ ਤੇ ਸਿੱਧਰਾ ਹੈ, ਨੂੰ ਕੁਝ ਨਾਮਲੂਮ ਵਿਅਕਤੀਆ ਵੱਲੋ ਉਸਦੀ ਕੁੱਟ-ਮਾਰ ਕੀਤੀ ਗਈ ਸੀ, ਅਤੇ ਸੱਟਾਂ ਲਗਾਈਆ ਗਈਆ ਸਨ,ਉਸ ਸਬੰਧੀ ਮੁੱਕਦਮਾ ਨੰਬਰ 61 ਮਿਤੀ 29-7-13 ਜੁਰਮ 323, 324, 148, 149 ਭ:ਦ: ਥਾਣਾ ਡੇਰਾ ਬਾਬਾ ਨਾਨਕ ਦਰਜ ਰਜਿਸਟਰ ਕੀਤਾ ਗਿਆ ਹੈ ਅਤੇ ਸੱਟਾਂ ਲਾਉਣ ਵਾਲੇ ਨਾਮਲੂਮ ਵਿਅਕਤੀਆਂ ਦੀ ਪੁਲਿਸ ਵੱਲੋ ਭਾਲ ਕੀਤੀ ਜਾ ਰਹੀ ਹੈ,ਇਹ ਛਿੰਨਸਤੰਬੀ ਨਾਮ ਦਾ ਵਿਅਕਤੀ ਨਜਦੀਕ ਹੀ ਪਿੰਡ ਵਿੱਚ ਕਿਸੇ ਦੇ ਘਰ ਲੇਬਰ ਦਾ ਕੰਮ ਕਰਦਾ ਸੀ ਪੜਤਾਲ ਦੋਰਾਨ ਇਹ ਵੀ ਪਤਾ ਲੱਗਾ ਹੈ ਕਿ ਜਿਸ ਘਰ ਉਹ ਲੇਬਰ ਦਾ ਕੰਮ ਕਰਦਾ ਸੀ ਉਹਨਾਂ ਨਾਲ ਮਨ ਮਿਟਾਓ ਹੋਣ ਤੇ ਉਹ ਆਪਣੀ ਮਰਜੀ ਨਾਲ ਘਰੋ ਬਾਹਰ ਆ ਗਿਆ ਸੀ ਅਤੇ ਇਹ ਵੀ ਪਤਾ ਲੱਗਾ ਹੈ ਕਿ ਉਸ ਨਾਲ ਵਾਰਦਾਤ ਕਰਨ ਵਾਲਾ ਕੋਈ ਵੀ ਵਿਅਕਤੀ ਨਹੀ ਸੀ ਅਤੇ ਨਾ ਹੀ ਇਸ ਵੱਲੋ ਕਿਸੇ ਕਿਸਮ ਦੀ ਕੋਈ ਵਾਰਦਾਤ ਕੀਤੀ ਗਈ ਹੈ । ਇਸ ਤੋ ਇਲਾਵਾਂ ਇਹ ਵੀ ਦੱਸਿਆ ਕਿ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ,ਗੁਰਦਾਸਪੁਰ ਦੀਆਂ ਹਦਾਇਤਾਂ ਮੁਤਾਬਿਕ ਜੋ ਵੀ ਠੀਕਰੀ ਪਹਿਰੇ ਪਿੰਡਾਂ ਵਿੱਚ ਲਗਾਏ ਜਾਂਦੇ ਹਨ ਪਿੰਡਾਂ ਦੇ ਸਰਪੰਚਾਂ ਨੂੰ ਚਾਹੀਦਾ ਹੈ ਕਿ ਸਿਆਣੇ ਅਤੇ ਬਾਲਕ ਵਿਅਕਤੀਆ ਨੂੰ ਠੀਕਰੀ ਪਹਿਰੇ ਤੇ ਲਗਾਇਆ ਜਾਵੇ ਅਤੇ ਠੀਕਰੀ ਪਹਿਰੇ ਦੀ ਡਿਊਟੀ ਤੋ ਇਲਾਵਾਂ ਹ’ਰ ਲੋਕ ਬਿਨਾਂ ਵਜਾਂ ਬਾਹਰ ਨਾ ਘੁੰਮਣ ਤਾਂ ਜੋ ਇਸ ਤਰਾਂ ਦੀਆਂ ਅਫਵਾਂਹਾਂ ਤੋ ਬਚਿਆ ਜਾ ਸਕੇ।  ਐਸ.ਐਸ.ਪੀ ਸਾਹਿਬ ਨੇ ਇਹ ਵੀ ਦੱਸਿਆ ਕਿ ਲੋਕ ਝੂਠੀਆ ਅਫਵਾਂਹਾ ਤੋ ਬੱਚਣ ਅਤੇ ਅਜਿਹੀ ਕੋਈ ਵੀ ਗੱਲ ਸਾਹਮਣੇ ਨਹੀ ਆਈ ਹੈ ਕਿ ਨਾਮੂਲਮ ਵਿਅਕਤੀ ਘਰਾਂ ਵਿੱਚ ਦਾਖਲ ਹੋ ਕੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਰ ਰਹੇ ਹਨ। ਅਗਰ ਕਿਸੇ ਨੂੰ ਇਲਾਕੇ ਵਿੱਚ ਕੋਈ ਅਜਿਹੀ ਗੱਲ ਦਾ ਸ਼ੱਕ ਪੈਦਾ ਹੈ ਤਾਂ ਇਲਾਕਾ ਨਿਵਾਸੀ ਤੁਰੰਤ ਐਸ.ਐਸ.ਪੀ ਸਾਹਿਬ ਨਾਲ ਰਾਬਤਾ ਕਾਇਮ ਕਰ ਸਕਦੇ ਹਨ ਅਤੇ ਕੰਟਰੋਲ ਰੂਮ ਨੰਬਰ 100 ਤੇ ਵੀ ਗੱਲ ਕਰ ਸਕਦੇ ਹਨ।

Send this to a friend