Skip to content
Independent perspectives. Global stories.
BREAKING

ਪੀ.ਆਰ.ਟੀ.ਸੀ. ਦੀ ਆਮਦਨ 1ਕਰੋੜ 89 ਲੱਖ ਰੁਪਏ ਪ੍ਰਤੀ ਮਹੀਨਾ ਵਧੀ

Share this story

ਬਠਿੰਡਾ, 2 ਮਾਰਚ (ਅਮਰਜੀਤ ਸਿੰਘ ਸਿੱਧ੍ਰ/ਗੁਰਤੇਜ ਸਿੰਘ ਸਿੱਧੂ)-ਪੀ. ਆਰ. ਟੀ. ਸੀ ਨੇ ਹੋਰ ਡਿਊਟੀਆਂ ਨਿਭਾ ਰਹੇ ਆਪਣੇ 374 ਕਰਮਚਾਰੀਆਂ ਵਿੱਚੋਂ 200 ਨੂੰ ਵਾਪਿਸ ਬੁਲਾ ਕੇ ¦ਬੇ ਸਮੇਂ ਤੋਂ ਖੜ੍ਹੀਆਂ ਬੱਸਾਂ ਚਲਾਉਣ ਤੇ ਲਗਾ ਦੇਣ ਨਾਲ ਅਦਾਰੇ ਦੀ ਪ੍ਰਤੀ ਮਹੀਨਾਂ ਆਮਦਨ ਇੱਕ ਕਰੋੜ 84 ਲੱਖ ਵਧ ਗਈ ਹੈ। ਇੰਨ੍ਹਾਂ ਚੋਂ ਕੁੱਝ ਮੁਲਾਜ਼ਮਾਂ ਨੂੰ ਅੱਡਾ ਇੰਚਾਰਜ਼ ਅਤੇ ਦਫਤਰੀ ਕੰਮਾਂ ਉੱਪਰ ਲਗਾਇਆ ਹੋਇਆ ਸੀ। ਇੰਨ੍ਹਾਂ ਕਰਮਚਾਰੀਆਂ ਦੇ ਵਾਪਿਸ ਆਉਣ ਨਾਲ ਵਰਕਸ਼ਾਪਾਂ ਅੰਦਰ ਖੜ੍ਹੀਆਂ 90 ਬੱਸਾਂ ਨੂੰ ਮੁੜ ਬੰਦ ਰੂਟਾਂ ਉੱਪਰ ਚਲਾਉਣ ਨਾਲ ਅਦਾਰੇ ਨੂੰ ਪ੍ਰਤੀ ਬੱਸ ਸੱਤ ਹਜ਼ਾਰ ਰੁਪਏ ਪ੍ਰਤੀ ਦਿਨ ਆਮਦਨ ਹੋਣ ਲੱਗੀ ਹੈ ਅਤੇ ਨਾਲ ਹੀ ਲੋਕਾਂ ਨੂੰ ਆਵਾਜਾਈ ਦੀਆਂ ਬਿਹਤਰ ਸਹੂਲਤਾਂ ਵੀ ਮਿਲਣ ਲੱਗੀਆਂ ਹਨ। ਜਿਕਰਯੋਗ ਹੈ ਕਿ ਮੁਲਾਜ਼ਮਾਂ ਦੀ ਘਾਟ ਹੋਣ ਕਰਕੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਨੇ ਆਪਣੀਆਂ ਬੱਸਾਂ ਨੂੰ ਵਰਕਸ਼ਾਪਾਂ ਅੰਦਰ ਲਗਾ ਦਿੱਤਾ ਸੀ। ਬਠਿੰਡਾ ਡੀਪੂ ਅੰਦਰ 45 ਮੁਲਾਜ਼ਮਾਂ ਨੂੰ ਵਾਪਿਸ ਬੁਲਾਇਆ ਗਿਆ ਹੈ। ਪੀ ਆਰ ਟੀ ਸੀ ਦੇ ਐਮ ਡੀ ਮਨਜੀਤ ਸਿੰਘ ਨਾਰੰਗ ਦਾ ਕਹਿਣਾ ਸੀ ਕਿ ਇਹ ਤਜ਼ਰਬਾ ਕਾਫੀ ਸਫਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਹਿਲਾ ਅਤੇ ਅੰਗਹੀਣ ਸਟਾਫ ਨੂੰ ਅਜਿਹੀ ਡਿਊਟੀ ਤੋਂ ਛੋਟ ਦਿੱਤੀ ਗਈ ਹੈ।

WRITTEN BY