ਨਵੀਂ ਦਿ¤ਲੀ , 2 ਮਾਰਚ (ਪੀ. ਟੀ.)- ਅਗਲੇ ਮਹੀਨੇ ਸੰਪੂਰਨ ਭਾਰਤੀ ਕਾਂਗਰਸ ਕਮੇਟੀ ਦੇ ਇਜਲਾਸ ਵਿਚ ਰਾਹੁਲ ਗਾਂਧੀ ਦੇ ਸੰਭਾਵਿਤ ਪਾਰਟੀ ਪ੍ਰਧਾਨ ਦੇ ਰੂਪ ਵਿਚ ਪਦ-ਉ¤ਨਤੀ ਤੋਂ ਪਹਿਲਾਂ ਕਾਂਗਰਸ ਨੇ ਅ¤ਜ ਪੰਜ ਨਵੇਂ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਮੁ¤ਖ ਅਤੇ ਇ¤ਕ ਖੇਤਰੀ ਕਾਂਗਰਸ ਕਮੇਟੀ ਪ੍ਰਧਾਨ ਦੀ ਨਿਯੁਕਤੀ ਕੀਤੀ । ਅਜੈ ਮਾਕਨ ਨੂੰ ਦਿ¤ਲੀ ਵਿਚ , ਮਹਾਰਾਸ਼ਟਰ ਵਿਚ ਅਸ਼ੋਕ ਚਵਾਨ , ਜੰਮੂ ਕਸ਼ਮੀਰ ਵਿ¤ਚ ਗ਼ੁਲਾਮ ਅਹਿਮਦ ਮੀਰ , ਗੁਜਰਾਤ ਵਿਚ ਭਰਤ ਸਿੰਘ ਸੋਲੰਕੀ ਅਤੇ ਤੇਲੰਗਾਨਾ ਵਿਚ ਉ¤ਤਮ ਰੈਡੀ ਨੂੰ ਪਾਰਟੀ ਦੀ ਕਮਾਨ ਸੌਂਪੇ ਜਾਣ ਦੇ ਇਸ ਫੇਰਬਦਲ ਵਿਚ ਰਾਹੁਲ ਗਾਂਧੀ ਦੀ ਸਪਸ਼ਟ ਛਾਪ ਵਿਖਾਈ ਦਿੰਦੀ ਹੈ । ਸੰਪੂਰਨ ਭਾਰਤੀ ਕਾਂਗਰਸ ਕਮੇਟੀ ਦੇ ਸਕ¤ਤਰ ਸੰਜੇ ਨਿਰੂਪਮ ਨੂੰ ਮੁੰਬਈ ਖੇਤਰੀ ਕਾਂਗਰਸ ਕਮੇਟੀ ਦਾ ਪ੍ਰਮੁ¤ਖ ਬਣਾਇਆ ਗਿਆ ਹੈ । ਰਾਜਾਂ ਵਿਚ ਬਦਲਾਅ ਬਾਰੇ ਕਾਫ਼ੀ ਸਮੇਂ ਤੋਂ ਸੋਚਿਆ ਜਾ ਰਿਹਾ ਸੀ ਅਤੇ ਰਾਹੁਲ ਗਾਂਧੀ ਖ਼ਾਸ ਤੌਰ ਉ¤ਤੇ ਇਨ੍ਹਾਂ ਰਾਜਾਂ ਵਿਚ ਨਵੇਂ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਮੁਖਾਂ ਦੀ ਨਿਯੁਕਤੀ ਚਾਹੁੰਦੇ ਸਨ । ਸੰਕੇਤ ਅਜਿਹੇ ਹਨ ਕਿ ਉਨ੍ਹਾਂ ਨੂੰ ਗੁਜਰਾਤ ਅਤੇ ਮਹਾਰਾਸ਼ਟਰ ਵਿਚ ਬਦਲਾਅ ਲਈ ਸਖ਼ਤ ਮਿਹਨਤ ਕਰਨੀ ਪਏਗੀ ।



