Skip to content
Independent perspectives. Global stories.
BREAKING

ਸ਼੍ਰੋਮਣੀ ਅਕਾਲੀ ਦਲ ਯੂ ਐਸ ਏ ਦੇ ਸੀਨੀਅਰ ਨੇਤਾ ਹਰਜੀਤ ਸਿੰਘ ਹੁੰਦਲ ਵੱਲੋਂ ਮੀਟਿੰਗਾਂ ਦਾ ਸਿਲਸਿਲਾ

Share this story

Page-1_39 ਵਸ਼ਿੰਗਟਨ ਡੀਸੀ, 1 ਮਾਰਚ (ਡਾ. ਗਿੱਲ)- ਸ਼੍ਰੋਮਣੀ ਅਕਾਲੀ ਦਲ ਦੀ ਮਿਊਂਸੀਪਲ ਚੋਣਾਂ ਦੀ ਜਿੱਤ ਤੋਂ ਬਾਅਦ ਐਨ ਆਰ ਆਈ ਅਕਾਲੀ ਵਰਕਰਾਂ ਵਿੱਚ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਜਿੱਥੇ ਜਿੱਤ ਦੀ ਖੁਸ਼ੀ ਵਿੱਚ ਹਰਜੀਤ ਸਿੰਘ ਹੁੰਦਲ ਸੀਨੀਅਰ ਨੇਤਾ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਹੰਗਾਮੀ ਮੀਟਿੰਗ ਜੀਵਲ ਰੈਸਟੋਰੈਂਟ ਵਿੱਚ ਕੀਤੀ। ਜਿਸ ਵਿੱਚ ਮੈਟਰੋਪੁਲਿਟਨ ਏਰੀਏ ਦੀਆਂ ਪ੍ਰਮੁੱਖ ਸੰਸਥਾਵਾਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਅਹੁਦੇਦਾਰਾਂ ਨੇ ਹਿੱਸਾ ਲਿਆ। ਜਿੱਥੇ ਉਨ੍ਹਾਂ ਹਰਜੀਤ ਸਿੰਘ ਹੁੰਦਲ ਦੀ ਕਾਰਗੁਜ਼ਾਰੀ ਸਬੰਧੀ ਹਮਾਇਤ ਪ੍ਰਗਟਾਈ ਅਤੇ ਕਿਹਾ ਕਿ ਇਨ੍ਹਾਂ ਨੇ ਪਾਰਟੀ ਤੋਂ ਉਪਰ ਉਠ ਕੇ ਜਨਤਾ ਦੇ ਕੰਮ ਕਰਨ ਦਾ ਬੀੜਾ ਚੁੱਕਿਆ ਹੈ। ਜਿਸ ਦਾ ਸਿਹਰਾ ਇਨ੍ਹਾਂ ਨੂੰ ਜਾਂਦਾ ਹੈ। ਪਿਛਲੇ ਦਿਨੀਂ ਗਰੀਬ ਨੂੰ ਮੁਫਤ ਭੋਜਨ ਵੰਡ ਕੇ

ਬਰਫਬਾਰੀ ਵਿੱਚ ਗਰੀਬਾਂ ਦੀਆਂ ਅਸੀਸਾਂ ਲਈਆਂ ਅਤੇ ਕਮਿਊਨਿਟੀ ਵੱਲੋਂ ਵਾਹ-ਵਾਹ ਖੱਟੀ, ਉ¤ਥੇ ਇੱਕ ਪੰਜਾਬੀ ਦੀ ਦੇਹ ਨੂੰ ਭਾਰਤ ਭਿਜਵਾਉਣ ਵਿੱਚ ਯੋਗਦਾਨ ਪਾਉਣ ਦੀ ਕਾਰਗੁਜ਼ਾਰੀ ਨੂੰ ਸਲਾਹਿਆ ਗਿਆ। ਅਫਗਾਨਿਸਤਾਨ ਵਿੱਚ ਸਿੱਖਾਂ ਦੇ ਕਤਲੇਆਮ ਅਤੇ ਗੁਜਰਾਤ ਦੇ ਸਿੱਖਾਂ ਦੇ ਵਸੇਵੇਂ ਲਈ ਭਾਰਤੀ ਅਤੇ ਪਾਕਿ ਅੰਬੈਸੀ ਵਿੱਚ ਅਕਾਲੀ ਦਲ ਦੀ ਨੁਮਾਇੰਦਗੀ ਕਰਕੇ ਆਪਣੀ ਕਾਰਗੁਜ਼ਾਰੀ ਨੂੰ ਮਜ਼ਬੂਤੀ ਨਾਲ ਅੱਗੇ ਤੋਰਦੇ ਕਾਰਜ ਉਸ ਦੇ ਕੱਦ ਨੂੰ ਹੋਰ ਉਚਿਆਂ ਕਰਨ ਵਿੱਚ ਲਾਹੇਵੰਦ ਸਾਬਿਤ ਹੋਏ ਹਨ।
ਆਏ ਅਹੁਦੇਦਾਰਾਂ ਨੇ ਕਿਹਾ ਕਿ ਜੇਕਰ ਅਕਾਲੀ ਦਲ ਦਾ ਪੰਜਾਬ ਤੋਂ ਕੋਈ ਵੀ ਵਿਅਕਤੀ ਜਾਂ ਕਮੇਟੀ ਆਉਂਦੀ ਹੈ ਤਾਂ ਅਸੀਂ ਉਨ੍ਹਾਂ ਦੇ ਸਵਾਗਤ ਲਈ ਭਾਰੀ ਇਕੱਠ ਕਰਨ ਵਿੱਚ ਸਹਿਯੋਗ ਦੇਵਾਂਗੇ ਅਤੇ ਹੁੰਦਲ ਹਰਜੀਤ ਦੀ ਹਮਾਇਤ ਤੇ ਉਤਰਾਂਗੇ। ਹਰਜੀਤ ਹੁੰਦਲ ਨੇ ਕਿਹਾ ਕਿ ਉਹ ਅਗਲੇ ਹਫਤੇ ਨਿਉਜਰਸੀ, ਨਿਊਯਾਰਕ ਦਾ ਦੌਰਾ ਕਰਕੇ ਅਕਾਲੀ ਦਲ ਦੇ ਵਰਕਰਾਂ ਨੂੰ ਜਥੇਬੰਦਕ ਕਰਨਗੇ ਅਤੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਦਾ ਇਜ਼ਹਾਰ ਕਰਨਗੇ। ਇੱਥੋਂ ਤੱਕ ਕਿ ਵੱਖ-ਵੱਖ ਸਟੇਟਾਂ ਵਿੱਚ ਕਾਨਫਰੰਸਾਂ ਦਾ ਪ੍ਰਬੰਧ ਵੀ ਵੱਡੇ ਪੱਧਰ ’ਤੇ ਕਰਨਗੇ।
ਗੌਰਤਲਬ ਹੈ ਕਿ ਇਸ ਮੀਟਿੰਗ ਵਿੱਚ ਵਰਜੀਨੀਆ ਤੋਂ ਚਤਰ ਸਿੰਘ ਸੈਣੀ, ਡਾ. ਸੁਖਪਾਲ ਸਿੰਘ ਧਨੋਆ, ਕੁਲਵਿੰਦਰ ਸਿੰਘ, ਸੁਖਵਿੰਦਰ ਸਿੰਘ, ਹਰਕੇਸ਼ ਸਿੰਘ, ਮੈਰੀਲੈਂਡ ਤੋਂ ਜਸਦੀਪ ਸਿੰਘ ਜੱਸੀ, ਸਾਜਿਦ ਤਰਾਰ, ਬਲਜਿੰਦਰ ਸਿੰਘ ਸ਼ੰਮੀ, ਗੁਰਦੇਵ ਸਿੰਘ ਸਾਬਕਾ ਚੇਅਰਮੈਨ, ਦਲਵੀਰ ਸਿੰਘ ਸਾਬਕਾ ਪ੍ਰਧਾਨ, ਬਖਸ਼ੀਸ਼ ਸਿੰਘ ਸਾਬਕਾ ਚੇਅਰਮੈਨ, ਰਾਜਵਿੰਦਰ ਪਾਲ ਸਿੰਘ, ਕੇ.ਕੇ. ਸਿੱਧੂ ਕੁਆਰਡੀਨੇਟਰ ਪੰਜਾਬ ਕਲੱਬ ਮੈਰੀਲੈਂਡ, ਰਤਨ ਸਿੰਘ ਪ੍ਰਧਾਨ ਸ਼ਾਮਿਲ ਹੋਏ। ਵਾਸ਼ਿੰਗਟਨ ਡੀਸੀ ਤੋਂ ਗੁਰਬਖਸ਼ ਸਿੰਘ ਅਤੇ ਲਾਲ ਸਿੰਘ ਸਨ।
ਆਸ ਕੀਤੀ ਜਾ ਰਹੀ ਹੈ ਕਿ ਅਕਾਲੀ ਦਲ ਵਿੱਚ ਸਹੀ ਚਿਹਰਿਆਂ ਅਤੇ ਕਾਰਗੁਜ਼ਾਰੀਆਂ ਨੂੰ ਮੁੱਖ ਰੱਖਦੇ ਹੋਏ ਐਨ ਆਰ ਆਈ ਸਰਗਰਮੀਆਂ ਵਿੱਚ ਤੇਜ਼ੀ ਆ ਗਈ ਹੈ। ਜਿਸ ਦੀ ਪਲੇਠੀ ਮੀਟਿੰਗ ਹਰਜੀਤ ਸਿੰਘ ਹੁੰਦਲ ਦੀ ਅਗਵਾਈ ਵਿੱਚ ਹੋਈ ਹੈ ਜਿਨ੍ਹਾਂ ਨੇ ਭਵਿੱਖ ਦੇ ਪ੍ਰੋਗਰਾਮਾਂ ਨੂੰ ਅੰਤਿਮ ਰੂਪ ਦੇਣ ਲਈ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ।

WRITTEN BY