ਗਾਜ਼ੀਆਬਾਦ, 1 ਮਾਰਚ (ਪੀ. ਟੀ.)- ਵਿਦੇਸ਼ ਰਾਜਮੰਤਰੀ ਵੀ ਕੇ ਸਿੰਘ ਨੇ ਸ਼ਨੀਵਾਰ ਨੂੰ ਕਿਹਾ ਕਿ ਸਮਾਜ ਸੇਵੀ ਅੰਨ੍ਹਾ ਹਜ਼ਾਰੇ ਦਾ ਮੰਚ ਹੁਣ ਕੇਵਲ ਸਮਾਜਕ ਨਹੀਂ ਸਗੋਂ ਜ਼ਿਆਦਾ ਰਾਜਨੀਤਕ ਹੈ। ਜ਼ਮੀਨ ਪ੍ਰਾਪਤੀ ਆਰਡੀਨੈਂਸ ਦੇ ਮੁ¤ਦੇ ‘ਤੇ ਬੋਲਦੇ ਹੋਏ ਸਿੰਘ ਨੇ ਕਿਹਾ ਕਿ ਉਹ ਹਜ਼ਾਰੇ ਦਾ ਸਨਮਾਨ ਕਰਦੇ ਹਨ ਲੇਕਿਨ ਸਮੇਂ ਦੇ ਨਾਲ ਹਜ਼ਾਰੇ ਦਾ ਮੰਚ ਹੁਣ ਸਮਾਜਕ ਨਹੀਂ ਰਿਹਾ ਹੈ ਸਗੋਂ ਜ਼ਿਆਦਾ ਰਾਜਨੀਤਕ ਹੋ ਗਿਆ ਹੈ। ਸਿੰਘ ਇ¤ਥੇ ਇ¤ਕ ਹੋਲੀ ਪ੍ਰੋਗਰਾਮ ‘ਚ ਬੋਲ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਹਜ਼ਾਰੇ ਹੁਣ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਦੇ ਨਾਲ ਮੰਚ ਸਾਂਝਾ ਕਰਦੇ ਹਨ, ਇਸ ਲਈ ਇਸਨੂੰ ਕੇਵਲ ਸਮਾਜਕ ਮੰਚ ਨਹੀਂ ਕਿਹਾ ਜਾ ਸਕਦਾ।
ਅੰਨ੍ਹਾ ਹਜ਼ਾਰੇ ਦਾ ਮੰਚ ਹੁਣ ਜ਼ਿਆਦਾ ਰਾਜਨੀਤਕ : ਵੀ ਕੇ ਸਿੰਘ



