Skip to content
Independent perspectives. Global stories.
BREAKING

ਕੁੜੀਆਂ ਨੂੰ ਸਰਕਾਰ ਤੋਂ ਮਿਲਣ ਵਾਲੀਆਂ ਸਹੂਲਤਾਂ ਸਭ ਜਗ੍ਹਾ ਲਾਗੂ ਹੋਣੀਆਂ ਚਾਹੀਦੀਆਂ ਹਨ :”ਸਿੱਧੂ

Share this story

ਸੰਗਰੂਰ,28 ਫਰਵਰੀ (ਰਾਕੇਸ਼ ਜਿੰਦਲ ਘਾਬਦਾਂ)-ਬੀਤੇ ਦਿਨੀ ਇਕਲੌਤੀ ਬੇਟੀ ਵੈਲਫੇਅਰ ਐਸੋਸੀਏਸਨ ਦੀ ਇਕ ਅਹਿਮ ਮੀਟਿੰਗ ਸਥਾਨਕ ਬੀ.ਐਸ.ਐਨ.ਐੈਲ. ਪਾਰਕ ਨਾਭਾ ਗੇਟ ਵਿਖੇ ਹੋਈ। ਮੀਟਿੰਗ ਵਿੱਚ ਸੂਬਾ ਪ੍ਰਧਾਨ ਸ੍ਰ. ਰਣਜੀਤ ਸਿੰਘ ਸਿੱਧੂ ਨੇ ਸਮਾਜ ਵਿੱਚ ਹੋ ਰਹੇ ਕੁੜੀਆਂ ਦੇ ਅੱਤਿਆਚਾਰਾਂ,ਬੇਇਨਸਾਫੀਆਂ,ਮੁਸ਼ਕਿਲਾਂ,ਦਹੇਜ ਆਦਿ ਬਾਰੇ ਚਰਚਾ ਕੀਤੀ ਗਈ। ਉਨਾਂ ਆਖਿਆ ਕਿ ਸਮਾਜ ਵਿੱਚ ਕੁਝ ਲੋਕ ਕੁੜੀਆਂ ਨੂੰ ਇਕ ਬੋਝ ਸਮਝਦੇ ਹਨ,ਇਸ ਲਈ ਭਰੂਣ ਹੱਤਿਆ ਵਰਗੇ ਘਿਨਾਉਣੇ ਜੁਰਮ ਕਰਦੇ ਹਨ। ਲੋਕਾਂ ਦੀ ਅਜਿਹੀ ਸੋਚ ਨੂੰ ਬਦਲਣ ਅਤੇ ਸਮਾਜ ਵਿੱਚ ਹੋਰ ਕੁੜੀਆਂ ਨਾਲ ਵਿਤਕਰੇ ਅਤੇ ਜੁਰਮਾਂ ਨੂੰ ਖਤਮ ਕਰਨ ਲਈ ਜਥੇਬੰਦੀ ਕੰਮ ਕਰ ਰਹੀ ਹੈ। ਕੁੜੀਆਂ ਨੂੰ ਸਰਕਾਰ ਤੋਂ ਮਿਲਣ ਵਾਲੀਆਂ ਸਹੂਲਤਾਂ ਸਭ ਸਰਕਾਰੀ,ਗੈਰ ਸਰਕਾਰੀ ਸਕੂਲਾਂ ਅਤੇ ਹਰ ਜਗ੍ਹਾ ਲਾਗੂ ਹੋਣੀਆਂ ਚਾਹੀਦੀਆ ਹਨ। ਇਸ ਸਮੇ ਹੋਰਨਾਂ ਤੋਂ ਇਲਾਵਾ ਸੂਬਾ ਜਨਰਲ ਸਕੱਤਰ ਸ੍ਰ. ਨਿਰਮਲ ਸਿੰਘ

ਗਿੱਲ,ਖਜਾਨਚੀ ਹਰਵਿੰਦਰ ਸਿੰਘ,ਸੁਖਪਾਲ ਸਿੰਘ,ਸੁਰਿੰਦਰ ਸਿੰਘ ਸਰਮਾ,ਸ੍ਰ. ਰਣਬੀਰ ਸਿੰਘ,ਕਰਮਜੀਤ ਸਿੰਘ,ਮੱਘਰ ਸਿੰਘ ਆਦਿ ਨੇ ਸਬੋਧਨ ਕੀਤਾ। ਇਸ ਸਮੇ ਇਹ ਫੈਸਲਾ ਕੀਤਾ ਗਿਆ ਕਿ ਸੰਸਥਾ ਦੀ ਅਗਲੀ ਮੀਟਿੰਗ 1 ਮਾਰਚ ਨੂੰ ਸ਼ਾਮ ਨੂੰ 04 ਵਜੇ ਬੀ.ਐਸ.ਐਨ.ਐਲ. ਪਾਰਕ ਨਾਭਾ ਗੇਟ ਵਿਖੇ ਹੋਵੇਗੀ। ਸੰਸਥਾ ਦੇ ਪ੍ਰਧਾਨ ਸ੍ਰ. ਸਿੱਧੂ ਨੇ ਸਭ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਸਾਰੇ ਮੀਟਿੰਗ ਵਿੱਚ ਸਮੇ ਸਿਰ ਪਹੁੰਚਣ।

WRITTEN BY