ਸੰਗਰੂਰ, 28 ਫਰਵਰੀ (ਰਾਕੇਸ਼ ਜਿੰਦਲ ਘਾਬਦਾਂ) -ਸੂਬਾਈ ਪੈਨਸ਼ਨਰਜ਼ ਅਤੇ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਦੇ ਆਗੂ ਸ਼੍ਰੀ ਰਾਜ ਕੁਮਾਰ ਅਰੋੜਾ ਨੇ ਅਰੁਣ ਜੇਤਲੀ ਵਲੋਂ ਪੇਸ਼ ਕੀਤੇ ਆਮ ਬਜਟ ਬਾਰੇ ਪ੍ਰਤੀਕ੍ਰਿਆ ਜਾਰੀ ਕਰਦਿਆਂ ਆਖਿਆ ਕਿ ਇਹ ਬਜਟ ਆਮ ਲੋਕਾਂ ਲਈ ਨਿਰਾਸ਼ਾਜਨਕ ਹੈ ਅਤੇ ਮੋਦੀ ਸਰਕਾਰ ਵਲੋਂ ਚੋਣਾਂ ਵਿਚ ਕੀਤੇ ਗਏ ਵਾਅਦਿਆਂ ਮੁਤਾਬਿਕ ਪੂਰਾ ਨਹੀਂ ਉਤਰਦਾ। ਬਜਟ ਵਿਚ ਸਰਵਿਸ ਟੈਕਸ 14 ਫੀਸਦੀ ਵਾਧਾ ਕਰਕੇ ਆਮ ਲੋਕਾਂ ’ਤੇ ਵਾਧੂ ਬੋਝ ਪਾਇਆ ਹੈ। ਕਰਮਚਾਰੀਆਂ ਦੀ ਸਟੈਂਡਰਡ ਡਿਟਕਸ਼ਨ ਚਾਲੂ ਨਹੀਂ ਕੀਤੀ ਗਈ ਜਿਸ ਨਾਲ ਕਰਮਚਾਰੀਆਂ ਤੇ ਪੈਨਸ਼ਨਰਾਂ ਨਾਲ ਭਾਰੀ ਵਿਤਕਰਾ ਕੀਤਾ ਗਿਆ ਹੈ। ਇਨਕਮ ਟੈਕਸ ਦੀ ਸਲੈਬ ਵੀ ਡਾਊਨ ਨਹੀਂ ਕੀਤੀ ਗਈ।ਬਣਾਈ ਗਈ ਕਮੇਟੀ ਵਲੋਂ ਪੰਜ ਸਾਲ ਪਹਿਲਾਂ ਕੀਤੀਆਂ ਗਈਆਂ ਸਿਫਾਰਿਸ਼ਾਂ ਵੀ ਪੂਰੀਆਂ ਨਹੀਂ ਕੀਤੀਆਂ ਗਈਆਂ। ਮੋਦੀ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਆਮ ਲੋਕਾਂ ਤੇ ਗਰੀਬਾਂ ਨੂੰ ਰਾਹਤ ਦੇਵਾਂਗੇ ਪਰੰਤੂ
ਫੋਨ ਬਿਲ, ਘਰ ਖਰੀਦਣਾ, ਹਸਪਤਾਲ ਵਿਚ ਇਲਾਜ਼ ਕਰਵਾਉਣਾ, ਕੋਰੀਅਰ ਭੇਜਣਾ, ਬਸ ਸਫ਼ਰ ਆਦਿ ਮਹਿੰਗਾ ਕਰਕੇ ਸਰਕਾਰ ਨੇ ਲੋਕਾਂ ਤੇ ਗਰੀਬਾਂ ਲਈ ਹੋਰ ਵੀ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਸ਼੍ਰੀ ਅਰੋੜਾ ਨੇ ਆਖਿਆ ਕਿ ਪਾਰਲੀਮੈਂਟ ਵਿਚ 1 ਦਿਨ ਰਹੇ ਐ¤ਮ.ਪੀ. ਨੂੰ ਤਾਂ ਸਾਰੀ ਉਮਰ ਪੈਨਸ਼ਨ ਦਿੱਤੀ ਜਾਂਦੀ ਹੈ ਪਰੰਤੂ ਜਿਸ ਮੁਲਾਜ਼ਮ ਨੇ 33 ਸਾਲ ਸਰਕਾਰ ਤੇ ਲੋਕਾਂ ਦੀ ਸੇਵਾ ਕੀਤੀ ਹੈ , ਉਸ ਨੂੰ ਪੈਨਸ਼ਨ ਨਾ ਦੇ ਕੇ ਬੇਇਨਸਾਫ਼ੀ ਕੀਤੀ ਗਈ ਹੈ।



