ਬਠਿੰਡਾ, 26 ਫਰਵਰੀ (ਗੁਰਤੇਜ ਸਿੱਧੂ/ਅਮਰਜੀਤ ਸਿੱਧੂ)- ਬਠਿੰਡਾ ਨਗਰ ਨਿਗਮ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ 21 ਵਾਰਡਾਂ ਉਪਰ ਜਿੱਤ ਹਾਸਲ ਕਰਕੇ ਆਪਣੇ ਆਪ ਨੂੰ ਮੁੜ ਇਕ ਵੱਡੀ ਪਾਰਟੀ ਵੱਜੋਂ ਸਥਾਪਤ ਕਰ ਲਿਆ ਹੈ, ਜਦਕਿ ਕਾਂਗਰਸ ਪਾਰਟੀ ਨੂੰ 10 ਸੀਟਾਂ ’ਤੇ ਹੀ ਸਬਰ ਕਰਨਾ ਪਿਆ। ਇਸਤੋਂ ਇਲਾਵਾ ਭਾਜਪਾ 8 ਵਾਰਡਾਂ ’ਚ ਸਫਲ ਹੋ ਸਕੀ, ਜਦਕਿ 11 ਵਾਰਡਾਂ ’ਤੇ ਆਜ਼ਾਦ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ। ਬਠਿੰਡਾ ਨਗਰ ਨਿਗਮ ਦੇ ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ, ਭਾਜਪਾ ਦੇ ਸੀਨੀਅਰ ਡਿਪਟੀ ਮੇਅਰ ਤਰਸੇਮ ਗੋਇਲ ਅਤੇ ਡਿਪਟੀ ਮੇਅਰ ਗੁਰਿੰਦਰਪਾਲ ਕੌਰ ਮਾਂਗਟ ਨੇ ਮੁੜ ਤੋਂ ਚੋਣ ਜਿੱਤ ਲਈ। ਵਾਰਡ ਨੰ: 28 ਤੋਂ ਅਕਾਲੀ ਦਲ ਦੀ ਨੀਲਮ ਰਾਣੀ ਨੇ ਆਪਣੇ ਵਿਰੋਧੀ ਨੂੰ ਸਭ ਤੋਂ ਘੱਟ 5 ਵੋਟਾਂ ਦੇ ਫਰਕ ਨਾਲ ਮਾਤ ਦਿੱਤੀ।ਚੋਣ ਨਤੀਜਿਆਂ ਅਨੁਸਾਰ ਵਾਰਡ ਨੰ: 1 ’ਚ ਭਾਜਪਾ ਉਮੀਦਵਾਰ ਗੁਰਿੰਦਰ ਪਾਲ ਕੌਰ ਮਾਂਗਟ ਨੇ ਆਜ਼ਾਦ ਉਮੀਦਵਾਰ ਕੈਲਾਸ਼ ਰਾਣੀ ਨੂੰ, ਵਾਰਡ 2 ਤੋਂ ਕਾਂਗਰਸ ਦੇ ਮਲਕੀਤ ਸਿੰਘ ਨੇ ਅਕਾਲੀ ਦਲ ਦੇ ਰਾਜ ਕੁਮਾਰ ਨੂੰ, ਵਾਰਡ ਨੰ: 3 ਵਿਚ ਅਕਾਲੀ ਦਲ ਦੇ ਰਜਿੰਦਰ ਸਿੰਘ ਨੇ ਪੀਪਲਜ਼ ਪਾਰਟੀ ਦੇ ਦੀਪਇੰਦਰ ਸਿੰਘ ਦੀਪੀ ਨੂੰ, 4 ’ਚ ਕਾਂਗਰਸ ਦੀ ਜਸਵੀਰ ਕੌਰ ਨੇ ਅਕਾਲੀ ਦਲ ਦੀ ਰੁਪਿੰਦਰ ਕੌਰ ਨੂੰ, 5 ’ਚ ਅਕਾਲੀ ਦਲ
ਦੇ ਸੁਖਦੇਵ ਬਰਾੜ ਨੇ ਕਾਂਗਰਸ ਦੇ ਮੁਕੇਸ਼ ਕੁਮਾਰ ਨੂੰ, 6 ’ਚ ਕਾਂਗਰਸ ਦੇ ਸ਼ੈਰੀ ਗੋਇਲ ਨੇ ਭਾਜਪਾ ਦੇ ਹਰਜੋਤ ਸਿੰਘ ਨੂੰ, 7 ’ਚ ਅਕਾਲੀ ਦਲ ਦੇ ਹਰਪਾਲ ਸਿੰਘ ਨੇ ਕਾਂਗਰਸ ਦੇ ਹਰਮੇਸ਼ ਕੁਮਾਰ ਨੂੰ, 8 ’ਚ ਆਜ਼ਾਦ ਉਮੀਦਵਾਰ ਪਰਵਿੰਦਰ ਕੌਰ ਸਿੱਧੂ ਨੇ ਭਾਜਪਾ ਦੇ ਸੰਦੀਪ ਸ਼ਰਮਾ ਨੂੰ, 9 ’ਚ ਬਲਜੀਤ ਸਿੰਘ ਰਾਜੂ ਸਰਾਂ ਨੇ ਆਜ਼ਾਦ ਉਮੀਦਵਾਰ ਤੇਜ ਕੌਰ ਨੂੰ, 10 ਵਿਚ ਭਾਜਪਾ ਦੇ ਅਸ਼ੇਸਰ ਪਾਸਵਾਨ ਨੇ ਕਾਂਗਰਸ ਦੇ ਰਘਬੀਰ ਸਿੰਘ ਨੂੰ, 11 ’ਚ ਆਜ਼ਾਦ ਉਮੀਦਵਾਰ ਹਰਜਿੰਦਰ ਸਿੰਘ ਨੇ ਅਕਾਲੀ ਦਲ ਦੇ ਦਿਆਲ ਸਿੰਘ ਨੂੰ, 12 ’ਚ ਭਾਜਪਾ ਦੇ ਪੰਕਜ ਅਰੋੜਾ ਨੇ ਕਾਂਗਰਸ ਦੇ ਜਗਤਾਰ ਸਿੰਘ ਨੂੰ, 13 ’ਚ ਅਕਾਲੀ ਦਲ ਦੇ ਰਾਜਵਿੰਦਰ ਸਿੰਘ ਨੇ ਕਾਂਗਰਸ ਦੇ ਮੱਲ ਸਿੰਘ ਨੂੰ, 14 ’ਚ ਅਕਾਲੀ ਦਲ ਦੀ ਰਾਜਪ੍ਰੀਤ ਕੌਰ ਨੇ ਕਾਂਗਰਸ ਦੀ ਪਰਮਜੀਤ ਕੌਰ ਨੂੰ, 15 ’ਚ ਅਕਾਲੀ ਦਲ ਦੇ ਬਲਜੀਤ ਸਿੰਘ ਬੀੜ ਬਹਿਮਣ ਨੇ ਕਾਂਗਰਸ ਦੇ ਜਗਮੀਤ ਸਿੰਘ ਨੂੰ, 16 ’ਚੋਂ ਅਕਾਲੀ ਦਲ ਦੇ ਅਰਵਿੰਦਰ ਸਿੰਘ ਨੇ ਕਾਂਗਰਸ ਦੀ ਨੀਤਾ ਰਾਣੀ ਨੂੰ, 17 ’ਚੋਂ ਭਾਜਪਾ ਦੇ ਹਰਮੰਦਰ ਸਿੰਘ ਨੇ ਕਾਂਗਰਸ ਦੇ ਅਰਵਿੰਦਰ ਕੁਮਾਰ ਨੂੰ, 18 ’ਚ ਕਾਂਗਰਸ ਦੇ ਰਾਜਾ ਸਿੰਘ ਨੇ ਭਾਜਪਾ ਦੇ ਜਗਦੀਸ਼ ਸਿੰਘ ਨੂੰ, 19 ’ਚ ਕਾਂਗਰਸ ਦੇ ਬੇਅੰਤ ਸਿੰਘ ਰੰਧਾਵਾ ਨੇ ਅਕਾਲੀ ਦਲ ਦੇ ਰਜਿੰਦਰ ਸਿੰਘ ਰਾਜੂ ਨੂੰ, 20 ’ਚ ਕਾਂਗਰਸ ਦੇ ਦਰਸ਼ਨ ਕੁਮਾਰ ਬਿੱਲੂ ਨੇ ਭਾਜਪਾ ਦੇ ਮਿੱਠੂ ਰਾਮ ਗੁਪਤਾ ਨੂੰ, 21 ’ਚ ਭਾਜਪਾ ਦੇ ਤਰਸੇਮ ਗੋਇਲ ਨੇ ਆਜ਼ਾਦ ਉਮੀਦਵਾਰ ਮਨਦੀਪ ਸਿੰਘ ਨੂੰ, 22 ਤੋਂ ਭਾਜਪਾ ਦੇ ਸੁਖਮਿੰਦਰ ਸਿੰਘ ਨੇ ਆਜ਼ਾਦ ਬਸੰਤ ਸਿੰਘ ਨੂੰ, 23 ਤੋਂ ਆਜ਼ਾਦ ਕਮਲੇਸ਼ ਰਾਣੀ ਨੇ ਭਾਜਪਾ ਦੀ ਰਚਨਾ ਓਬਰਾਏ ਨੂੰ, 24 ਤੋਂ ਭਾਜਪਾ ਦੀ ਪ੍ਰਿਯੰਕਾ ਗੋਇਲ ਨੇ ਕਾਂਗਰਸ ਦੀ ਅਨੂ ਰਾਣੀ ਨੂੰ, 25 ’ਚ ਆਜ਼ਾਦ ਉਮੀਦਵਾਰ ਜਸਵੀਰ ਸਿੰਘ ਨੇ ਭਾਜਪਾ ਦੇ ਉਮੇਸ਼ ਕੁਮਾਰ ਨੂੰ, 26 ਤੋਂ ਆਜ਼ਾਦ ਦਰਸ਼ਨਾ ਰਾਣੀ ਨੇ ਕਾਂਗਰਸ ਦੀ ਸੁਮਨ ਗੁਪਤਾ ਨੂੰ, 27 ਤੋਂ ਆਜ਼ਾਦ ਰਾਜ ਕੁਮਾਰ ਨੇ ਭਾਜਪਾ ਦੇ ਰਜਿੰਦਰ ਮਿੱਤਲ ਨੂੰ, 28 ਤੋਂ ਅਕਾਲੀ ਦਲ ਦੀ ਨੀਲਮ ਰਾਣੀ ਨੇ ਆਜ਼ਾਦ ਸੋਨੀਆ ਸ਼ਰਮਾ ਨੂੰ, 29 ਤੋਂ ਅਕਾਲੀ ਦਲ ਦੇ ਤਰਲੋਚ ਸਿੰਘ ਨੇ ਕਾਂਗਰਸ ਦੇ ਚਰਨਜੀਤ ਸਿੰਘ ਨੂੰ, 30 ਵਿਚ ਕਾਂਗਰਸ ਦੇ ਰਾਮਦਾਸ ਨੇ ਭਾਜਪਾ ਦੇ ਦਰਸ਼ਨ ਗਰਗ ਨੂੰ, 31 ਤੋਂ ਅਕਾਲੀ ਦਲ ਦੀ ਪ੍ਰੀਤਮ ਕੌਰ ਨੇ ਕਾਂਗਰਸ ਦੀ ਬਲਜੀਤ ਕੌਰ ਨੂੰ, 32 ਤੋਂ ਅਕਾਲੀ ਦਲ ਦੇ ਸ਼ਾਮ ਲਾਲ ਨੇ ਕਾਂਗਰਸ ਦੇ ਰਮੇਸ਼ ਕੁਮਾਰ ਨੂੰ, 33 ਤੋਂ ਅਕਾਲੀ ਦਲ ਦੇ ਬਲਵੰਤ ਰਾਏ ਨੇ ਕਾਂਗਰਸ ਦੇ ਟੇਕ ਸਿੰਘ ਨੂੰ, 34 ਤੋਂ ਅਕਾਲੀ ਦਲ ਦੀ ਕਰਮਜੀਤ ਕੌਰ ਨੇ ਆਜ਼ਾਦ ਪਰਵਿੰਦਰ ਕੌਰ ਨੂੰ, 35 ਤੋਂ ਆਜ਼ਾਦ ਸੰਜੇ ਕੁਮਾਰ ਨੇ ਆਜ਼ਾਦ ਭਗਵਾਨ ਦਾਸ ਨੂੰ ਹਰਾ ਕੇ ਜਿੱਤ ਦਾ ਸੁਆਦ ਚਖਿਆ।
ਇਸੇ ਤਰ੍ਹਾਂ 36 ਤੋਂ ਕਾਂਗਰਸ ਦੇ ਜੁਗਰਾਜ ਸਿੰਘ ਨੇ ਅਕਾਲੀ ਦਲ ਦੇ ਮੱਖਣ ਸਿੰਘ ਨੂੰ, 37 ਤੋਂ ਆਜ਼ਾਦ ਹਰਜਿੰਦਰ ਸਿੰਘ ਨੇ ਆਜ਼ਾਦ ਕਮਲਜੀਤ ਕੌਰ ਨੂੰ, 38 ਤੋਂ ਅਕਾਲੀ ਦਲ ਦੇ ਸੰਤੋਸ਼ ਨੇ ਆਜ਼ਾਦ ਮਹਿੰਦਰ ਕੌਰ ਨੂੰ, 39 ਤੋਂ ਅਕਾਲੀ ਦਲ ਦੇ ਗੁਰਬਚਨ ਸਿੰਘ ਨੇ ਆਜ਼ਾਦ ਆਤਮਾ ਸਿੰਘ ਨੂੰ, 40 ਤੋਂ ਅਕਾਲੀ ਦਲ ਦੇ ਸ਼ਿੰਦਰ ਕੌਰ ਨੇ ਕਾਂਗਰਸੀ ਦਵਿੰਦਰ ਕੌਰ ਨੂੰ, 41 ਤੋਂ ਭਾਜਪਾ ਦੀ ਅੰਜਨਾ ਰਾਣੀ ਨੇ ਆਜ਼ਾਦ ਵਿਸ਼ਵਾਨਾਥ ਨੂੰ, 42 ਤੋਂ ਆਜ਼ਾਦ ਪ੍ਰਦੀਪ ਗੋਇਲ ਨੇ ਆਜ਼ਾਦ ਰਜਿੰਦਰ ਸਿੰਘ ਨੂੰ, 43 ਤੋਂ ਅਕਾਲੀ ਦਲ ਦੇ ਗੁਰਸੇਵਕ ਸਿੰਘ ਨੇ ਕਾਂਗਰਸ ਦੇ ਹਰਪ੍ਰੀਤ ਸਿੰਘ ਨੂੰ, 44 ਅਕਾਲੀ ਦਲ ਦੇ ਨਿਰਮਲ ਸਿੰਘ ਸੰਧੂ ਨੇ ਕਾਂਗਰਸ ਦੀ ਅੰਗਰੇਜ਼ ਕੌਰ ਨੂੰ, 45 ਤੋਂ ਅਕਾਲੀ ਦਲ ਦੀ ਸੁਖਵਿੰਦਰ ਕੌਰ ਨੇ ਆਜ਼ਾਦ ਸ਼ਮਾ ਰਾਣੀ ਨੂੰ, 46 ਤੋਂ ਆਜ਼ਾਦ ਹਰਵਿੰਦਰ ਕੁਮਾਰ ਗੰਜੂ ਨੇ ਕਾਂਗਰਸ ਦੇ ਰਜਿੰਦਰ ਕੁਮਾਰ ਨੂੰ, 47 ਤੋਂ ਕਾਂਗਰਸ ਦੀ ਨਿਰਮਲ ਕੌਰ ਨੇ ਅਕਾਲੀ ਦਲ ਦੀ ਹਰਪਾਲ ਕੌਰ ਨੂੰ, 48 ਤੋਂ ਕਾਂਗਰਸ ਦੇ ਜਗਰੂਪ ਸਿੰਘ ਗਿੱਲ ਨੇ ਅਕਾਲੀ ਦਲ ਦੇ ਦੇਸਰਾਜ ਗੁਰ ਨੂੰ, 49 ਤੋਂ ਆਜ਼ਾਦ ਗੁਰਮੀਤ ਕੌਰ ਨੇ ਆਜ਼ਾਦ ਸ਼ੰਕੁਤਲਾ ਦੇਵੀ ਨੂੰ ਅਤੇ ਵਾਰਡ ਨੰਬਰ 50 ਤੋਂ ਅਕਾਲੀ ਦਲ ਦੇ ਜਗਸੀਰ ਸਿੰਘ ਨੇ ਕਾਂਗਰਸ ਦੇ ਕਿਸ਼ੋਰੀ ਲਾਲ ਨੂੰ ਹਰਾ ਕੇ ਜਿੱਤ ਹਾਸਲ ਕੀਤੀ।
ਪੰਜਾਬ ਪੁਲਿਸ ਵੱਲੋਂ ਅੰਤਰਰਾਸ਼ਟਰੀ ਮਾਰਕੀਟ ਵਿਚ ਲਿਜਾਈ ਜਾਣ ਵਾਲੀ 50 ਕਿਲੋ ਹੈਰੋਇਨ ਬਰਾਮਦ, 3 ਕਾਬੂ
ਚੰਡੀਗੜ੍ਹ, 26 ਫਰਵਰੀ (ਪੀ. ਟੀ.)- ਪੰਜਾਬ ਪੁਿਲਸ ਵਲੋਂ ਅੰਤਰਰਾਸ਼ਟਰੀ ਮਾਰਕੀਟ ਵਿਚ ਵੇਚਣ ਲਈ ਲਿਜਾਂਦੀ ਜਾ ਰਹੀ 50 ਕਿਲੋ ਹੈਰੋਇਨ ਬਰਾਮਦ ਕਰਕੇ 3 ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ। ਪੰਜਾਬ ਪੁਲਿਸ ਦੇ ਇਕ ਬੁਲਾਰੇ ਨੇ ਕਿਹਾ ਕਿ ਸ੍ਰੀ ਅਸ਼ਵਨੀ ਕੁਮਾਰ ਏ.ਆਈ.ਜੀ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੀ ਅਗਵਾਈ ਹੇਠ ਇਕ ਟੀਮ ਵਲੋਂ ਜਿਨ੍ਹਾਂ 3 ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ ਉਨ੍ਹਾਂ ਵਿਚ ਅੰਗਰੇਜ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ Ðਰਾਏਕੋਟ ਜ਼ਿਲ੍ਹਾ ਤਰਨਤਾਰਨ, ਰਾਜ ਸਿੰਘ ਪੁੱਤਰ ਜਗੀਰ ਸਿੰਘ ਤੇ ਜੋਗਿੰਦਰ ਸਿੰਘ ੁਪੁੱਤਰ ਅਜੈਬ ਸਿੰਘ ਦੋਵੇਂ ਵਾਸੀ ਗਜ਼ਲ ਜਿਲ੍ਹਾ ਤਰਨਤਾਰਨ ਸ਼ਾਮਿਲ ਹਨ। ਇਸ ਸਬੰਧੀ ਇਕ ਕੇਸ ਐਨ.ਡੀ.ਪੀ.ਐਸ. ਐਕਟ ਦੀ ਧਾਰਾ 18,21,25,29,61 ਤੇ 85 ਤਹਿਤ ਅਤੇ ਆਰਮਜ਼ ਐਕਟ ਦੀ ਧਾਰਾ 25,54 ਤੇ 59 ਤਹਿਤ ਪੁਲਿਸ ਸਟੇਸ਼ਨ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਅੰਮ੍ਰਿਤਸਰ ਵਿਖੇ ਦਰਜ ਕੀਤਾ ਗਿਆ ਹੈ। ਇਨ੍ਹਾਂ ਤਸਕਰਾਂ ਕੋਲੋਂ ਇਕ30 ਬੋਰ ਦਾ ਪਿਸਤੌਲ ਤੇ 250 ਗ੍ਰਾਮ ਅਫੀਮ ਵੀ ਬਰਾਮਦ ਕੀਤੀ ਗਈ ਹੈ।



