ਲੁਧਿਆਣਾ, 26 ਫਰਵਰੀ (ਪੀ. ਟੀ.)- ਅੱਜ ਐੱਸ.ਐੱਸ.ਏ/ਰਮਸਾ ਅਧਿਆਪਕ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਵੱਲੋਂ ਲਏ ਗਏ ਫੈਸਲੇ ਅਨੁਸਾਰ ਜਿਲ੍ਹਾਂ ਲੁਧਿਆਣਾ ਦੇ ਬਲਾਕ ਮਾਂਗਟ 3 ਵਿਖੇ ਬਲਾਕ ਪ੍ਰਧਾਨ ਅਮਨ ਕੁਮਾਰ ਦੀ ਅਗਵਾਈ ਹੇਠ ਮੀਟਿੰਗ ਕਰਦੇ ਹੋਏ ਬੀ.ਪੀ.ਈ.ੳ ਭੂਸ਼ਣ ਲਾਲ ਨੂੰ ਮੰਗ ਪੱਤਰ ਦਿੱਤਾ ਗਿਆ।ਇਸ ਸਮੇਂ ਬਲਾਕ ਆਗੂਆਂ ਨੇ ਦੱਸਿਆਂ ਕਿ 29 ਦਸੰਬਰ ਨੂੰ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਨਾਲ ਹੋਈ ਮੀਟਿੰਗ ਵਿੱਚ ਸਿੱਖਿਆ ਮੰਤਰੀ ਵੱਲੋਂ ਐੱਸ.ਐੱਸ.ਏ/ਰਮਸਾ ਮਹਿਲਾਂ ਅਧਿਆਪਕਾਵਾਂ ਨੂੰ ਵਿਭਾਗੀ ਅਧਿਆਪਕਾਂ ਵਾਂਗ ਪ੍ਰਸੂਤਾ ਛੁੱਟੀ 6 ਮਹੀਨੇ ਕਰਨ,ਐੱਸ.ਐੱਸ.ਏ/ਰਮਸਾ ਅਧਿਆਪਕਾਂ ਨੂੰ ਵਿਭਾਗੀ ਅਧਿਆਪਕਾਂ ਵਾਂਗ ਛੁੱਟੀਆਂ ਅਤੇ ਬਾਕੀ ਸਹੂਲਤਾਂ ਲਾਗੂ ਕਰਨ,ਅਗਲੇ ਸ਼ੈਸਨ ਦੌਰਾਨ ਦੂਰੀ ਦੇ ਆਧਾਰ ਤੇ ਬਦਲੀਆਂ ਕਰਨ ਅਤੇ ਜਿਲ੍ਹਾਂ ਸਿੱਖਿਆ ਅਤੇ ਸਿਖਲ਼ਾਈ ਸੰਸਥਾਵਾਂ ਵਿੱਚ ਸਪੈਸ਼ਲ ਟ੍ਰੈਨਿੰਗ ਲੈ ਰਹੇ ਪ੍ਰਾਇਮਰੀ ਐੱਸ.ਐੱਸ.ਏ ਅਧਿਆਪਕਾਂ ਨੂੰ ਐਮਰਜੈਂਸੀ ਹਲਾਤਾਂ ਵਿੱਚ ਇਮਤਿਹਾਨ ਦਾ ਵਿਸ਼ੇਸ਼ ਮੌਕਾ ਦੇਣ ਆਦਿ ਮੰਗਾਂ ਤੇ ਸਹਿਮਤੀ ਬਣੀ ਸੀ ਪਰ ਲੱਗਭੱਗ 2 ਮਹੀਨੇ ਬੀਤ ਜਾਣ ਬਾਅਦ ਵੀ ਸਿੱਖਿਆ ਮੰਤਰੀ ਵੱਲੋਂ ਮੰਨੀਆ ਮੰਗਾਂ ਨੂੰ ਲਾਗੂ ਕਰਨ ਸੰਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ।ਇਸ ਲਈ ਜੱਥੇਬੰਦੀ ਵੱਲੋਂ ਇਹਨਾਂ ਮੰਨੀਆਂ ਮੰਗਾਂ ਨੂੰ
ਲਾਗੂ ਕਰਵਾਉਣ ਲਈ ਬਲਾਕ ਪ੍ਰਾਇਮਰੀ ਸਿੱਖਿਆਂ ਅਫਸਰਾਂ ਰਾਹੀਂ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਦੇ ਨਾਂ ਮੰਗ ਪੱਤਰ ਭੇਜੇ ਗਏ ਹਨ। ਇਸ ਸਮੇਂ ਆਗੂਆਂ ਨੇ ਦੱਸਿਆ ਕਿ ਸਿੱਖਿਆਂ ਮੰਤਰੀ ਨਾਲ ਹੋਈ ਮੀਟਿੰਗ ਵਿੱਚ 6 ਸਾਲ ਦੀਆਂ ਸੇਵਾਵਾਂ ਪੁਰੀਆਂ ਕਰਨ ਤੋਂ ਬਾਅਦ ਵੀ ਠੇਕੇ ਤੇ ਸੇਵਾਵਾਂ ਨਿਭਾ ਰਹੇ ਐੱਸ.ਐੱਸ.ਏ/ਰਮਸਾ ਅਧਿਆਪਕਾਂ ਨੂੰ ਰੈਗੂਲਰ ਕਰਨ ਸੰਬੰਧੀ ਗੱਲਬਾਤ ਕਰਨ ਤੇ ਉਨ੍ਹਾ ਇਸ ਨੂੰ ਮੁੱਖ ਮੰਤਰੀ ਪੱਧਰ ਦਾ ਮਸਲਾ ਦੱਸਦਿਆਂ ਇਸ ਨੂੰ ਹੱਲ ਕਰਨ ਲਈ ਆਪਣੀ ਅਸਮਰੱਥਾ ਪ੍ਰਗਟ ਕੀਤੀ ਸੀ।



