Skip to content
Independent perspectives. Global stories.
BREAKING

ਵਾਰਡ ਦੇ ਵਿਕਾਸ ਲਈ ਦਿਨ-ਰਾਤ ਇੱਕ ਕਰ ਦਿਆਂਗੇ- ਤਰਲੋਚਣ ਬਾਂਸਲ, ਸੁਨੀਤਾ ਬਾਂਸਲ

Share this story

Page-1_14 ਤਪਾ ਮੰਡੀ, 24 ਫਰਵਰੀ (ਖੁਸ਼ਦੀਪ/ਰੋਬਿਨ)- ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਸ਼੍ਰੀਮਤੀ ਸੁਨੀਤਾ ਬਾਂਸਲ ਪਤਨੀ ਤਰਲੋਚਣ ਬਾਂਸਲ (ਸਾਬਕਾ ਪ੍ਰਧਾਨ ਨਗਰ ਕੌਂਸਲ ਤਪਾ) ਨੇ ਆਪਣੇ ਚੋਣ ਪ੍ਰਚਾਰ ਦੇ ਰੋਡ ਸ਼ੋਅ ਦੌਰਾਨ ਜਨਤਾ ਨੂੰ ਆਪਣੇ ਵਾਰਡ ਦੇ ਵਿਕਾਸ ਲਈ ਦਿਨ-ਰਾਤ ਇੱਕ ਕਰਨ ਦਾ ਭਰੋਸਾ ਦਵਾਇਆ। ਇਸ ਮੌਕੇ ਉਹਨਾ ਸ਼ਹਿਰ ਦੇ ਗੀਤਾ ਭਵਨ ਨੇੜੇ ਜਨਤਾ ਦੇ ਭਰਵੇਂ ਇੱਕਠ ਨੂੰ ਸਬੋਧਨ ਕਰਦਿਆ ਕਿਹਾ ਕਿ ਉਹਨਾ ਵੱਲੋ ਵਾਰਡ ਵਾਸੀਆਂ ਦੀਆਂ ਸੱਮਸਿਆਵਾਂ ਨੂੰ ਜੜੋ ਪੁੱਟਣ ਲਈ ਠੋਸ ਉਪਰਾਲੇ ਕੀਤੇ ਜਾਣਗੇ। ਉਹਨਾ ਜਨਤਾ ਨੂੰ ਭਰੋਸਾ ਦਵਾਉਦਿਆ ਕਿਹਾ ਕਿ ਉਹ ਵਾਰਡ ਦੇ ਵਿਕਾਸ, ਸਫਾਈ, ਪਾਣੀ, ਸੀਵਰੇਜ, ਲਾਇਟਾ ਦਾ ਠੋਸ ਪ੍ਰਬੰਧ, ਵਾਰਡ ਅੰਦਰਲੀਆਂ ਗੱਲੀਆਂ-ਨਾਲੀਆਂ ਨੂੰ ਪੱਕੀਆਂ ਕਰਨ ਲਈ ਪਹਿਲ ਦੇ

ਆਧਾਰ ਤੇ ਕੰਮ ਕਰਨਗੇ। ਉਹਨਾਂ ਸੰਬੋਧਨ ਕਰਦਿਆ ਕਿਹਾ ਕਿ ਉਹਨਾ ਵੱਲੋ ਵਾਰਡ ਅੰਦਰਲੀ ਗਰੀਬ ਪਰਿਵਾਰ ਨਾਲ ਸੰਬੰਧਤ ਹਰ ਲੜਕੀ ਦੇ ਵਿਆਹ ਮੌਕੇ 5100 ਰੁਪਏ ਦਾ ਸ਼ਗਨ ਆਪਣੀ ਜੇਬ ਵਿੱਚੋ ਦੇਣਗੇ ਅਤੇ ਉਹਨਾ ਵੱਲੋ ਛੇ ਮਹੀਨੀਆਂ ਅੰਦਰ ਹਰ ਬਜੁਰਗ, ਗਰੀਬ ਵਿਅਕਤੀ ਨੂੰ ਪੱਕੀ ਪੈਨਸ਼ਨ ਦਿੱਤੀ ਜਾਵੇਗਾ। ਇਸ ਮੌਕੇ ਉਹਨਾਂ ਨਾਲ ਰਾਕੇਸ਼ ਕੁਮਾਰ ਟੋਨਾ, ਵਿਕਾਸ ਸੰਟੀ, ਕੁਲਦੀਪ ਕੁਮਾਰ, ਰਾਜ ਕੁਮਾਰ, ਦੀਪਕ ਬਾਂਸਲ ਤੋ ਇਲਾਵਾ ਵੱਡੀ ਗਿਣਤੀ ਵਿੱਚ ਵਾਰਡ ਵਾਸੀ ਹਾਜ਼ਰ ਸਨ।

WRITTEN BY