Skip to content
Independent perspectives. Global stories.
BREAKING

ਵਾਰਡ ਨੰਬਰ 17 ਤੋਂ ਗੁਰਦਰਸ਼ਨ ਸਿੰਘ ਰਾਜੂ ਚੋਣ ਮੁਹਿੰਮ ਚਲਾਉਣ ’ਚ ਸਭ ਤੋਂ ਅੱਗੇ

Share this story

Page-1_25 ਸੰਗਰੂਰ, 24 ਫਰਵਰੀ (ਗੁਰਜੰਟ ਸਿੰਘ ਚਾਹਲ, ਹਰਜੀਤ ਹਸਨਪੁਰੀ)- ਵਾਰਡ ਨੰਬਰ 17  ਤੋਂ ਆਜ਼ਾਦ ਚੋਣ ਲੜ ਰਹੇ ਉਮੀਦਵਾਰ ਗੁਰਦਰਸ਼ਨ ਸਿੰਘ ਰਾਜੂ ਦੀ ਚੋਣ ਮੁਹਿੰਮ ਬਾਕੀ ਸਾਰੇ ਉਮੀਦਵਾਰਾਂ ਨਾਲੋਂ ਅੱਗੇ ਹੈ। ਕਿਉਂਕਿ ਇਸ ਨੇ ਚੋਣਾਂ ਦੋੌਰਾਨ ਕਦੇ ਵੀ ਨਸ਼ਾ, ਸ਼ਰਾਬ, ਭੁੱਕੀ ਆਦਿ ਦਾ ਸੇਵਨ ਕਰਨ ਤੋਂ ਸਾਰੇ ਵਰਕਰਾਂ ਨੂੰ ਰੋਕ ਰੱਖਿਆ ਸੀ ਕਿਉਂਕਿ ਇਹ ਖੁਦ ਇੱਕ ਅੰਮ੍ਰਿਤਧਾਰੀ ਪੜ੍ਹੇ ਲਿਖੇ, ਇਮਾਨਦਾਰ, ਸਮਝਦਾਰ ਅਤੇ ਮਿਹਨਤੀ ਵਿਅਕਤੀ ਹਨ। ਦਿੱਲੀ ਦੀਆਂ ਚੋਣਾਂ ਨੇ ਭਾਵੇਂ ਸਿਆਸੀ ਪਾਰਟੀਆਂ ਨੂੰ ਮੁਧੇ ਮੂੰਹ ਮਾਰ ਕੇ ਇੱਕ ਨਵਾਂ ਇਤਿਹਾਸ ਸਿਰਜਿਆ ਹੈ, ਜਿਸ ਵਿੱਚ ਵੋਟਰਾਂ ਨੇ ਸੱਤਾਧਾਰੀ ਪਾਰਟੀ ਵਿਰੁੱਧ ਫਤਵਾਂ ਦੇ ਕੇ  ਇਹ ਦਰਸ਼ਾ ਦਿੱਤਾ ਹੈ ਕਿ ਲੋਕ ਭ੍ਰਸ਼ਿਟਾਚਾਰ ,ਮਹਿੰਗਾਈ ਅਤੇ ਵੱਧਦੀਆਂ ਕੀਮਤਾਂ ਤੋਂ ਦੁੱਖੀ ਹਨ ਪਰ

ਨਗਰਪਾਲਿਕਾ ਚੋਣਾਂ ਵਿੱਚ ਵੀ ਕੁਝ ਲੋਕ ਬਦਲਾਵ ਚਾਹੁੰਦੇ ਹਨ। ਲੋਕ ਸੋਚਦੇ ਹਨ ਕਿ ਜੇਕਰ ਨਵੇਂ ਚਿਹਰਿਆਂ ਨੂੰ ਜਿਤਾ ਕੇ  ਨਗਰਪਾਲਿਕਾ ਦੇ ਉਮੀਦਵਾਰ ਬਣਾ ਕੇ ਭੇਜਿਆ ਜਾਵੇ ਤਾਂ ਇਸ ਨਾਲ ਗਲੀਆਂ, ਨਾਲੀਆਂ ਅਤੇ ਸੀਵਰੇਜ ਦੀ ਸਮੱਸਿਆ ਹੱਲ ਹੋ ਸਕਦੀ ਹੈ ਤੇ ਆਪਣੇ ਆਪਣੇ ਵਾਰਡਾਂ ’ਚ ਸਫਾÑਈ ਦੇ ਕੰਮ ਵਧੀਆ ਢੰਗ ਨਾਲ ਹੋਣਗੇ। ਇਸ ਲਈ ਇਸ ਵਾਰਡ ਦੇ ਵੋਟਰ ਖੁੱਲ ਕੇ ਆਜ਼ਾਦ ਉਮੀਦਵਾਰ ਗੁਰਦਰਸ਼ਨ ਸਿੰਘ ਰਾਜੂ ਦੀ ਚੋਣ ਮੁਹਿੰਮ ਵਿੱਚ ਜੁੱਟ ਗਏ ਹਨ। ਅੱਜ ਇਨ੍ਹਾਂ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਜਬਰਦਸਤ ਹੁੰਗਾਰਾ ਮਿਲਿਆ ਜਦੋਂ ਸੰਗਰੂਰ ਵੇੈਲਫੇਅਰ ਸੁਸਾਇਟੀ  ਦੇ ਪ੍ਰਧਾਨ ਗੁਰਜੰਟ ਸਿੰਘ ਗਰੰਥੀ ਸਭਾ, ਮੁਲਾਜ਼ਮ ਯੂਨੀਅਨ, ਟਰੇਡ ਯੂਨੀਅਨ, ਧਾਰਮਿਕ ਸਮਾਜਿਕ ਜਥੇਬੰਦੀਆਂ ਨੇ ਹਿਮਾਇਤ ਦਿੱਤੀ ਹੈ ਕਿਉਂਕਿ ਇਹ ਇੱਕ ਅਜਿਹਾ ਵਿਅਕਤੀ ਸੀ ਜਿਸ ਨੇ ਕਦੇ ਵੀ ਨਸ਼ਿਆਂ ਦਾ ਸਹਾਰਾ ਲੈ ਕੇ ਚੋਣ ਨਹੀਂ ਲੜੀ। ਨਾਭਾ ਗੇਟ ,ਕੁਆਟਰਾਂ, ਥਲੇਸ ਬਾਗ ਅਤੇ ਕ੍ਰਿਸ਼ਨਪੁਰਾ ਬਸਤੀ ਦੇ ਲੋਕ ਖੁੱਲ ਦੇ ਮਦਦ ਕਰ ਰਹੇ ਹਨ। ਇਨ੍ਹਾਂ ਦੀ ਚੋਣ ਮੁਹਿੰਮ ਨੂੰ ਲੋਕਾਂ ਦਾ ਮਸੀਹਾ ਦਸ ਕੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਇਸ ਗਰੀਬ ਉਮੀਦਵਾਰ ਨੇ ਧਨਾਢ ਉਮੀਦਵਾਰਾਂ ਦੀ ਨੀਂਦ ਹਰਾਮ ਕਰ ਦਿੱਤੀ ਹੈ। ਇਨ੍ਹਾਂ ਦੀ ਚੋਣ ਮੁਹਿੰਮ ਨੁੰ ਜਤਿੰਦਰ ਸਿੰਘ, ਕੁਲਦੀਪ ਸਿੰਘ, ਭੁਪਿੰਦਰ ਸਿੰਘ, ਦਿਆਲ ਸਿੰਘ, ਕਾਲਾ ਸਿੰਘ ਅਤੇ ਪ੍ਰੀਤ ਸਿੰਘ ਬੜ੍ਹੇ ਸੁੱਚਜੇ ਢੰਗ ਨਾਲ ਚਲਾ ਰਹੇ ਹਨ।

WRITTEN BY