Skip to content
Independent perspectives. Global stories.
BREAKING

ਸੰਗਰੂਰ ਨਗਰ ਕੌਂਸਲ ਚੋਣਾਂ ਦੇ ਮਹਾਮੁਕਾਬਲੇ ’ਚ ਲੋਕਾਂ ਦਾ ਰੁਝਾਨ ਆਜ਼ਾਦ ਉਮੀਦਵਾਰਾਂ ਵੱਲ

Share this story

Page-1_30 ਸੰਗਰੂਰ 24 ਫਰਵਰੀ-  ਨਗਰ ਕੌਂਸਲ ਚੋਣਾਂ ਦੇ ਸਬੰਧ ਮਾਹੋਲ ਪੂਰੀ ਤਰਾਂ ਨਾਲ ਭਖ ਗਿਆ ਹੈ। ਇਸ ਸਬੰਧੀ ਅੱਜ 25 ਤਾਰੀਖ ਨੂੰ ਵੋਟਾਂ ਪੈਣ ਦਾ ਕੰਮ ਸ਼ੁਰੂ ਹੋ ਜਾਵੇਗਾ। ਚੋਣਾਂ ਦੇ ਇਸ ਮਾਹੋਲ ਵਿਚ ਸਾਡੀ ਟੀਮ ਵੱਲੋਂ ਲਗਭਗ ਸਾਰੇ ਵਾਰਡਾਂ ਦਾ ਦੌਰਾ ਕੀਤਾ ਗਿਆ। ਇਸ ਦੌਰੇ ਵਿਚ ਜ਼ਿਆਦਾਤਰ ਅਜ਼ਾਦ ਉਮੀਦਵਾਰਾਂ ਵੱਲ ਵੋਟਰਾਂ ਦਾ ਝੁਕਾਅ ਦੇਖਣ ਨੂੰ ਮਿਲਿਆ। ਹਾਲਾਂਕਿ ਅਕਾਲੀ ਭਾਜਪਾ ਗੱਠਜੋੜ ਨੇ ਵੀ ਕਈ ਵਾਰਡਾਂ ਵਿਚ ਆਪਣੀ ਬਾਦਸ਼ਾਹਤ ਨੂੰ ਕਾਇਮ ਰੱਖਿਆ ਹੈ। ਜਦਕਿ ਕਾਂਗਰਸ ਦੀ ਹਾਲਤ ਕਾਫੀ ਵਾਰਡਾਂ ਵਿਚ ਪਤਲੀ ਹੁੰਦੀ ਨਜ਼ਰ ਆ ਰਹੀ ਹੈ। ਇਸ ਸਰਵੇ ਅਨੁਸਾਰ ਅਸੀਂ ਕੁਝ ਵਾਰਡਾਂ ਦੀ ਜਾਣਕਾਰੀ ਆਪਣੇ ਪਾਠਕਾਂ ਅਤੇ ਸਾਰੇ ਸ਼ਹਿਰ ਦੇ ਲੋਕਾਂ ਲਈ ਰੱਖ ਰਹੇ ਹਾਂ। ਸਭ ਤੋਂ ਪਹਿਲਾਂ ਵਾਰਡ ਨੰਬਰ 21

ਵਿਚ ਆਜ਼ਾਦ ਉਮੀਦਵਾਰ ਕਿਰਨਜੀਤ ਸਿੰਘ ਦੀ ਸਥਿਤੀ ਕਾਫੀ ਮਜ਼ਬੂਤ ਦਿਖਾਈ ਦੇ ਰਹੀ ਹੈ ਕਿਉਕਿ ਸ੍ਰੀ ਕਿਰਨਜੀਤ ਸਿੰਘ ਨੌਜਵਾਨ ਹੋਣ ਕਰਕੇ ਲੋਕਾਂ ਵਿਚ ਕਾਫੀ ਸਮੇਂ ਤੋਂ ਵਿਚਰ ਰਹੇ ਹਨ ਅਤੇ ਉਹਨਾਂ ਆਪਣੀ ਯੋਗ ਅਗਵਾਈ ਵਿਚ ਵਾਰਡ ਦੇ ਕਈ ਕੰਮ ਕਰਵਾਏ ਹਨ। ਇਸੇ ਤਰਾਂ ਵਾਰਡ ਨੰਬਰ 10 ਤੋਂ ਸ੍ਰੀਮਤੀ ਨਿਰਮਲਾ ਦੇਵੀ ਅਕਾਲੀ ਸੀਟ ਤੋਂ ਚੋਣ ਲੜ ਰਹੇ ਹਨ ਉਹਨਾਂ ਦੀ ਸਥਿਤੀ ਵੀ ਕਾਫੀ ਮਜ਼ਬੂਤ ਦੇਖੀ ਜਾ ਰਹੀ ਹੈ। ਵਾਰਡ ਨੰਬਰ 11 ਤੋਂ ਸ੍ਰੀਮਤੀ ਆਰਤੀ ਕਾਲੜਾ ਦੀ ਸੀਟ ਲਗਭਗ ਪੱਕੀ ਜਾਪ ਰਹੀ ਹੈ ਜੋ ਕਿ ਉਹ ਭਾਜਪਾ ਦੇ ਸੀਨੀਅਰ ਆਗੂ ਸ੍ਰੀ ਜਤਿੰਦਰ ਕਾਲੜਾ ਦੀ  ਧਰਮਪਤਨੀ ਹਨ ਅਤੇ ਉਹਨਾਂ ਦੀ ਸਿਆਸਤ ਅਤੇ ਲੋਕਾਂ ਵਿਚ ਕਾਫੀ ਪਕੜ ਹੈ। ਵਾਰਡ ਨੰਬਰ 9 ਤੋਂ ਸ. ਅਮਰਜੀਤ ਸਿੰਘ ਟੀਟੂ ਦੀ ਸੀਟ ਵੀ ਮੂੰਹੋ ਬੋਲ ਰਹੀ ਹੈ ਅਤੇ ਉਹ ਕਾਂਗਰਸ ਦੇ ਸੁਭਾਸ਼ ਕੰਡਾ ਤੋਂ ਕਾਫੀ ਅੱਗੇ ਦਿਖਾਈ ਦੇ ਰਹੇ ਹਨ। ਇਸ ਤਰ੍ਹਾਂ ਵਾਰਡ ਨੰਬਰ 13 ਤੋਂ ਕਾਂਗਰਸ ਦੀ ਸੀਮਾ ਗਾਬਾ ਅਤੇ ਭਾਜਪਾ ਦੀ ਸੰਗੀਤਾ ਟੁਟੇਜਾ ਵਿਚ ਫਸਵੀਂ ਟੱਕਰ ਹੈ। ਵਾਰਡ ਨੰਬਰ 14 ਤੋਂ ਅਜ਼ਾਦ ਉਮੀਦਵਾਰ ਸ. ਜਸਵਿੰਦਰ ਸਿੰਘ ਪ੍ਰਿੰਸ ਅਤੇ ਭਾਜਪਾ ਦੇ ਵਿਨੋਦ ਕੁਮਾਰ ਬੋਦੀ ਵਿਚ ਵੀ ਫਸਵੀਂ ਟੱਕਰ ਹੈ। ਵਾਰਡ ਨੰਬਰ 2 ਤੋਂ ਅਜ਼ਾਦ ਉਮੀਦਵਾਰ ਹੈਪੀ ਠੋਕੇਦਾਰ ਅਤੇ ਕਾਂਗਰਸ ਦੇ ਸਾਬਕਾ ਐਮ. ਸੀ ਜਰਨੈਲ ਸਿੰਘ ਵਿਚਾਲੇ ਮੁਖ ਮੁਕਾਬਲਾ ਹੈ। ਵਾਰਡ ਨੰਬਰ 3 ਤੋਂ ਸ. ਇਕਬਾਲਜੀਤ ਸਿੰਘ ਪੂਨੀਆਂ ਦੀ ਸਥਿਤੀ ਕਾਫੀ ਮਜ਼ਬੂਤ ਹੈ ਅਤੇ ਉਹਨਾਂ ਦੀ ਸੀਟ ਲਗਭਗ ਕਾਫੀ ਕਲੀਅਰ ਹੈ। ਵਾਰਡ ਨੰਬਰ 5 ਤੋਂ ਅਕਾਲੀ ਦਲ ਦੇ ਹਰਬੰਸ ਸਿੰਘ ਗਰਚਾ ਅਤੇ ਕਾਂਗਰਸ ਦੇ ਗੁਰਪ੍ਰੀਤ ਸਿੰਘ ਸੈਣੀ ਵਿਚ ਫਸਵੀਂ ਟੱਕਰ ਹੈ। ਇਸੇ ਤਰਾਂ ਵਾਰਡ ਨੰਬਰ 20 ਤੋਂ ਭਾਜਪਾ ਦੇ ਸ੍ਰੀ ਸਰਜੀਵਨ ਜਿੰਦਲ ਦੀ ਸੀਟ ਵੀ ਮੂੰਹੋਂ ਬੋਲ ਰਹੀ ਹੈ ਅਤੇ ਵਾਰਡ ਦੇ ਲੋਕ ਕਾਫੀ ਉਤਸਾਹਤ ਹੋ ਕੇ ਉਹਨਾਂ ਦੀ ਚੋਣ ਮੁਹਿਮ ਵਿਚ ਹਿੱਸਾ ਲੈ ਰਹੇ ਹਨ। ਵਾਰਡ ਨੰਬਰ 15 ਤੋਂ ਸੁਰਿੰਦਰ ਸਿੰਘ ਪਪੂ ਆਪਣੇ ਮੁਕਾਬਲੇ ਵਿਚ ਕਾਂਗਰਸ ਦੇ ਮਹੇਸ਼ ਕੁਮਾਰ ਤੋਂ ਕਾਫੀ ਅੱਗੇ ਚਲ ਰਹੇ ਹਨ। ਵਾਰਡ ਨੰਬਰ 4 ਤੋਂ ਸ੍ਰੀਮਤੀ ਮੰਜੂਲਾ ਸ਼ਰਮਾ ਭਾਜਪਾ ਤੋਂ ਜਿਹਨਾਂ ਨੂੰ ਲੋਕਾਂ ਦਾ ਭਰਵਾਂ ਸਹਿਯੋਗ ਮਿਲ ਰਿਹਾ ਹੈ। ਵਾਰਡ ਨੰਬਰ 8 ਤੋਂ ਕਾਂਗਰਸ ਦੇ ਹਰਬੰਸ ਸਿੰਘ ਤੇ ਅਕਾਲੀ ਦਲ ਦੇ ਜੋਗੀ ਰਾਮ ਲੋਟ ਵਿਚ ਫਸਵੀਂ ਟਕੱਰ ਹੈ। ਵਾਰਡ ਨੰਬਰ 17 ਤੋਂ ਕਾਂਗਰਸ ਦੇ ਜਗਜੀਤ ਸਿੰਘ ਸਰੋਏ ਦੀ ਸਥਿਤੀ ਵੀ ਕਾਫੀ ਮਜ਼ਬੂਤ ਦਿਖ ਰਹੀ ਹੈ। ਵਾਰਡ ਨੰਬਰ 18 ਵਿਕਰਮਜੀਤ ਸਿੰਘ ਪਾਲੀ ਦੀ ਸੀਟ ਵੀ ਲਗਭਗ ਕਲੀਅਰ ਹੈ। ਇਸ ਤਰਾਂ ਵਾਰਡ ਨੰਬਰ 26 ਤੋਂ ਕਾਂਗਰਸ ਦੇ ਨਛੱਤਰ ਸਿੰਘ ਸਰਾਓਂ ਦੀ ਸਥਿਤੀ ਵੀ ਕਾਫੀ ਮਜ਼ਬੂਤ ਦਿਖਾਈ ਦੇ ਰਹੀ ਹੈ। ਵਾਰਡ ਨੰਬਰ 27 ਤੋਂ ਕਾਂਗਰਸ ਦੇ ਦਲਜੀਤ ਸਿੰਘ ਮਾਨ ਕਾਫੀ ਅੱਗੇ ਚੱਲ ਰਹੇ ਹਨ। ਇਸ ਸਰਵੇ ਦੌਰਾਨ ਲੋਕਾਂ ਨਾਲ ਗੱਲਬਾਤ ਕਰਨ ਤੇ ਪਤਾ ਲੱਗਿਆ ਕਿ ਉਹ ਉਸ ਉਮੀਦਵਾਰ ਨੂੰ ਹੀ ਵੋਟ ਕਰਨਗੇ  ਜੋ ਸਾਡੇ ਵਾਰਡ ਦੀ ਬਿਹਤਰੀ ਲਈ ਕੰਮ ਕਰਨ ਦਾ ਵਾਅਦਾ ਕਰੇਗਾ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਉਠ ਕਿਹੜੇ ਪਾਸੇ ਵੱਲ ਕਰਵਟ ਲਵੇਗਾ ਪਰ ਇਨਾਂ ਜ਼ਰੂਰ ਹੈ ਕਿ ਲੋਕ ਇਹਨਾਂ ਚੋਣਾਂ ਨੂੰ ਲੈ ਕੇ ਕਾਫੀ ਉਤਸਾਹਤ ਹਨ।

WRITTEN BY