Skip to content
Independent perspectives. Global stories.
BREAKING

ਬੰਦੀ ਸਿੰਘਾਂ ਦੀ ਪੱਕੀ ਰਿਹਾਈ ਤੱਕ ਸੰਘਰਸ਼ ਜਾਰੀ ਰਹੇਗਾ ਭਾਵੇਂ ਜਾਨ ਹੀ ਕਿਉਂ ਨਾ ਚਲੀ ਜਾਵੇ : ਬਾਪੂ ਸੂਰਤ ਸਿੰਘ ਖਾਲਸਾ

Share this story

Page-1_26 ਲੁਧਿਆਣਾ, 23  ਫਰਵਰੀ (ਪੀ. ਟੀ.)- ਸਜ਼ਾ ਭੁਗਤ ਚੁੱਕੇ ਸਿੱਖ ਬੰਦੀਆਂ ਦੀ ਰਿਹਾਈ ਲਈ ਅਤੇ ਸਮੂਹ ਧਰਮਾਂ ਦੇ ਸਜ਼ਾ ਪੂਰੀ ਕਰ ਚੁੱਕੇ ਬੰਦੀਆਂ ਦੀ ਰਿਹਾਈ ਲਈ ਭੁੱਖ ਹੜਤਾਲ ’ਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਦੀ ਭੁੱਖ ਹੜਤਾਲ ਅੱਜ 39ਵੇਂ ਦਿਨ ਵਿੱਚ ਦਾਖਲ ਹੋ ਗਈ ਅਤੇ ਅੱਜ ਉਨ੍ਹਾਂ ਦੁਆਰਾ ਵਿੱਢੇ ਇਸ ਕੌਮੀ ਸੰਘਰਸ਼ ਨੂੰ ਉਸ ਵੇਲੇ ਹੋਰ ਵੱਡਾ ਹੁਲਾਰਾ ਮਿਲਿਆ ਜਦੋਂ ਬਾਪੂ ਸੂਰਤ ਸਿੰਘ ਖਾਲਸਾ ਦੀ ਬੇਟੀ ਬੀਬੀ ਮਨਦੀਪ ਕੌਰ ਢਿੱਲੋਂ ਅਤੇ ਅਮਰੀਕੀ ਸਿੱਖਾਂ ਨੇ ਮਿਲ ਕੇ ਕਾਂਗਰਸਮੈਨ ਮਾਈਕ ਹਾਂਡਾ ਨਾਲ ਭਾਰਤ ਵਿੱਚ ਹੋ ਰਹੇ ਮਨੁੱਖੀ ਅਧਿਕਾਰਾਂ ਦੀਆਂ ਉ¦ਘਣਾ ਦੇ ਮਾਮਲੇ ’ਤੇ ਗੱਲਬਾਤ ਕੀਤੀ ਤੇ ਮਾਈਕ ਹਾਂਡਾ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਬਾਰੇ ਭਾਰਤ ਸਰਕਾਰ ਨਾਲ ਅਤੇ ਹੋਰ ਦੇਸ਼ਾਂ ਦੀਆਂ ਸਰਕਾਰਾਂ ਨਾਲ ਵੀ ਇਸ ਮਾਮਲੇ ’ਤੇ ਗੱਲ ਕਰਨਗੇ। ਬੀਬੀ ਮਨਦੀਪ ਕੌਰ ਨੇ ਫੋਨ ’ਤੇ ਗੱਲ ਕਰਦਿਆਂ ਕਿਹਾ ਕਿ ਅਮਰੀਕਾ ਵਿੱਚ ਵੀ ਇਸ ਸੰਘਰਸ਼ ਨੂੰ ਸਿੱਖ ਜੱਥੇਬੰਦੀਆਂ ਅਤੇ ਸਿੱਖ

ਸੰਗਤਾਂ ਵੱਲੋਂ ਸਮਰਥਨ ਮਿਲ ਰਿਹਾ ਹੈ। ਨਾਰਥ ਅਮੈਰੀਕਾ ਪੰਜਾਬੀ ਐਸੋਸੀਏਸ਼ਨ (ਨਾਪਾ) ਦੇ ਪ੍ਰਧਾਨ ਦਲਵਿੰਦਰ ਸਿੰਘ ਧੂਤ ਨੇ ਵੀ ਫੋਨ  ’ਤੇ ਗੱਲ ਕਰਦਿਆਂ ਦੱਸਿਆ ਕਿ ਐਨ ਆਰ ਆਈ ਬਾਪੂ ਸੂਰਤ ਸਿੰਘ ਖਾਲਸਾ ਦੁਆਰਾ ਵਿੱਢੇ ਕੌਮੀ ਸੰਘਰਸ਼ ਨੂੰ ਸਫਲ ਬਣਾਉਣ ਲਈ ਅਮਰੀਕਾ ਦੇ ਰਾਸ਼ਟਰਪਤੀ ਮਿਸਟਰ ਬਰਾਕ ਓਬਾਮਾ ਦੇ ਦਫਤਰ ਨੂੰ ਚਿੱਠੀ ਲਿਖ ਕੇ ਭਾਰਤ ਵਿੱਚ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ ਸਬੰਧੀ ਜਾਣੂ ਕਰਵਾਇਆ ਅਤੇ ਭਾਰਤ ਸਰਕਾਰ ਨਾਲ ਇਸ ਮਸਲੇ ਦੇ ਹੱਲ ਲਈ ਵੀ ਗੱਲਬਾਤ ਕਰਨ ਦੀ ਗੱਲ ਕਹੀ। ਭੁੱਖ ਹੜਤਾਲ ਦੇ 39ਵੇਂ ਦਿਨ ਵੀ ਬਾਪੂ ਸੂਰਤ ਸਿੰਘ ਖਾਲਸਾ ਨੇ ਜੋਸ਼ ਭਰੇ ਲਹਿਜੇ ਨਾਲ ਕਿਹਾ ਕਿ ਬੰਦੀ ਸਿੰਘਾਂ ਦੀ ਪੱਕੀ ਰਿਹਾਈ ਤੱਕ ਸੰਘਰਸ਼ ਜਾਰੀ ਰਹੇਗਾ ਭਾਵੇਂ ਜਾਨ ਹੀ ਕਿਉਂ ਨਾ ਚਲੀ ਜਾਵੇ। ਅੱਜ ਬਾਪੂ ਸੂਰਤ ਸਿੰਘ ਨੂੰ ਭਾਈ ਵੱਸਣ ਸਿੰਘ ਜ਼ਫਰਵਾਲ ਜਨਰਲ ਸਕੱਤਰ ਯੂਨਾਈਟਡ ਅਕਾਲੀ ਦਲ, ਜਸਵੀਰ ਸਿੰਘ ਖੰਡੂਰ ਪੰਚ ਪ੍ਰਧਾਨੀ,  ਸੁਰਜੀਤ ਸਿੰਘ ਸਰਕਲ ਜੱਥੇਦਾਰ ਸ਼੍ਰੋਮਣੀ ਅਕਾਲੀ ਦਲ ਮਾਨ, ਬੀਬੀ ਕੁਲਬੀਰ ਕੌਰ ਮੋਹਾਲੀ ਗੁਰੂ ਆਸਰਾ ਟਰੱਸਟ, ਤੇਜਿੰਦਰਦੀਪ ਕੌਰ ਪੁੱਤਰੀ ਸ਼ਹੀਦ ਮਨਜਿੰਦਰ ਸਿੰਘ, ਮਨਦੀਪ ਕੌਰ ਪੁੱਤਰੀ ਸ਼ਹੀਦ ਅਮਰੀਕ ਸਿੰਘ, ਇੰਦਰਜੀਤ ਕੌਰ ਸ਼ਹੀਦ ਸਰਵਣ ਸਿੰਘ ਦੇ ਪਰਿਵਾਰ ਵਿੱਚੋਂ, ਕੁਲਵੰਤ ਕੌਰ, ਇੰਦਰਜੀਤ ਕੌਰ, ਅਮਨਜੋਤ ਕੌਰ, ਸੰਦੀਪ ਸਿੰਘ, ਸਰਬਜੀਤ ਸਿੰਘ, ਪਵਨਦੀਪ ਸਿੰਘ ਮਦਾਨ ਪ੍ਰਧਾਨ ਸੱਭਿਆਚਾਰ ਲੋਕ ਮੰਚ, ਤੇਜਿੰਦਰ ਸਿੰਘ ਟਿੰਕੂ, ਬਲਜੀਤ ਸਿੰਘ ਪੱਪੂ, ਅਵਤਾਰ ਸਿੰਘ ਫਤਿਹਗੜ ਸਾਹਿਬ, ਦਰਸ਼ਨ ਸਿੰਘ ਰਕਬਾ, ਸੁਰਿੰਦਰ ਸਿੰਘ ਸਰਪੰਚ ਸ਼ਹਿਜਾਦ, ਰਘਬੀਰ ਸਿੰਘ ਖੰਡੂਰ ਤੋਂ ਇਲਾਵਾ ਦਰਜਨ ਭਰ ਜੱਥੇਬੰਦੀਆਂ ਨੇ ਬਾਪੂ ਸੂਰਤ ਸਿੰਘ ਖਾਲਸਾ ਨੂੰ ਲਿਖਤੀ ਵਿਸ਼ਵਾਸ ਦਿਵਾਇਆ ਕਿ ਉਹ ਸੰਘਰਸ਼ ਨੂੰ ਨੇਪੜੇ ਚਾੜ੍ਹਣ ਲਈ ਦਿਨ-ਰਾਤ ਇੱਕ ਕਰ ਦੇਣਗੇ। ਉਨ੍ਹਾਂ ਦੇ ਸਪੁੱਤਰ ਪ੍ਰਵਾਸੀ ਭਾਰਤੀ ਭਾਈ ਰਵਿੰਦਰਜੀਤ ਸਿੰਘ (ਗੋਗੀ), ਪੁੱਤਰੀਆਂ ਸਰਵਰਿੰਦਰ ਕੌਰ ਸਿੱਧੂ, ਵੀਰਇੰਦਰ ਕੌਰ ਜੌਹਲ, ਰੂਪਇੰਦਰ ਕੌਰ ਨਾਗਰਾ ਜੋ ਹਰ ਵੇਲੇ ਬਾਪੂ ਜੀ ਦੇ ਅੰਗ-ਸੰਗ ਰਹਿ ਕੇ ਉਨ੍ਹਾਂ ਦੀ ਸੇਵਾ ਕਰਦੇ ਹਨ, ਨੇ ਕਿਹਾ ਕਿ ਬਾਪੂ ਜੀ ਵੱਲੋਂ ਵਿੱਢੇ ਇਸ ਸੰਘਰਸ਼ ਨੂੰ ਨਤੀਜੇ ਤੱਕ ਪਹੰਚਾਉਣ ਲਈ ਅਸੀਂ ਵੀ ਬਾਪੂ ਜੀ ਦੁਆਰਾ ਦਰਸਾਏ ਮਾਰਗ ’ਤੇ ਚੱਲ ਕੇ ਸੰਘਰਸ਼ ਜਾਰੀ ਰੱਖਾਂਗੇ।

WRITTEN BY