ਚੰਡੀਗੜ੍ਹ: 23 ਫਰਵਰੀ (ਪੀ. ਟੀ.)- ਪੰਜਾਬ ਸਰਕਾਰ ਨੇ 123 ਮਿਉਨਿਸਪਲ ਕੌਂਸਲ/ਨਗਰ ਪੰਚਾਇਤ ਅਤੇ ਨਗਰ ਪੰਚਾਇਤ ਬਰੀਵਾਲਾ (ਸ੍ਰੀ ਮੁਕਤਸਰ ਸਾਹਿਬ) ਦੇ ਵਾਰਡ ਨੰ 2 ਦੇ ਉਪ-ਚੋਣਾਂ ਖੇਤਰਾਂ ਵਿਚ ਸਥਿਤ ਸਰਕਾਰੀ ਦਫਤਰਾਂ, ਬੋਰਡਾਂ/ਕਾਰਪੋਰੇਸ਼ਨਾਂ ਅਤੇ ਵਿਦਿਅਕ ਅਦਾਰਿਆਂ ਵਿਚ 25 ਫਰਵਰੀ, 2015 (ਬੁਧਵਾਰ) ਦੀ ਛੁਟੀ ਦਾ ਐਲਾਨ ਕੀਤਾ ਹੈ। ਇਹ ਛੁਟੀ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ-1881 ਅਧੀਨ ਘੋਸ਼ਿਤ ਕੀਤੀ ਗਈ ਹੈ। ਇਸ ਗੱਲ ਦੀ ਜਾਣਕਾਰੀ ਦਿੰਦਿਆ ਕਿਹਾ ਕਿ ਕੋਈ ਅਧਿਕਾਰੀ/ਕਰਮਚਾਰੀ ਇਨ੍ਹਾਂ ਨਗਰ ਕੌਸਲਾਂ ਜਾ ਨਗਰ ਪੰਚਾਇਤਾਂ ਦਾ ਵੋਟਰ ਹੈ ਅਤੇ ਸਬੰਧਤ ਚੋਣ ਹਲਕੇ ਤੋਂ ਬਾਹਰ ਡਿਊਟੀ ਕਰਦਾ ਹੈ ਅਤੇ ਉਹ ਵੋਟ ਪਾਊਨ ਲਈ ਚੁੱਟੀ ਦਾ ਮੰਗ ਕਰ ਸਕਦਾ ਹੈ ਅਤੇ ਸੰਬਧਤ ਅਥਾਰਟੀ ਵਲੋਂ ਉਸ ਦੇ ਡਾਕੂਮੈਂਟ ਵੇਖਣ ਉਪਰੰਤ ਉਸ ਨੂੰ ਵੋਟ ਪਾਊਣ ਲਈ ਸਪੈਸ਼ਲ ਛੁੱਟੀ ਦੇਵੇਗਾ। ਬੁਲਾਰੇ ਨੇ ਅੱਗੇ ਦੱਸਿਆ ਕਿ ਇਹ ਛੁਟੀ ਕਰਮਚਾਰੀਆਂ ਦੇ ਛੁੱਟੀਆਂ ਦੇ ਖਾਤੇ ਵਿਚੋਂ ਨਹੀਂ ਕੱਟੀ ਜਾਵੇਗੀ।



