Skip to content
Independent perspectives. Global stories.
BREAKING

ਹਲਕਾ ਨਿਗਰਾਨ ਵੱਲੋਂ ਚੋਣ ਪ੍ਰਚਾਰ ਦੀ ਕਮਾਨ ਸੰਭਾਲੇ ਜਾਣ ਪਿੱਛੋਂ ਅਕਾਲੀ ਉਮੀਦਵਾਰਾਂ ਦਾ ਪਲੜਾ ਭਾਰੀ

Share this story

ਨਥਾਣਾ, 23 ਫਰਵਰੀ (ਇੰਦਰਜੀਤ ਨਥਾਣਾ)- ਨਗਰ ਪੰਚਾਇਤ ਨਥਾਣਾ ਦੇ 11 ਵਾਰਡਾਂ ਲਈ ਚੋਣ ਪ੍ਰਚਾਰ ਆਪਣੀਆਂ ਸਿਖਰਾਂ ਛੂਹ ਰਿਹਾ ਹੈ। ਵੱਖ-ਵੱਖ ਉਮੀਦਵਾਰਾਂ ਨੇ ਜਿੱਥੇ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਲਈ ਸ਼ਰਾਬ ਸਮੇਤ ਭਾਂਤ-ਭਾਂਤ ਦੇ ਪਕਵਾਨਾਂ ਦੇ ¦ਗਰ ਚਲਾਏ ਹੋਏ ਹਨ, ਉਥੇ ਔਰਤਾਂ ਦੇ ਵੱਖਰੇ ਚੋਣ ਜਥੇ ਬਣਾ ਕੇ ਹਰ ਘਰ ਤੱਕ ਪਹੁੰਚ ਕੀਤੀ ਜਾ ਰਹੀ ਹੈ। ਕੋੜਮੇ, ਕਬੀਲੇ ਅਤੇ ਰਿਸ਼ਤੇਦਾਰੀ ਦੇ ਵਾਸਤੇ ਵੀ ਵੋਟਾਂ ਲੈਣ ਲਈ ਪਾਏ ਜਾ ਰਹੇ ਹਨ। ਅਖੀਰਲੇ ਦਿਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਨਿਗਰਾਨ ਜਗਸੀਰ ਸਿੰਘ ਕਲਿਆਣ ਅਤੇ ਸਰਕਲ ਪ੍ਰਧਾਨ ਸਰਪੰਚ ਗੁਰਲਾਭ ਸਿੰਘ ਢੇਲਵਾਂ ਵੱਲੋਂ ਅਕਾਲੀ-ਭਾਜਪਾ  ਉਮੀਦਵਾਰਾਂ ਦੇ ਹੱਕ ਵਿੱਚ ਭਖਾਈ ਚੋਣ ਮੁਹਿੰਮ ਅਤੇ ਵੋਟਰਾਂ ਨਾਲ ਘਰ ਘਰ ਜਾ ਕੇ ਕੀਤੇ ਗਏ ਸਿੱਧੇ ਸੰਪਰਕ ਦੇ ਸਿੱਟੇ ਵੱਜੋਂ ਅਕਾਲੀ ਉਮੀਦਵਾਰਾਂ ਦਾ ਪੱਖ ਭਾਰੀ ਨਜ਼ਰ ਆਉਣ ਲੱਗਾ ਹੈ।

ਨਗਰ ਵਿੱਚ ਕੁੱਲ 27 ਉਮੀਦਵਾਰ ਚੋਣ ਲੜ ਰਹੇ ਹਨ ਜਿਨ੍ਹਾਂ ਵਿਚੋਂ 8 ਔਰਤਾਂ ਵੀ ਚੋਣ ਮੈਦਾਨ ਵਿੱਚ ਹਨ। ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠਜੋੜ ਨੇ ਨਗਰ ਦੇ ਵਾਰਡ ਨੰਬਰ 8 ਜੋ ਭਾਜਪਾ ਦੇ ਹਿੱਸੇ ਆਇਆ ਹੈ, ਹਰਿੰਦਰਜੀਤ ਸਿੰਘ ਉਰਫ ਨਾਮਦੇਵ ਚੋਣ ਲੜ ਰਿਹਾ ਹੈ, ਜਦੋਂ ਕਿ ਵਾਰਡ ਨੰਬਰ 7 ਤੋਂ ਅਕਾਲੀ ਉਮੀਦਵਾਰ ਦਿਲਬਾਗ ਸਿੰਘ ਸਾਬਕਾ ਸਰਪੰਚ ਨਿਰਵਿਰੋਧ ਚੁਣੇ ਗਏ ਹਨ। ਭਾਵੇਂ ਕੁਝ ਵਾਰਡਾਂ ਵਿੱਚ ਅਕਾਲੀ-ਭਾਜਪਾ ਉਮੀਦਵਾਰਾਂ ਨੂੰ ਵਿਰੋਧੀਆਂ ਵੱਲੋਂ ਸਖਤ ਟੱਕਰ ਦਿੱਤੀ ਜਾ ਰਹੀ ਹੈ ਪ੍ਰੰਤੂ ਅਕਾਲੀ-ਭਾਜਪਾ ਉਮੀਦਵਾਰਾਂ ਨੂੰ ਜੋ ਪਾਰਟੀ ਦੇ ਚੋਣ ਨਿਸ਼ਾਨ ‘ਤੱਕੜੀ’ ’ਤੇ ਚੋਣ ਲੜ ਰਹੇ ਹਨ ਨੂੰ ਗੱਠਜੋੜ ਦੀ ਸਰਕਾਰ ਹੋਣ ਦਾ ਲਾਭ ਮਿਲਦਾ ਨਜ਼ਰ ਆ ਰਿਹਾ ਹੈ ਕਿਉਂਕਿ ਨਥਾਣਾ ਨੂੰ ਪੰਜਾਬ ਸਰਕਾਰ ਵੱਲੋਂ ਨਗਰ ਪੰਚਾਇਤ ਦਾ ਦਰਜਾ ਦੇ ਕੇ ਇੱਥੇ ਕਰੋੜਾਂ ਰੁਪਏ ਦੇ ਵਿਕਾਸ ਕੰਮ ਸ਼ੁਰੂ ਕਰਵਾਏ ਗਏ ਹਨ ਜਿਸ ਤੋਂ ਬਹੁਗਿਣਤੀ ਵੋਟਰ ਪ੍ਰਭਾਵਿਤ ਹੋ ਕੇ ਅਕਾਲੀ ਉਮੀਦਵਾਰਾਂ ਵੱਲ ਝੁਕਾਅ ਰੱਖਣ ਲੱਗੇ ਹਨ। ਇਸ ਕਰਕੇ ਪਹਿਲੀ ਵਾਰ ਹੋ ਰਹੀ ਨਗਰ ਪੰਚਾਇਤ ਦੀ ਚੋਣ ਵਿੱਚ ਲੋਕ ਕਾਫੀ ਦਿਲਚਸਪੀ ਲੈ ਰਹੇ ਹਨ।

WRITTEN BY