Skip to content
Independent perspectives. Global stories.
BREAKING

ਮੁੱਖ ਮੰਤਰੀ ਵੱਲੋਂ ਹੜ੍ਹਾਂ ਦੀ ਰੋਕਥਾਮ ਲਈ ਮਾਸਟਰ ਪਲਾਨ ਬਣਾਉਣ ਦੇ ਨਿਰਦੇਸ਼

Share this story

ਚੰਡੀਗੜ੍ਹ, 23 ਫਰਵਰੀ (ਪੀ. ਟੀ.)-Êਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਸੂਬੇ ਵਿੱਚ ਹੜ੍ਹ ਰੋਕੂ ਕਾਰਜਾਂ ਨੂੰ ਪ੍ਰਭਾਵੀ ਢੰਗ ਨਾਲ ਕਰਨ ਲਈ ਸਿੰਚਾਈ ਵਿਭਾਗ ਨੂੰ ਇਕ ਮਾਸਟਰ ਪਲਾਨ ਤਿਆਰ ਕਰਨ ਲਈ ਆਖਿਆ ਹੈ। ਅੱਜ ਸਵੇਰੇ ਪੰਜਾਬ ਭਵਨ ਵਿਖੇ ਸੂਬੇ ਦੇ ਡਿਪਟੀ ਕਮਿਸ਼ਨਰਾਂ ਨਾਲ ਹੜ੍ਹ ਰੋਕੂ ਕੰਮਾਂ ਦੀ ਪ੍ਰਗਤੀ ਬਾਰੇ ਇਕ ਉਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਇਹ ਮਾਸਟਰ ਪਲਾਨ ਹੜ੍ਹ ਰੋਕੂ ਕੰਮਾਂ ’ਤੇ ਢੁਕਵੇਂ ਢੰਗ ਨਾਲ ਫੰਡ ਖਰਚ ਕਰਨ ਲਈ ਮਦਦ ਦੇਵੇਗੀ ਅਤੇ ਇਸ ਤੋਂ ਇਲਾਵਾ ਹੜ੍ਹਾਂ ਕਾਰਨ ਘਰਾਂ ਦੇ ਢਹਿਣ, ਜਾਇਦਾਦ ਦੇ ਨੁਕਸਾਨ ਹੋਣ ਅਤੇ ਲੋਕਾਂ ਦੇ ਮਾਰੇ ਜਾਣ ਤੋਂ ਵੀ ਬਚਾਅ ਹੋਵੇਗਾ ਜਿਸ ਕਾਰਨ ਮੁਆਵਜ਼ੇ ਲਈ ਦਿੱਤੇ ਜਾਂਦੇ ਕਰੋੜਾਂ ਰੁਪਏ ਵੀ ਬਚਣਗੇ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰਾਂ ਖਾਸ ਕਰਕੇ ਹੜ੍ਹਾਂ ਤੋਂ ਵੱਧ ਪ੍ਰਭਾਵਿਤ ਹੋਣ ਵਾਲੇ ਜ਼ਿਲ੍ਹਿਆਂ ਫਿਰੋਜ਼ਪੁਰ, ਫਾਜ਼ਿਲਕਾ, ਗੁਰਦਾਸਪੁਰ, ਤਰਨ ਤਾਰਨ, ਪਠਾਨਕੋਟ, ਹੁਸ਼ਿਆਰਪੁਰ,

ਨਵਾਂ ਸ਼ਹਿਰ ਅਤੇ ਰੋਪੜ ਦੇ ਡਿਪਟੀ ਕਮਿਸ਼ਨਰਾਂ ਨੇ ਆਉਂਦੇ ਮੌਨਸੂਨ ਦੇ ਸੰਦਰਭ ਵਿੱਚ ਫੰਡਾਂ ਵਾਸਤੇ ਵਿੱਤੀ ਵਸੀਲਿਆਂ ਦੀ ਮੰਗ ਉਠਾਈ। ਵੱਖ-ਵੱਖ ਜ਼ਿਲ੍ਹਿਆਂ ਨੂੰ ਹੜ੍ਹਾਂ ਨਾਲ ਨਿਪਟਣ ਲਈ 13 ਉਚ ਮਿਆਰੀ ਮੋਟਰ ਬੋਟਾਂ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ। ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਆਪਣੀ ਨਿਗਰਾਨੀ ਹੇਠ ਹੜ੍ਹ ਰੋਕੂ ਕਾਰਜ ਮੁਕੰਮਲ ਕਰਨ ਨੂੰ ਯਕੀਨੀ ਬਣਾਉਣ ਵਾਸਤੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਮੌਨਸੂਨ ਤੋਂ ਪਹਿਲਾਂ ਹੀ ਡਰੇਨਾਂ ਦੀ ਸਫਾਈ ਅਤੇ ਧੁੱਸੀ ਬੰਨ੍ਹਾਂ ਨੂੰ ਮਜ਼ਬੂਤ ਕਰਨ ਦੀ ਵੀ ਹਦਾਇਤ ਕੀਤੀ। ਮੁੱਖ ਮੰਤਰੀ ਨੇ ਸਿੰਚਾਈ ਵਿਭਾਗ ਦੇ ਅਨੁਮਾਨ ਅਨੁਸਾਰ ਤੁਰੰਤ ਫੰਡ ਜਾਰੀ ਕਰਨ ਲਈ ਵਿੱਤ ਵਿਭਾਗ ਨੂੰ ਨਿਰਦੇਸ਼ ਦਿੱਤੇ ਜਿਨ੍ਹਾਂ ਦੀ ਪੁਸ਼ਟੀ ਡਿਪਟੀ ਕਮਿਸ਼ਨਰਾਂ ਨੇ ਮੌਕੇ ’ਤੇ ਜਾ ਕੇ ਜਾਣਕਾਰੀ ਹਾਸਲ ਕਰਨ ਦੇ ਆਧਾਰ ’ਤੇ ਦਿੱਤੀ ਹੈ। ਸ. ਬਾਦਲ ਨੇ ਸ਼ਹਿਰਾਂ ਵਿੱਚੋਂ ਲੰਘਦੀਆਂ ਡਰੇਨਾਂ ਨੂੰ ਸਾਫ ਕਰਨ ਲਈ ਸਕੱਤਰ ਸਿੰਚਾਈ ਤੇ ਸਥਾਨਕ ਸਰਕਾਰ ਨੂੰ ਸਾਂਝਾ ਪ੍ਰਸਤਾਵ ਤਿਆਰ ਕਰਕੇ ਲਿਆਉਣ ਵਾਸਤੇ ਆਖਿਆ ਹੈ।

WRITTEN BY