ਸੰਗਰੂਰ, 23 ਫਰਵਰੀ (ਹਰਜੀਤ ਸਿੰਘ ਹਸਨਪੁਰੀ)- ਜ਼ਿਲ੍ਹਾ ਸੰਗਰੂਰ ਦੇ ਵਿੱਚ 25 ਫਰਵਰੀ ਨੂੰ ਹੋਣ ਵਾਲੀਆਂ ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਸੰਬੰਧੀ ਸਰਕਾਰੀ ਹੁਕਮਾਂ ਮੁਤਾਬਕ ਅੱਜ 5 ਵਜੇ ਸਾਰੇ ਉਮੀਦਵਾਰਾਂ ਨੇ ਆਪਣਾ ਚੋਣ ਪ੍ਰਚਾਰ ਬੰਦ ਕਰ ਦਿੱਤਾ ਹੈ।ਉਮੀਦਵਾਰਾਂ ਨੇ ਅੱਜ ਆਪੋ ਆਪਣੇ ਵਾਰਡਾਂ ਦੇ ਵਿੱਚ ਆਪਣੇ ਹਮਾਇਤੀਆਂ ਨਾਲ ਵੋਟਰਾਂ ਨੂੰ ਭਰਮਾਉਣ ਵਾਸਤੇ ਵੱਡੇ ਵੱਡੇ ਜਲਸੇ ਅਤੇ ਮੁਹੱਲਾ ਮੀਟਿੰਗਾਂ ਕੀਤੀਆਂ ਗਈਆਂ ।ਕਾਂਗਰਸ ਪਾਰਟੀ ਦੇ ਇੱਕ ਉਮੀਦਵਾਰ ਨੂੰ ਲੱਡੂਆਂ ਨਾਲ ਤੋਲਿਆ ਗਿਆ ਅਤੇ ਬਾਅਦ ਦੇ ਵਿੱਚ ਲੋਕਾਂ ਨੂੰ ਬਰੈਡ ਪਕੋੜੇ ਅਤੇ ਲੱਡੂ ਵੰਡੇ ਇਸ ਤਰ੍ਹਾਂ ਇੱਕ ਵਾਰਡ ਦੇ ਵਿੱਚ ਗਾਜਰ ਪਾਕ ਨਾਲ ਤੋਲਿਆ।ਅੱਜ 5 ਵਜੇ ਤੋਂ ਬਾਅਦ ਸਾਰੇ ਉਮੀਦਵਾਰ ਵੋਟਰਾਂ ਦੇ ਘਰ ਘਰ ਜਾ ਕੇ ਵੋਟ ਦੀ ਮੰਗ ਕਰਨਗੇ।ਇਸ ਬਾਰ ਦਾ ਚੋਣ ਪ੍ਰਚਾਰ ਇਸ ਤਰ੍ਹਾਂ ਦਾ ਹੈ ਕਿ ਕਿਸੇ ਖਾਸ ਪਾਰਟੀ ਦੇ ਹੱਕ ਵਿੱਚ ਹਵਾ ਨਹੀਂ ਚੱਲੀ। ਚੋਣ ਪ੍ਰਚਾਰ ਤੋਂ ਲੋਕ ਰਾਇ ਤੋਂ ਪਤਾ ਲੱਗਦਾ ਹੈ ਕਿ ਕਿ
ਸਾਰੇ ਵਾਰਡਾਂ ਦੇ ਚੋਣ ਨਤੀਜੇ ਹੈਰਾਨੀਜਨਕ ਹੋ ਸਕਦੇ ਹਨ।ਇਸ ਬਾਰ ਸਾਰੇ ਉਮੀਦਵਾਰਾਂ ਨੇ ਸ਼ਹਿਰ ਨੂੁੰ ਸਾਫ਼ ਸੁਥਰਾ ਰੱਖਣ ਅਤੇ ਵਿਕਾਸ ਦੇ ਮੁੱਦੇ ’ਨੂੰ ਲੈ ਕੇ ਚੋਣ ਪ੍ਰਚਾਰ ਕੀਤਾ ਹੈ। ਰਾਜਨੀਤਿਕ ਪਾਰਟੀਆਂ ਦੇ ਮੰਤਰੀਆਂ ਐਮ ਐਲ ਏ ਵਿਧਾਇਕਾਂ ਜਾਂ ਹੋਰ ਵੱਡੇ ਲੀਡਰਾਂ ਦੇ ਭਾਸ਼ਣਾਂ ਦਾ ਵੋਟਰਾਂ ’ਤੇ ਕੋਈ ਖਾਸ ਅਸਰ ਨਹੀਂ ਹੋਇਆ। ਇਸ ਬਾਰ ਚੋਣਾਂ ਦੇ ਵਿੱਚ ਜ਼ਿਆਦਾ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਕਾਂਗਰਸ ਪਾਰਟੀ ਦੇ ਮੈਂਬਰ ਖੜੇ ਹੋਏ ਹਨ। ਬਹੁਜਨ ਸਮਾਜ ਪਾਰਟੀ ਦਾ ਸ਼ਹਿਰ ਸੰਗਰੂਰ ਵਿੰਚ ਕੋਈ ਵੀ ਉਮੀਦਵਾਰ ਚੋਣ ਨਹੀ ਲੜ ਰਿਹਾ ਇਸੇ ਤਰ੍ਹਾਂ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਵੀ ਚੋਣਾਂ ਨਹੀਂ ਲੜ ਰਹੀ। ਜਿਆਦਾ ਆਜ਼ਾਦ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਹਨ । ਸੰਗਰੂਰ ਸ਼ਹਿਰ ਦੀ ਸੁੰਦਰ ਬਸਤੀ, ਧਿਬਰ ਬਸਤੀ, ਅਜੀਤ ਨਗਰ, ਪ੍ਰੀਤ ਨਗਰ, ਗੰਦੀਆਂ ਬਸਤੀਆਂ ਦੇ ਵਿੱਚ ਰਹਿਣ ਵਾਲੇ ਗਰੀਬ ਲੋਕਾਂ ਦੀਆਂ ਵੋਟਾਂ ਖਰੀਦੀਆਂ ਜਾਣ ਦੀ ਸੰਭਾਵਨਾ ਹੈ।ਪ੍ਰਸ਼ਾਸ਼ਨ ਨੇ ਕੱਲ੍ਹ ਨੂੰ ਚੋਣ ਸਮੱਗਰੀ ਵੰਡਣ ਵਾਸਤੇ ਸਰਕਾਰੀ ਅਮਲੇ ਨੂੰ 9 ਵਜੇ ਹਾਜ਼ਰ ਹੋਣ ਵਾਸਤੇ ਅਤੇ ਚੋਣ ਸਮੱਗਰੀ ਲੈਣ ਵਾਸਤੇ ਬੁਲਾਇਆ ਹੈ।



