Skip to content
Independent perspectives. Global stories.
BREAKING

ਐਮ.ਐਸ.ਜੀ. ਦਾ ਮੈਸੇਂਜਰ ਫਿਲਮ ਦੇ ਪੰਜਾਬ ’ਚ ਪ੍ਰਦਰਸ਼ਨ ’ਤੇ ਲੱਗੀ ਰੋਕ ਹਟਾਉਣ ਦੀ ਮੰਗ ਨੂੰ ਲੈ ਕੇ ਦਿੱਤਾ ਮੰਗ ਪੱਤਰ

Share this story

ਫਾਜ਼ਿਲਕਾ, 23 ਫਰਵਰੀ (ਪਵਨ ਧੂੜਿਆ)- ਫਾਜ਼ਿਲਕਾ ਜ਼ਿਲੇ ਦੇ 9 ਬਲਾਕਾਂ ਫਾਜ਼ਿਲਕਾ, ਅਬੋਹਰ, ਜਲਾਲਾਬਾਦ, ਅਰਨੀਵਾਲਾ, ਕਬੂਲਸ਼ਾਹ, ਖੂਈਆਂ ਸਰਵਰ, ਬੱਲੂਆਣਾ, ਕਿੱਕਰਖੇੜਾ, ਚੱਕ ਸਿੰਘੇਵਾਲਾ ਦੇ ਡੇਰਾ ਪ੍ਰੇਮੀਆਂ ਨੇ ਅੱਜ ਐਮ.ਐਸ.ਜੀ. ਦਾ ਮੈਸੇਂਜ਼ਰ ਫਿਲਮ ਦੇ ਪੰਜਾਬ ’ਚ ਪ੍ਰਦਰਸ਼ਨ ’ਤੇ ਲੱਗੀ ਰੋਕ ਹਟਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਫਾਜ਼ਿਲਕਾ ਦੇ ਅਡੀਸ਼ਨਲ ਡਿਪਟੀ ਕਮਿਸ਼ਨਰ ਚਰਨਦੇਵ ਸਿੰਘ ਮਾਨ ਨੂੰ ਮੰਗ ਪੱਤਰ ਸੋਂਪਿਆ। ਮੰਗ ਪੱਤਰ ’ਚ ਡੇਰਾ ਸੱਚਾ ਸੌਦਾ ਸਰਸਾ ਦੇ 45 ਮੈਂਬਰ ਗੁਰਦੀਪ ਸਿੰਘ ਇੰਸਾਂ ਪਟਵਾਰੀ ਅਤੇ ਹਰਜੀਤ ਸਿੰਘ ਇੰਸਾਂ ਅਤੇ ਫਾਜ਼ਿਲਕਾ ਜ਼ਿਲੇ ਦੇ 9 ਬਲਾਕਾਂ ਦੇ ਜਿੰਮੇਵਾਰਾਂ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਸਰਸਾ ਸਰਵ ਧਰਮ ਸੰਗਮ ਸੰਸਥਾ ਹੈ ਜੋ ਇਨਸਾਨੀਅਤ ਅਤੇ ਮਾਨਵਤਾ ਭਲਾਈ ਦੇ ਕੰਮਾਂ ਲਈ ਪੂਰੇ ਸੰਸਾਰ ’ਚ ਜਾਣੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਸਰਸਾ ਵੱਲੋਂ ਪੂਜਨੀਕ ਹਜ਼ੂਰ ਪਿਤਾ ਸੰਤ ਗੁਰਮੀਤ ਰਾਮ ਰਹੀਮ

ਸਿੰਘ ਜੀ ਇੰਸਾਂ ਵੱਲੋਂ ਪਹਿਲਾਂ ਤੋਂ ਹੀ ਮਾਨਵਤਾ ਭਲਾਈ ਦੇ 106 ਕੰਮਾਂ ਜਿਨ੍ਹਾਂ ’ਚ ਗਰੀਬ ਅਤੇ ਜ਼ਰੂਰਤਮੰਦ ਵਿਅਕਤੀਆਂ ਨੂੰ ਮਕਾਨ ਬਣਾਕੇ ਦੇਣਾ, ਜ਼ਰੂਰਤਮੰਦਾਂ ਦਾ ਇਲਾਜ ਕਰਵਾਉਣਾ, ਜ਼ਰੂਰਤਮੰਦਾਂ ਨੂੰ ਖੂਨਦਾਨ ਕਰਨਾ, ਨਸ਼ਾ ਮੁਕਤੀ ਅਭਿਆਨ ਚਲਾਉਣਾ, ਭਰੂਣ ਹੱਤਿਆ ਨੂੰ ਰੋਕਣਾ ਵਰਕੇ ਕੰਮ ਕੀਤੇ ਜਾ ਰਹੇ ਹਨ। ਇਨ੍ਹਾਂ ਕੰਮਾਂ ਦੇ ਤਹਿਤ ਪੂਜਨੀਕ ਗੁਰੂ ਜੀ ਵੱਲੋਂ ਸਮਾਜ ’ਚ ਫੈਲੀਆਂ ਬੁਰਾਈਆਂ ਨਸ਼ਾ ਖੋਰੀ, ਵੇਸ਼ਵਾਪੁਣਾ, ਭਰੂਣ ਹੱਤਿਆ, ਆਤਮਦਾਹ ਆਦਿ ਨੂੰ ਖ਼ਤਮ ਕਰਨ ਲਈ ਇੱਕ ਸਮਾਜਿਕ ਅਤੇ ਪਰਿਵਾਰਕ ਐਮ.ਐਸ.ਜੀ. ਦਾ ਮੈਸੇਂਜ਼ਰ ਬਣਾਈ ਹੈ ਜਿਸ ਨੂੰ ਪਹਿਲਾਂ ਹੀ ਸੈਂਸਰ ਬੋਰਡ ਵੱਲੋਂ ਮੰਜੂਰੀ ਮਿਲ ਚੁੱਕੀ ਹੈ ਅਤੇ 13 ਫਰਵਰੀ ਤੋਂ ਰਿਲੀਜ਼ ਹੋ ਚੁੱਕੀ ਹੈ ਅਤੇ ਪੂਰੇ ਹਿੰਦੁਸਤਾਨ ਅਤੇ ਦਿੇਸ਼ਾਂ ’ਚ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਫਿਲਮ ’ਤੇ ਪੰਜਾਬ ਨੂੰ ਛੱਡ ਕੇ ਪੂਰੇ ਹਿੰਦੁਸਤਾਨ ’ਚ ਕਿਧਰੇ ਵੀ ਕੋਈ ਰੋਕ ਨਹੀਂ ਹੈ ਅਤੇ ਇਹ ਫਿਲਮ ਸਮਾਜ ’ਚ ਫੈਲੀਆਂ ਬੁਰਾਈਆਂ ਨੂੰ ਖ਼ਤਮ ਕਰਨ, ਸਮਾਜਿਕ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਅਤੇ ਵਿਸ਼ੇਸ਼ਕਰਕੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਕਰਨ ਦੇ ਲਈ ਬਹੁਤ ਫਾਇਦੇਮੰਦ ਸਿੱਧ ਹੋ ਰਹੀ ਹੈ ਅਤੇ ਇਹ ਫਿਲਮ ਪੂਰੀ ਤਰ੍ਹਾਂ ਨਾਲ ਸਮਾਜਿਕ, ਪਰਿਵਾਰਕ, ਸਾਫ਼ ਸੁਥਰੀ ਅਤੇ ਇੱਕ ਸਭਿਆਚਾਰਕ ਫਿਲਮ ਹੈ। ਇਸ ਫਿਲਮ ’ਚ ਕਿਸੇ ਵੀ ਇਨਸਾਨ, ਜਾਤੀ, ਧਰਮ, ਫਿਰਕੇ ਆਦਿ ਦੇ ਖਿਲਾਫ਼ ਕੋਈ ਵੀ ਸ਼ਬਦ ਨਹੀਂ ਹੈ।

WRITTEN BY