ਮੈਲਬਾਰਨ, 22 ਫਰਵਰੀ (ਪੀਟੀ) – ਆਸਟਰੇਲੀਆ ‘ਚ ਚ¤ਲ ਰਹੇ ਕ੍ਰਿਕਟ ਵਿਸ਼ਵ ਕ¤ਪ 2015 ਦੇ ਪੂਲ ਬੀ ਦੇ ਇਕ ਮਹ¤ਤਵਪੂਰਨ ਮੈਚ ‘ਚ ਭਾਰਤ ਨੇ ਆਪਣੇ ਦੂਸਰੇ ਮੈਚ ‘ਚ ਦ¤ਖਣੀ ਅਫਰੀਕਾ ‘ਤੇ ਵ¤ਡੀ ਜਿ¤ਤ ਪ੍ਰਾਪਤ ਕੀਤੀ ਹੈ। ਭਾਰਤ ਨੇ ਦ¤ਖਣੀ ਅਫਰੀਕਾ ਨੂੰ 130 ਦੌੜਾਂ ਨਾਲ ਹਰਾ ਦਿ¤ਤਾ ਹੈ। ਇਸ ਤੋਂ ਪਹਿਲਾ ਭਾਰਤ ਨੇ ਬ¤ਲੇਬਾਜ਼ੀ ਕਰਦੇ ਹੋਏ 307 ਦੌੜਾਂ ਬਣਾਈਆਂ ਸਨ ਜਿਸ ਵਿਚ ਸ਼ਿਖਰ ਧਵਨ ਨੇ ਸ਼ਾਨਦਾਰ 137 ਦੌੜਾਂ ਦਾ ਯੋਗਦਾਨ ਦਿ¤ਤਾ ਸੀ। ਇਸ ਦੇ ਜਵਾਬ ‘ਚ ਦ¤ਖਣੀ ਅਫਰੀਕਾ ਸਿਰਫ 177 ਦੌੜਾਂ ਹੀ ਬਣਾ ਸਕੀ। ਭਾਰਤ ਦੇ ਰਵੀਚੰਦਰ ਐਸ਼ਵਿਨ ਨੇ 3 ਵਿਕਟਾਂ ਲਈਆਂ। ਗੌਰਤਲਬ ਹੈ ਕਿ ਭਾਰਤ ਨੇ ਆਪਣੇ ਪਹਿਲੇ ਮੈਚ ਵਿਚ ਪਾਕਿਸਤਾਨ ਨੂੰ 76 ਦੌੜਾਂ ਨਾਲ ਮਾਤ ਦੇ ਚੁ¤ਕਾ ਹੈ।
ਵਿਸ਼ਵ ਕ¤ਪ 2015- ਭਾਰਤ ਨੇ ਦ¤ਖਣੀ ਅਫਰੀਕਾ ਨੂੰ 130 ਦੌੜਾਂ ਨਾਲ ਦਿ¤ਤੀ ਮਾਤ



