ਨਵੀਂ ਦਿ¤ਲੀ, 22 ਫਰਵਰੀ (ਪੀ.ਟੀ.) – ਰੇਲਵੇ ’ਚ ਗੰਭੀਰ ਵਿ¤ਤੀ ਸੰਕਟ ਹੋਣ ਕਾਰਨ ਅਜਿਹੇ ’ਚ ਸਾਲ 2015-16 ਦੇ ਰੇਲ ਬਜਟ ’ਚ ਨਵੀਆਂ ਰੇਲ ਗ¤ਡੀਆਂ ਦੇ ਐਲਾਨ ਦਾ ਅੰਕੜਾ 100 ਤੋਂ ਘ¤ਟ ਰਹਿਣ ਦੀ ਸੰਭਾਵਨਾ ਹੈ। ਇਹ ਆਮ ਤੌਰ ’ਤੇ ਹਰ ਸਾਲ ਹੋਣ ਵਾਲੇ ਐਲਾਨਾਂ ਤੋਂ ਕਾਫੀ ਘ¤ਟ ਹੈ। ਰੇਲ ਮੰਤਰੀ ਸੁਰੇਸ਼ ਪ੍ਰਭੂ ਨੂੰ ਸੁਧਾਰ ਸਮਰਥਕ ਮੰਨਿਆ ਜਾਂਦਾ ਹੈ। ਮੰਨਿਆ ਜਾ ਰਿਹਾ ਹੈ ਕਿ ਪ੍ਰਭੂ ਰੇਲ ਬਜਟ ’ਚ ਕਈ ਰਾਜਾਂ ਦੀ ਮੰਗ ਦੇ ਬਾਵਜੂਦ ਵ¤ਧ ਰੇਲ ਗ¤ਡੀਆਂ ਦਾ ਐਲਾਨ ਨਹੀਂ ਕਰਨਗੇ, ਕਿਉਂਕਿ ਫੰਡਾਂ ’ਚ ਕਮੀ ਹੋਣ ਨਾਲ ਰੇਲਵੇ ਦਾ ਕਾਫੀ ਸਾਰਾ ਕੰਮ ਕਈ ਸਾਲਾਂ ਤੋਂ ਖੜ੍ਹਾ ਹੋਇਆ ਹੈ। ਆਮ ਤੌਰ ’ਤੇ ਹਰ ਸਾਲ 150 ਤੋਂ 180 ਨਵੀਆਂ ਰੇਲ ਗ¤ਡੀਆਂ ਦਾ ਐਲਾਨ ਹੁੰਦਾ ਹੈ। ਪਿਛਲੇ ਸਾਲ ਹੀ ਕਰੀਬ 160 ਰੇਲ ਗ¤ਡੀਆਂ ਦਾ ਐਲਾਨ ਕੀਤਾ ਗਿਆ ਸੀ।
ਇਸ ਵਾਰ ਕਿਰਾਏ ਅਤੇ ਭਾੜੇ ਵਿਚ ਵਾਧਾ ਹੋਣ ਦੇ ਆਸਾਰ ਹਨ।



