ਤਪਾ ਮੰਡੀ, 22 ਫਰਵਰੀ (ਖੁਸ਼ਦੀਪ ਗਰਗ) – ਅੱਜ ਬਠਿੰਡਾ ਬਰਨਾਲਾ ਮੁੱਖ ਮਾਰਗ ਤੇ ਤਪਾ ਨੇੜੇ ਧਾਗਾ ਮਿਲ ਦੇ ਕੋਲ ਇੱਕ ਸਵਿਫਟ ਡਜਾਇਰ ਕਾਰ ਪੁਲਸ ਦੀ ਡਿਉਟੀ ਦੋਰਾਨ ਲੱਗੀ ਗੱਡੀ ਵਿੱਚ ਵੱਜਨ ਕਾਰਨ ਇੱਕ ਪੁਲਸ ਦੇ ਨੋਜਵਾਨ ਹੋਲਦਾਰ ਚਰਨਜੀ ਸਿੰਘ ਸਮੇਤ ਤਿੰਨ ਕਾਰ ਸਵਾਰ ਜਣਿਆ ਦੇ ਜਖਮੀ ਹੌਣ ਦਾ ਸਮਾਚਾਰ ਹੈ। ਮੋਕੇ ਤੇ ਮਿਲੀ ਜਾਣਕਾਰੀ ਅਨੂਸਾਰ ਇੱਕ ਸਵਿੰਫਟ ਕਾਰ ਵਿੱਚ ਅਗਰਵਾਲ ਪਰਿਵਾਰ ਦੀ ਇੱਕ ਔਰਤ ਨਿਰਮਲਾ ਦੇਵੀ ਤੇ ਦੋ ਉਸ ਦੇ ਪੁਤਰ ਨਰੇਸ ਕੁਮਾਰ ਤੇ ਮੋਹਨ ਲਾਲ ਵਾਸੀ ਰਾਮਪੁਰਾ ਫੂਲ ਕਿਸੇ ਵਿਆਹ ਸਮਾਗਮ ਤੋ ਅੱਜ ਸਵੇਰੇ 9ਵਜੇ ਦੇ ਕਰੀਬ ਬਰਨਾਲਾ ਤੋ ਆਪਣੇ ਸਹਿਰ ਰਾਮਪੁਰਾ ਵੱਲ ਆ ਰਹੇ ਸਨ। ਜਦ ਉਹ ਤਪਾ ਨੇੜੇ ਸਪਿਨਿੰਗ ਮਿਲ ਕੋਲ ਪਹੁੱਚੇ ਤਾ ਹਾਈਵੇ ਸੜਕ ਤੇ ਕਿਸੇ ਉੱਚ
ਲੀਡਰ ਦੀ ਰਖਵਾਲੀ ਤੇ ਖੜੀ ਪੁਲਸ ਬਰਨਾਲਾ ਦੀ ਟਾਟਾ 207 ਨਾਲ ਟਕਰਾਅ ਗਈ ਜਿਸ ਵਿੱਚ ਨਰੇਸ ਕੁਮਾਰ (48), ਮੱਖਨ ਲਾਲ(40) ਪੁੱਤਰ ਰਾਜ ਕੁਮਾਰ ਤੇ ਉੱਨਾ ਦੀ ਮਾਤਾ ਨਿਰਮਲਾ ਦੇਵੀ(75) ਗਭੀਰ ਫੱਟੜ ਹੋ ਗਏ। ਸੂਚਨਾ ਮਿਲਦਿਆ ਹੀ ਮਿੰਨੀਆ ਸਹਾਰਾ ਕਲੱਬ ਦੇ ਮੈਬਰਾ ਨੇ ਚੁੱਕਕੇ ਤਪਾ ਦੇ ਸਰਕਾਰੀ ਹਸਪਤਾਲ ਲਿਆਦਾ।



