ਸਮਾਣਾ, 20 ਫਰਵਰੀ (ਬਲਜੀਤ ਸਿੰਘ ਦੋਦੜਾ)- ਸਮਾਣਾ-ਪਟਿਆਲਾ ਸੜਕ ਤੇ ਭਾਖੜਾ ਨਹਿਰ ਦੇ ਪੁਲ ਤੇ ਅਜ ਸਵੇਰੇ 7 ਵਜੇ ਦੇ ਕਰੀਬ ਨੌਜਵਾਨ ਵਿਆਹੁਤਾ ਪ੍ਰੇਮੀ ਜੋੜੇ ਵਲੋ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਪਰ ਅਜੇ ਉਨ੍ਹਾਂ ਦੀ ਲਾਸ਼ਾ ਦੀ ਭਾਲ ਵਾਸਤੇ ਪੁਲਿਸ ਨੇ ਟੀਮਾਂ ਬਣਾਈਆ ਹਨ ਘਟਨਾ ਵਾਲੀ ਥਾਂ ਤੋ ਪੁਲਿਸ ਨੂੰ ਬਰਾਮਦ ਆਧਾਰ ਕਾਰਡ ਜੋ ਅਸ਼ੋਕ ਕੁਮਾਰ ਪੁਤਰ ਬਚਨ ਸਿੰਘ ਵਾਸੀ ਡਕਾਲਾ ਦਾ ਹੈ ਉਸਦੇ ਸਬੰਧ ਡਕਾਲਾ ਪਿੰਡ ਦੀ ਹੀ ਇਕ ਵਿਆਹੁਤਾ ਲੜਕੀ ਹਰਵਿੰਦਰ ਕੌਰ ਨਾਲ ਹੋ ਗਏ ਹਰਵਿੰਦਰ ਕੌਰ ਦਾ ਵਿਆਹ ਪਿੰਡ ਦੇ ਹੀ ਨੌਜਵਾਨ ਲਖਵੀਰ ਸਿੰਘ ਨਾਲ ਹੋਇਆ ਸੀ ਜੋ ਡਾਕਟਰੀ ਦਾ ਕੰਮ ਕਰਦਾ ਹੈ ਹਰਵਿੰਦਰ ਕੌਰ ਅਤੇ ਅਸ਼ੋਕ ਕੁਮਾਰ ਦੇ ਪ੍ਰੇਮ ਸਬੰਧਾ ਕਾਰਨ ਅਜ ਇਹ ਘਟਨਾ ਵਾਪਰੀ ਜਿਸ ਦੀ ਪੁਲਿਸ ਵਲੋ ਜਾਂਚ ਸ਼ੁਰੂ ਕੀਤੀ ਗਈ ਹੈ ਅਸ਼ੋਕ ਕੁਮਾਰ ਅਤੇ ਉਸਦੀ ਪ੍ਰੇਮਿਕਾ ਹਰਵਿੰਦਰ ਕੌਰ ਦਾ ਵਿਆਹ ਤਿੰਨ ਸਾਲ ਪਹਿਲਾ ਹੋ ਚੁਕਿਆ ਹੈ ਪਰ ਉਨ੍ਹਾਂ ਦੇ ਪ੍ਰੇਮ ਸਬੰਧਾ ਵਿਚ ਪਰਿਵਾਰਾਂ ਦੇ ਅੜਿਕੇ ਕਰਕੇ ਅਜ ਦੋਹਾਂ ਨੇ ਇਸ ਘਟਨਾ ਨੂੰ ਅੰਜਾਮ ਦਿਤਾ. ਭਾਖੜਾ ਨਹਿਰ ਤੋ ਲਗਦੇ ਪ੍ਰਤਖਦਰਸ਼ੀ ਰਾਹਗੀਰ ਨਿਰਮਲ ਸਿੰਘ ਨੇ ਦਸਿਆ ਕਿ ਜਦੋ ਉਹ ਸਮਾਣਾ ਪਾਸੇ ਜਾਰਿਹਾ ਸੀ ਤਾ ਉਸਨੇ ਇਥੇ ਨੌਜਵਾਨ ਲੜਕੇ ਅਤੇ ਲੜਕੀ ਨੂੰ ਖੜੇ ਦੇਖਿਆ ਪਰ ਕੁਝ ਸਮੇ ਬਾਅਦ ਜਦੋ ਉਹ ਵਾਪਿਸ ਪਰਤਿਆ ਤਾਂ ਉਨ੍ਹਾਂ ਦੇ ਕਪੜੇ ਅਤੇ ਸਪਲੈਡਰ ਮੋਟਰਸਾਇਕਲ ਉਥੇ ਖੜਾ ਸੀ। ਜਿਸਦਾ ਨੰਬਰ ਪੀ.ਬੀ.11 ਏ.ਬੀ 6358 ਸੀ ਉਪ ਪੁਲਿਸ ਕਪਤਾਨ ਸਮਾਣਾ ਸੁਖਦੇਵ ਸਿੰਘ ਵਿਰਕ ਨੇ ਦਸਿਆ ਕਿ ਸੂਚਨਾ ਮਿਲਣ ਤੇ ਪੁਲਿਸ ਨੇ ਭਾਖੜਾ ਤੋ ਉਨ੍ਹਾਂ ਦੇ ਸਮਾਨ ਨੂੰ ਬਰਾਮਦ ਕੀਤਾ ਹੈ ਅਤੇ ਉਹ ਡਕਾਲਾ ਦੇ ਵਸਨੀਕ ਹਨ ਅਤੇ ਦੋਹਾਂ ਪਰਿਵਾਰਾਂ ਨੂੰ ਇਸਦੀ ਸੂਚਨਾ ਦੇ ਦਿਤੀ ਗਈ ਹੈ।



