ਮੂਨਕ, 20 ਫਰਵਰੀ (ਕੁਲਵੰਤ ਦੇਹਲਾ)- ਪਿਛਲੇ ਦਿਨੀਂ ਸਹਿਕਾਰੀ ਸਭਾ ਦੇਹਲਾ ਸਹਾਂ ਵਿਖੇ 60 ਥੈਲੇ ਖਾਦ ਖੁਰਦ-ਬੁਰਦ ਕਰਨ ਦਾ ਮਾਮਲਾ ਉਠਿਆ ਸੀ,ਜਿਨ੍ਹਾਂ ਨੇ ਹਾਲੇ ਤੀਕ ਖਤਮ ਹੋਣ ਦਾ ਨਾਮ ਨਹੀਂ ਲਿਆ। ਇਸ ਸਬੰਧ ਵਿੱਚ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਕਈ ਵਾਰ ਧਰਨਾ ਲਗਾਇਆ ਗਿਆ ਹੈ। ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਨੇ ਤਿੰਨ ਕਿਸਾਨਾਂ ਖਿਲਾਫ ਪਰਚਾ ਦਰਜ ਕਰਵਾ ਦਿੱਤਾ ਸੀ ਜਿਸ ਨੂੰ ਲੈ ਕੇ ਮਾਮਲਾ ਭਖਦਾ ਜਾ ਰਿਹਾ ਸੀ। ਅੱਜ ਕਰੀਬ 10 ਵਜੇ ਕਿਸਾਨਾਂ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਏ.ਆਰ. ਦਫਤਰ ਘੇਰ ਲਿਆ ਜੋ ਕਿ ਕਰੀਬ 6 ਘੰਟੇ ਸੰਘਰਸ਼ ਜਾਰੀ ਰਿਹਾ। ਆਖਿਰ ਏ.ਆਰ. ਜਸਵੀਰ ਸਿੰਘ ਨੇ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਗੱਲ ਕਹੀ। ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਜ਼ਿਲ੍ਹਾ ਆਗੂ ਬਲਕਾਰ ਸਿੰਘ ਭੁਟਾਲ, ਸੁਖਦੇਵ ਸਿੰਘ, ਹਰਭਗਵਾਨ ਸਿੰਘ, ਜੋਗਾ ਸਿੰਘ, ਤੇਜਾ ਸਿੰਘ ਅਤੇ ਭਾਰੀ ਗਿਣਤੀ ਵਿੱਚ ਕਿਸਾਨ ਮੌਜੂਦ ਸਨ।



