ਚੰਡੀਗੜ੍ਹ, 19 ਫਰਵਰੀ (ਪੀ. ਟੀ.)- ਸਟੇਟ ਚੋਣ ਕਮਿਸ਼ਨ ਵੱਲੋਂ ਸੂਬੇ ਵਿੱਚ ਚੋਣ ਅਮਲ ਸ਼ਾਂਤੀਪੂਰਵਕ ਅਤੇ ਨਿਰਪੱਖਤਾ ਨਾਲ ਨੇਪਰੇ ਚਾੜ੍ਹਨ ਲਈ 39 ਚੋਣ ਨਿਗਰਾਨਾਂ ਦੀ ਨਿਯੁਕਤੀ ਕੀਤੀ ਗਈ ਹੈ। ਨਗਰ ਨਿਗਮ ਚੋਣਾਂ ਲਈ 10 ਅਤੇ ਨਗਰ ਕੌਂਸਲਾਂ/ਪੰਚਾਇਤਾਂ ਲਈ 29 ਚੋਣ ਨਿਗਰਾਨ ਨਿਯੁਕਤ ਕੀਤੇ ਗਏ ਹਨ। ਇਹ ਜਾਣਕਾਰੀ ਸਟੇਟ ਚੋਣ ਕਮਿਸ਼ਨ ਦੇ ਬੁਲਾਰੇ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੇ। ਨਗਰ ਨਿਗਮਾਂ ਲਈ ਨਿਯੁਕਤ ਕੀਤੇ ਨਿਗਰਾਨਾਂ ਸਬੰਧੀ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਸ੍ਰੀ ਧਰਮ ਪਾਲ ਨੂੰ ਪਠਾਨਕੋਟ, ਸ੍ਰੀ ਸੁਖਜੀਤ ਸਿੰਘ ਬੈਂਸ ਤੇ ਸ੍ਰੀ ਤੇਜਿੰਦਰ ਸਿੰਘ ਧਾਲੀਵਾਲ ਨੂੰ ਪਠਾਨਕੋਟ, ਸ੍ਰੀ ਕੰਵਲਪ੍ਰੀਤ ਬਰਾੜ ਤੇ ਸ੍ਰੀਮਤੀ ਹਰਗੁਣਜੀਤ ਕੌਰ ਨੂੰ ਐਸ.ਏ.ਐਸ. ਨਗਰ, ਸ੍ਰੀ ਹਰਜੀਤ ਸਿੰਘ ਤੇ ਸ੍ਰੀ ਮਾਲਵਿੰਦਰ ਸਿੰਘ ਜੱਗੀ ਨੂੰ ਮੋਗਾ, ਸ੍ਰੀ ਕਿਰਪਾ ਸ਼ੰਕਰ ਸਰੋਜ ਤੇ ਸ੍ਰੀ ਮਨਦੀਪ ਸਿੰਘ ਨੂੰ ਬਠਿੰਡਾ ਅਤੇ ਸ੍ਰੀ ਨਵਜੋਤ ਸਿੰਘ ਰੰਧਾਵਾ ਨੂੰ ਹੁਸ਼ਿਆਰਪੁਰ ਲਈ ਚੋਣ ਨਿਗਰਾਨ ਨਿਯੁਕਤ ਕੀਤਾ ਗਿਆ ਹੈ। ਨਗਰ ਕੌਂਸਲ/ਪੰਚਾਇਤਾਂ ਚੋਣਾਂ ਸਬੰਧੀ ਨਿਯੁਕਤ ਕੀਤੇ ਨਿਗਰਾਨਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਉਨ੍ਹਾਂ ਦੱਸਿਆ ਕਿ ਸ੍ਰੀ ਦਿਲਰਾਜ ਸਿੰਘ ਨੂੰ ਅਜਨਾਲਾ, ਰਈਆ, ਰਾਮਦਾਸ, ਮਜੀਠੀਆ
, ਜੰਡਿਆਲਾ ਗੁਰੂ, ਤਰਨ ਤਾਰਨ, ਭਿਖੀਵਿੰਡ ਤੇ ਪੱਟੀ, ਸ੍ਰੀ ਹਰਭੁਪਿੰਦਰ ਸਿੰਘ ਨੂੰ ਗੁਰਦਾਸਪੁਰ, ਸ੍ਰੀ ਹਰਗੋਬਿੰਦਪੁਰ, ਬਟਾਲਾ ਤੇ ਫਤਿਹਗੜ੍ਹ ਚੂੜੀਆ, ਸ੍ਰੀ ਵਿਰੇਨਦੇਂਰਾ ਕੁਮਾਰ ਮੀਨਾ ਨੂੰ ਧਾਰੀਵਾਲ, ਕਾਦੀਆ, ਡੇਰਾ ਬਾਬਾ ਨਾਨਕ ਤੇ ਦੀਨਾਨਗਰ, ਸ੍ਰੀ ਧਰਮ ਪਾਲ ਨੂੰ ਸੁਜਾਨਪੁਰ, ਸ੍ਰੀ ਏ.ਐਸ. ਮਿਗਲਾਨੀ ਨੂੰ ਨਕੋਦਰ, ਨੂਰਮਹਿਲ, ਫਿਲੌਰ, ਫਿਲੌਰ ਤੇ ਕਰਤਾਰਪੁਰ, ਸ੍ਰੀ ਅਰਵਿੰਦਰ ਸਿੰਘ ਬੈਂਸ ਨੂੰ ਅਲਾਵਲਪੁਰ, ਆਦਮਪੁਰ, ਲੋਹੀਆ ਤੇ ਮਹਿਤਪੁਰ, ਸ੍ਰੀ ਰਾਜ ਕਮਲ ਚੌਧਰੀ ਨੂੰ ਕਪੂਰਥਲਾ, ਸੁਲਤਾਨਪੁਰ ਲੋਧੀ ਤੇ ਨਡਾਲਾ, ਸ੍ਰੀ ਕੁਲਦੀਪ ਸਿੰਘ ਵੈਦ ਨੂੰ ਦਸੂਹਾ, ਮੁਕੇਰੀਆ, ਉੜਮੁੜ ਟਾਂਡਾ ਤੇ ਗੜ੍ਹਸ਼ੰਕਰ, ਸ੍ਰੀ ਤੇਜ ਕੁਮਾਰ ਗੋਇਲ ਨੂੰ ਗੜ੍ਹਦੀਵਾਲਾ, ਹਰਿਆਣਾ ਤੇ ਸ਼ਾਮ ਚੁਰਾਸੀ, ਸ੍ਰੀ ਬੀ.ਪੁਰੂਸ਼ਾਰਥਾ ਨੂੰ ਨਵਾਂਸ਼ਹਿਰ, ਬੰਗਾ ਤੇ ਰਾਹੋਂ, ਸ੍ਰੀ ਵਿਜੇ ਕੁਮਾਰ ਜ਼ਾਦੇ ਨੂੰ ਖੰਨਾ, ਜਗਰਾਓਂ, ਸਮਰਾਲਾ, ਰਾਏਕੋਟ, ਦੋਰਾਹਾ ਤੇ ਪਾਇਲ, ਸ੍ਰੀ ਅਮਰਪ੍ਰਤਾਪ ਸਿੰਘ ਵਿਰਕ ਨੂੰ ਰੂਪਨਗਰ, ਆਨੰਦਪੁਰ ਸਾਹਿਬ ਤੇ ਨੰਗਲ, ਸ੍ਰੀ ਵਿਨੇ ਬੁਬਲਾਨੀ ਨੂੰ ਮੋਰਿੰਡਾ, ਚਮਕੌਰ ਸਾਹਿਬ ਤੇ ਨੂਰਪੁਰ ਬੇਦੀ, ਸ੍ਰੀ ਵੀ.ਕੇ.ਜੰਜੂਆ ਨੂੰ ਸਰਹਿੰਦ, ਫਤਿਹਗੜ੍ਹ ਸਾਹਿਬ, ਮੰਡੀ ਗੋਬਿੰਦਗੜ੍ਹ, ਬੱਸੀ ਪਠਾਣਾਂ ਤੇ ਖਮਾਣੋਂ ਲਈ ਚੋਣ ਨਿਗਰਾਨ ਨਿਯੁਕਤ ਕੀਤਾ ਗਿਆ ਹੈ।
ਬੁਲਾਰੇ ਨੇ ਅਗਾਂਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਸੁਮੇਰ ਸਿੰਘ ਗੁਰਜਰ ਨੂੰ ਰਾਜਪੁਰਾ, ਨਾਭਾ, ਸਮਾਣਾ, ਪਾਤੜਾਂ ਤੇ ਸਨੌਰ, ਸ੍ਰੀ ਅਮਿਤ ਤਲਵਾੜ ਨੂੰ ਸੰਗਰੂਰ, ਮਾਲੇਰਕੋਟਲਾ, ਸੁਨਾਮ ਤੇ ਅਹਿਮਦਗੜ੍ਹ, ਸ੍ਰੀ ਪਰਮਿੰਦਰ ਪਾਲ ਸਿੰਘ ਨੂੰ ਧੂਰੀ, ਲਹਿਰਾਗਾਗਾ, ਲੌਂਗੋਵਾਲ, ਅਮਰਗੜ੍ਹ ਤੇ ਭਵਾਨੀਗੜ੍ਹ, ਸ੍ਰੀ ਸਮੀਰ ਕੁਮਾਰ ਨੂੰ ਬਰਨਾਲਾ, ਭਦੌੜ, ਧਨੌਲਾ ਤੇ ਤਪਾ, ਸ੍ਰੀ ਰਾਮਿੰਦਰ ਸਿੰਘ ਨੂੰ ਖਰੜ, ਜ਼ਰੀਕਪੁਰ, ਡੇਰਾ ਬੱਸੀ, ਕੁਰਾਲੀ, ਬਨੂੜ, ਨਵਾਂਗਾਓਂ ਤੇ ਲਾਲੜੂ, ਸ੍ਰੀ ਵਿਕਾਸ ਗਰਗ ਨੂੰ ਰਾਮਪੁਰਾ ਫੂਲ, ਭੁੱਚੋ ਮੰਡੀ, ਮੰਡੀ, ਗੋਨਿਆਣਾ, ਰਾਮਾ, ਕੋਟ ਫੱਤਾ ਤੇ ਕੋਟ ਸ਼ਮੀਰ, ਲਹਿਰਾ ਮੁਹੱਬਤ ਤੇ ਬਾਲਿਆਂਵਾਲੀ, ਵਿੰਮੀ ਭੁੱਲਰ ਨੂੰ ਸੰਗਤ, ਕੋਠਾ ਗੁਰੂ ਤੇ ਮਹਿਰਾਜ, ਸ੍ਰੀ ਸੀ.ਸਿਬਨ ਨੂੰ ਭਾਈਰੂਪਾ, ਰਾਮਪੁਰਾ, ਚਾਉਕੇ, ਨਥਾਣਾ, ਮੰਡੀ ਕਲਾਂ ਤੇ ਮਲੂਕਾ, ਸ੍ਰੀ ਮਹਿੰਦਰ ਪਾਲ ਅਰੋੜਾ ਨੂੰ ਮਾਨਸਾ, ਬੁੱਢਲਾਡਾ ਤੇ ਬਰੇਟਾ, ਸ੍ਰੀ ਚੰਦਰ ਗੈਂਦ ਨੂੰ ਸਰਦੂਲਗੜ੍ਹ, ਬੋਹਾ ਤੇ ਜੋਗਾ, ਸ੍ਰੀ ਸੰਦੀਪ ਰਿਸ਼ੀ ਨੂੰ ਮੁਕਤਸਰ, ਮਲੋਟ ਤੇ ਗਿੱਦੜਬਾਹਾ, ਸ੍ਰੀ ਮਨਜੀਤ ਸਿੰਘ ਨਾਰੰਗ ਨੂੰ ਫਿਰੋਜ਼ਪੁਰ, ਗੁਰੂ ਹਰਸਹਾਏ, ਤਲਵੰਡੀ ਭਾਈ, ਮੁੱਦਕੀ ਤੇ ਮਮਦੋਟ, ਸ੍ਰੀ ਮਨਪ੍ਰੀਤ ਸਿੰਘ ਨੂੰ ਫਾਜ਼ਿਲਕਾ, ਅਬੋਹਰ, ਜਲਾਲਾਬਾਦ ਤੇ ਅਰਨੀਵਾਲਾ ਸ਼ੇਖ ਸੁਬਾਨ, ਸ੍ਰੀ ਅਜੋਏ ਕੁਮਾਰ ਸਿਨਹਾ ਨੂੰ ਫਰੀਦਕੋਟ, ਕੋਟਕਪੂਰਾ ਤੇ ਜੈਤੋ ਅਤੇ ਸ੍ਰੀ ਅਰੁਣ ਸੇਖੜੀ ਨੂੰ ਬੱਧਨੀ ਕਲਾਂ, ਕੋਟ ਈਸੇ ਖਾਂ ਤੇ ਨਿਹਾਲ ਸਿੰਘ ਵਾਲਾ ਲਈ ਚੋਣ ਨਿਗਰਾਨ ਨਿਯੁਕਤ ਕੀਤਾ ਗਿਆ ਹੈ।



