Skip to content
Independent perspectives. Global stories.
BREAKING

ਪੰਜਾਬ ’ਚ 22 ਫਰਵਰੀ ਨੂੰ ਫੈਕਟਰੀਆਂ, ਦੁਕਾਨਾਂ ਅਤੇ ਤਜ਼ਾਰਤੀ ਅਦਾਰਿਆਂ ‘ਚ ਤਨਖਾਹ ਸਮੇਤ ਛੁੱਟੀ ਦਾ ਐਲਾਨ

Share this story

ਚੰਡੀਗੜ੍ਹ, 19 ਫਰਵਰਰੀ (ਪੀ. ਟੀ.)- ਪੰਜਾਬ ’ਚ 22 ਫਰਵਰੀ ਨੂੰ ਪੈਣ ਵਾਲੀਆਂ 6 ਮਿਊਸਪਲ ਕਾਰਪੋਰੇਸ਼ਨਾਂ ਪਠਾਨਕੋਟ, ਫਗਵਾੜਾ, ਹੋਸ਼ਿਆਰਪੁਰ, ਬਠਿੰਡਾ, ਮੋਗਾ, ਐਸ ਏ ਐਸ ਨਗਰ ਅਤੇ ਪਟਿਆਲਾ ਦੇ ਵਾਰਡ- 2 (ਨੰ-8 ਤੇ 46) ਅਤੇ ਜਲੰਧਰ ਦੇ ਵਾਰਡ ਨੰ 1 (ਨੰ-49) ਦੀਆਂ ਵੋਟਾਂ ਸਬੰਧੀ ਰਾਜ ਦੀਆਂ ਫੈਕਟਰੀਆਂ ‘ਚ ਕੰਮ ਕਰਦੇ ਕਿਰਤੀਆਂ ਨੂੰ ਆਪਣੀ ਵੋਟ ਦੇ ਹੱਕ ਦੀ ਵਰਤੋਂ ਕਰਨ ਲਈ ਪੰਜਾਬ ਦੇ ਕਿਰਤ ਵਿਭਾਗ ਵੱਲੋਂ 22 ਫਰਵਰੀ,2015 ਦਿਨ ਐਤਵਾਰ ਨੂੰ ਉਨ੍ਹਾਂ ਫੈਕਟਰੀਆਂ ਵਿਚ, ਜਿੱਥੇ ਐਤਵਾਰ ਨੂੰ ਨਾਗਾ ਨਹੀਂ ਰੱਖਿਆ ਜਾਂਦਾ, ਲਈ ਤਨਖਾਹ ਸਮੇਤ ਹਫਤਾਵਾਰੀ ਛੁੱਟੀ ਐਲਾਨੀ ਗਈ ਹੈ। ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਇਹ ਛੁੱਟੀ ਪਹਿਲਾਂ ਨਿਰਧਾਰਿਤ ਹਫਤਾਵਾਰੀ ਛੁੱਟੀ ਦੇ ਇਵਜ਼ ਵਿਚ ਹੋਵੇਗੀ। ਸਰਕਾਰੀ ਬੁਲਾਰੇ ਨੇ ਅੱਗੇ ਦੱਸਿਆ ਕਿ ਪੰਜਾਬ ਦੇ ਕਿਰਤ ਵਿਭਾਗ ਵੱਲੋਂ ਜਾਰੀ ਇਕ ਵੱਖਰੇ ਨੋਟੀਫਿਕੇਸ਼ਨ ਅਨੁਸਾਰ ਸੂਬੇ ‘ਚ ਸਥਿਤ ਦੁਕਾਨਾਂ ਅਤੇ ਤਜ਼ਾਰਤੀ ਅਦਾਰਿਆਂ ‘ਚ ਕੰਮ ਕਰਦੇ ਕਿਰਤੀਆਂ ਨੂੰ ਵੀ ਆਪਣਾ ਜਮਹੂਰੀ ਹੱਕ ਭੁਗਤਾਉਣਾ ਯਕੀਨੀ ਬਣਾਉਣ ਲਈ 22 ਫਰਵਰੀ, 2015 ਦਿਨ ਐਤਵਾਰ ਨੂੰ ਉਨ੍ਹਾਂ ਦੁਕਾਨਾਂ ਅਤੇ ਤਜ਼ਾਰਤੀ ਅਦਾਰਿਆਂ, ਜਿੱਥੇ ਐਤਵਾਰ ਨੂੰ ਛੁੱਟੀ ਨਹੀਂ ਹੁੰਦੀ, ਵਿਚ ਤਨਖਾਹ ਸਮੇਤ ਛੁੱਟੀ ਹੋਵੇਗੀ।

WRITTEN BY