Skip to content
Independent perspectives. Global stories.
BREAKING

ਕਾਰ ਤੇ ਮੋਟਰਸਾਇਕਲ ਦੀ ਟੱਕਰ ਵਿੱਚ ਭੈਣ-ਭਰਾ ਹਲਾਕ

Share this story

ਜ਼ੀਰਕਪੁਰ, 19 ਫਰਵਰੀ (ਵਿਨੈ ਕੁਮਾਰ ਜੈਨ/ਆਰ ਐਮ ਚਤਰਵਦੀ)- ਜ਼ੀਰਕਪੁਰ ਪਟਿਆਲਾ ਸੜਕ ਤੋਂ ਮੁਹਾਲੀ ਨੂੰ ਜਾਣ ਵਾਲੀ 200 ਫੁੱਟੀ ਐਰੋ ਸਿਟੀ ਸੜਕ ’ਤੇ ਕਾਰ ਮੋਟਰਸਾਇਕਲ ਦੀ ਆਹਮੋ-ਸਾਹਮਣੇ ਭਿਆਨਕ ਟੱਕਰ ਵਿੱਚ ਮੋਟਰਸਾਇਕਲ ਸਵਾਰ ਇੰਜੀਨੀਅਰ ਭੈਣ-ਭਰਾ ਦੀ ਮੌਤ ਹੋ ਗਈ। ਪੋਤਾ-ਪੋਤੀ ਦੀ ਮੌਤ ਦੀ ਖ਼ਬਰ ਸੁਣ ਕੇ ਮ੍ਰਿਤਕਾਂ ਦੀ ਦਾਦੀ ਵੀ ਸਦਮੇ ਨਾਲ ਮਰ ਗਈ। ਹਾਦਸੇ ’ਚ ਕਾਰ ਚਾਲਕ ਵੀ ਜ਼ਖ਼ਮੀ ਹੋ ਗਿਆ ਜਿਸ ਨੂੰ ਰਾਹਗੀਰਾਂ ਨੇ ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦਾਖਲ ਕਰਵਾਇਆ ਪਰ ਉਹ ਪੁਲਸ ਦੇ ਪਹੁੰਚਣ ਤੋਂ ਪਹਿਲਾਂ ਹੀ ਫਰਾਰ ਹੋ ਗਿਆ। ਪੁਲਿਸ ਨੇ ਕਾਰ ਨੂੰ ਕਬਜ਼ੇ ਵਿੱਚ ਲੈ ਕੇ ਦੋਸ਼ੀ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਫਰਾਰ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਕੇਵਲ ਸਿੰਘ ਨੇ ਦੱਸਿਆ ਕਿ ਰਵਿੰਦਰ ਕੁਮਾਰ (28) ਪੁੱਤਰ ਮੋਤੀ ਰਾਮ ਵਾਸੀ ਮਕਾਨ ਨੰਬਰ: 138 ਦਸਮੇਸ਼ ਨਗਰ ਆਪਣੀ ਭੈਣ ਭਾਰਤੀ (32

) ਨਾਲ ਮੋਟਰਸਾਇਕਲ ’ਤੇ ਮੁਹਾਲੀ ਜਾ ਰਿਹਾ ਸੀ। ਕਰੀਬ ਪੌਣੇ ਨੌ ਵਜੇ ਜਦ ਉਹ ਜ਼ੀਰਕਪੁਰ-ਪਟਿਆਲਾ ਸੜਕ ਤੋਂ ਪਿੰਡ ਦਿਆਲਪੁਰਾ ਦੇ ਨੇੜੇ ਤੋਂ ਮੁਹਾਲੀ ਨੂੰ ਜਾਣ ਲਈ ਨਵੀਂ ਬਣਾਈ 200 ਫੁੱਟੀ ਐਰੋ ਸਿਟੀ ਸੜਕ ’ਤੇ ਕੁਝ ਅੱਗੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਆਈ-20 ਕਾਰ ਤੇ ਮੋਟਰਸਾਇਕਲ ਵਿਚਕਾਰ ਟੱਕਰ ਹੋ ਗਈ। ਹਾਦਸੇ ਵਿੱਚ ਮੋਟਰਸਾਇਕਲ ਸਵਾਰ ਰਵਿੰਦਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਗੰਭੀਰ ਜ਼ਖ਼ਮੀ ਹਾਲਤ ਵਿੱਚ ਉਸ ਦੀ ਭੈਣ ਭਾਰਤੀ ਨੂੰ ਰਾਹਗੀਰਾਂ ਨੇ ਮੁਹਾਲੀ ਦੇ ਇਕ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਹਾਦਸੇ ’ਚ ਕਾਰ ਚਾਲਕ ਵੀ ਜ਼ਖ਼ਮੀ ਹੋ ਗਿਆ ਜਿਸ ਨੂੰ ਰਾਹਗੀਰਾਂ ਨੇ ਚੰਡੀਗੜ੍ਹ ਦੇ ਸੈਕਟਰ 32 ਵਿਚਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਪਰ ਉਹ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਹਸਪਤਾਲ ਵਿੱਚੋਂ ਫਰਾਰ ਹੋ ਗਿਆ। ਪੁਲਿਸ ਨੇ ਮ੍ਰਿਤਕ ਭੈਣ-ਭਰਾਂ ਦੇ ਪਿਤਾ ਦੀ ਸ਼ਿਕਾਇਤ ’ਤੇ ਕਾਰ ਕਬਜ਼ੇ ਵਿੱਚ ਲੈ ਕੇ ਮੁਲਜ਼ਮ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਕਾਰ ਦੇ ਨੰਬਰ ਦੇ ਆਧਾਰ ’ਤੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਏਐਸਆਈ ਕੇਵਲ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਕਰਵਾ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਭੈਣ-ਭਰਾਂ ਦੇ ਮਾਤਾ ਪਿਤਾ ਜ਼ੀਰਕਪੁਰ ਦੀ ਉਕਤ ਕਲੋਨੀ ਵਿੱਚ ਰਹਿੰਦੇ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਦਾ ਪਰਿਵਾਰ ਪਿੱਛੋਂ ਹਰਿਆਣਾ ਦੇ ਰੋਹਤਕ ਨਾਲ ਸਬੰਧਤ ਰੱਖਦਾ ਹੈ। ਜਿੱਥੇ ਉਨ੍ਹਾਂ ਦੀ ਬਜ਼ੁਰਗ ਦਾਦੀ ਇਕੱਲੀ ਰਹਿੰਦੀ ਸੀ। ਪੋਤਾ-ਪੋਤੀ ਦੇ ਮੌਤ ਦੀ ਖ਼ਬਰ ਮਿਲਣ ’ਤੇ ਸਦਮੇ ਨਾਲ ਦਾਦੀ ਦੀ ਵੀ ਰੋਹਤਕ ’ਚ ਮੌਤ ਹੋ ਗਈ।

WRITTEN BY