Skip to content
Independent perspectives. Global stories.
BREAKING

ਨਿਸ਼ਕਾਮ ਸੇਵਾ ਸਭਾ ਨੇ 9 ਲੱਖ ਰੁਪਏ ਦੇ ਵਜ਼ੀਫੇ ਵੰਡੇ

Share this story

ਸੰਗਰੂਰ, 19 ਫਰਵਰੀ (ਹਰਜੀਤ ਸਿੰਘ ਹਸਨਪੁਰੀ)- ਲੋੜਵੰਦ ਬੱ੍ਯਚਿਆਂ ਨੂੰ ਮੁਫਤ ਸਿੱ੍ਯਖਿਆ ਦੇਣ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਦੇ ਹੁਸ਼ਿਆਰ ਬੱਚਿਆਂ ਦੀ ਵਿੱਤੀ ਮਦਦ ਕਰਨ ਵਾਲੀ ਨਿਸ਼ਕਾਮ ਸੇਵਾ ਸਭਾ ਧੂਰੀ ਵੱਲੋਂ ਸਭਾ ਦੇ ਪ੍ਰਧਾਨ ਸਮਾਜ ਸੇਵਕ ਮਹਾਸ਼ਾ ਪ੍ਰਤਿਗਿਆਪਾਲ ਦੀ ਅਗਵਾਈ ਹੇਠ ਇੱਕ ਸਮਾਗਮ ਸਥਾਨਕ ਮੰਗਲਾ ਆਸ਼ਰਮ ਵਿੱਚ ਕੀਤਾ ਗਿਆ ਜਿਸ ’ਚ ਉਦਯੋਗਪਤੀ ਅਤੇ ਰਾਸ਼ਟਰੀ ਇਨਾਮ ਜੇਤੂ ਡਾ ਏ ਆਰ ਚੇਅਰਮੈਨ ਰਾਇਸਿਲਾ ਹੈਲਥ ਫੂਡਜ਼ ਨੇ ਮੁੱਖ ਮਹਿਮਾਨ ਵਜੋਂ ਪੁੱਜੇ। ਇਸ ਮੌਕੇ ਸਟੇਜ ਦਾ ਸੰਚਾਲਨ ਕਰਦੇ ਹੋਏ ਹੰਸ ਰਾਜ ਗਰਗ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਦੇ ਹੋਏ ਸੰਸਥਾ ਵੱਲੋਂ ਸਿੱ੍ਯਖਿਆ ਦੇ ਖੇ ਵਿੱਚ ਉਲੀਕੀਆਂ ਯੋਜਨਾਵਾਂ ਬਾਰੇ ਚਾਨਣਾ ਪਾਇਆ ।ਇਸ ਮੋੌਕੇ ਸੂਬੇ ਭਰ ਦੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਦੇ 12ਵੀਂ ਕਲਾਸ ਦੇ ਅਜਿਹੇ 32 ਵਿਦਿਆਰਥੀਆਂ ਜਿਨ੍ਹਾਂ ਦੇ ਨੰਬਰ 70 ਫੀਸਦੀ ਤੋਂ ਵੱਧ ਸਨ ਅਤੇ ਉਨ੍ਹਾਂ ਦੇ ਪਰਿਵਾਰ ਦੀਸਾਲਾਨਾ ਆਮਦਨ 1 ਲੱਖ ਤੋਂ 80 ਹਜ਼ਾਰ ਰੁਪਏ ਤੋਂ ਘੱਟ ਹੋਣ ਦੇ ਨਾਲ ਨਾਲ ਉਨ੍ਹਾਂ ਵੱਲੋਂ ਡਾਕਟਰੀ ਜਾਂ ਇੰਜੀਨੀਅਰਿੰਗ ਦੀ ਪੜ੍ਹਾਈ ਲਈ ਦਾਖਲਾ ਲਿਆ ਗਿਆ ਹੈ ਨੂੰ 30-30 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਵੀ ਵਜੀ ਦੇ ਤੌਰ ’ਤੇ ਵੰਡੀ ਗਈ। ਸੰਸਥਾ ਦੇ ਆਗੂ ਪ੍ਰਵੀਨ ਗਰਗ ਤੇ ਰਾਮੇਸ਼ਵਰ ਸ਼ਰਮਾ ਨੇ ਦੱਸਿਆ ਕਿ ਸਭਾ ਵੱਲੋਂ ਅੱਜ 9 ਲੱਖ 60 ਹਜ਼ਾਰ ਰੁਪਏ ਦੇ ਵਜ਼ੀਫੇ ਵੰਡੇ ਗਏ ਹਨ ਅਤੇ ਸਭਾ ਵੱਲੋਂ ਹੁਣ ਤੱਕ ਅਮਰੀਕੀ ਸੰਸਥਾ ਫਾਉੂਂਡੇਸ਼ਨ ਫਾਰ, ਐਕਸੀਲੈਂਸ ਦੇ ਸਹਿਯੋਗ ਨਾਲ 23 ਲੱਖ 64 ਹਜ਼ਾਰ ਰੁਪਏ ਦੇ ਵਜੀ ਵੰਡੇ ਗਏ ਹਨ। ਇਸ ਮੌਕੇ ਸਭਾ ਵੱਲੋਂ ਇਲਾਕੇ ਦੇ ਲੋੜਵੰਦ ਪਰਿਵਾਰਾਂ ਦੇ 10ਵੀਂ ਅਤੇ 12 ਵੀਂ ਦੇ ਬੱ੍ਯਚਿਆਂ ਨੂੰ ਮੁਫ਼ਤ ਸਿੱਖਿਆ ਦੇਣ ਦੀ ਚਲਾਈ ਜਾ ਰਹੀ ਮੁਹਿੰਮ ਤਹਿਤ ਪਿਛਲੇ ਸਾਲ 10ਵੀਂ ਅਤੇ 12ਵੀਂ ਕਲਾਸ ਵਿੱਚੋਂ ਪਹਿਲੀਆਂ ਤਿੰਨ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਨਗਦ ਇਨਾਮ ਦਿੱਤੇ ਗਏ। ਇਸ ਮੌਕੇ ਰਮੇਸ਼ ਚੰਦ ਸ਼ਰਮਾ, ਸਤੀਸ਼ ਅਰੋੜਾ, ਮਾ ਸਤਪਾਲ, ਘਮੰਡ ਸਿੰਘ ਸੋਹੀ, ਸੁਰਜੀਤ ਸਿੰਘ ਸੀਤਾ, ਸੁਰੇਸ਼ ਕੁਮਾਰ ਬਾਂਸਲ, ਰਤਨ ਚੌਧਰੀ, ਚਮਨ ਲਾਲ, ਪ੍ਰਵੀਨ ਗਰਗ ਆਦਿ ਵੀ ਹਾਜ਼ਰ ਸਨ।

WRITTEN BY