ਮਾਂਝੀ ਦੀ ਕਿਸਮਤ ਦਾ ਫੈਸਲਾ ਅੱਜ
ਜਨਤਾ ਦਲ (ਯੂ) ਨੂੰ ਮਿਲਿਆ ਪ੍ਰਮੁੱਖ ਵਿਰੋਧੀ ਧਿਰ ਦਾ ਦਰਜਾ
ਪਟਨਾ, 19 ਫਰਵਰੀ (ਪੀ. ਟੀ. ਲਾਇਵ)- ਬਿਹਾਰ ਵਿਧਾਨ ਸਭਾ ਵਿੱਚ ਕੱਲ੍ਹ 20 ਫਰਵਰੀ ਨੂੰ ਆਪਣਾ ਬਹੁਮਤ ਸਾਬਿਤ ਕਰਨ ਤੋਂ ਪਹਿਲਾਂ ਸੂਬੇ ਵਿੱਚ ਸਿਆਸੀ ਸਰਗਰਮੀਆਂ ਵਧ ਗਈਆਂ ਹਨ। ਜਨਤਾ ਦਲ (ਯੂ) ਅਤੇ ਭਾਜਪਾ ਖੇਮਿਆਂ ਵਿੱਚ ਪੈਂਤੜੇਬਾਜ਼ੀ ਲਈ ਸਰਗਰਮੀਆਂ ਜ਼ੋਰਾਂ ’ਤੇ ਹਨ। ਮੁੱਖ ਮੰਤਰੀ ਜੀਤਨ ਰਾਮ ਮਾਂਝੀ ਉਮੀਦ ਲਗਾਈ ਬੈਠੇ ਹਨ ਕਿ ਉਨ੍ਹਾਂ ਨੂੰ ਸਦਨ ਵਿੱਚ ਬਹੁਮਤ ਪ੍ਰਾਪਤ ਹੋ ਜਾਵੇਗਾ। ਭਾਜਪਾ ਵਿਧਾਇਕਾਂ ਵੱਲੋਂ ਉਨ੍ਹਾਂ ਨੂੰ ਸਮਰਥਨ ਦਿੱਤੇ ਜਾਣ ਦੀ ਉਮੀਦ ਹੈ। ਇਸੇ ਦੌਰਾਨ ਅੱਜ ਪਟਨਾ ਹਾਈਕੋਰਟ ਨੇ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਦੇ ਸਮਰਥਕ ਚਾਰ ਵਿਧਾਇਕਾਂ ਨੂੰ ਕੱਲ੍ਹ ਬਿਹਾਰ ਵਿਧਾਨਸਭਾ ’ਚ ਵਿਸ਼ਵਾਸ ਪ੍ਰਸਤਾਵ ’ਤੇ ਮਤਦਾਨ ਦੀ ਆਗਿਆ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ। ਇਸਤੋਂ ਪਹਿਲਾਂ ਦੇ ਘਟਨਾਕ੍ਰਮ ‘ਚ ਬਿਹਾਰ ਦੇ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਦੇ ਸਦਨ ’ਚ ਵਿਸ਼ਵਾਸ ਮਤ ਪ੍ਰਸਤਾਵ ਪੇਸ਼ ਕਰਨ ਤੋਂ ਪਹਿਲਾਂ ਵਿਧਾਨਸਭਾ ਪ੍ਰਧਾਨ ਉਦੇ
ਨਰਾਇਣ ਚੌਧਰੀ ਨੇ ਅੱਜ ਭਾਜਪਾ ਦੇ ਸਥਾਨ ’ਤੇ ਜੇਡੀਯੂ ਨੂੰ ਮੁੱਖ ਵਿਰੋਧੀ ਦਲ ਦਾ ਦਰਜਾ ਦੇ ਦਿੱਤਾ। ਇਸੇ ਦੌਰਾਨ ਇੱਕ ਹੋਰ ਘਟਨਾਕਰਮ ਵਿੱਚ ਬਿਹਾਰ ’ਚ ਜਨਤਾ ਦਲ (ਯੂ) ਨੂੰ ਪ੍ਰਮੁੱਖ ਵਿਰੋਧੀ ਧਿਰ ਦਾ ਦਰਜਾ ਮਿਲ ਗਿਆ ਹੈ।ਬਿਹਾਰ ਵਿਧਾਨ ਸਭਾ ਦੇ ਸਪੀਕਰ ਨੇ ਜਨਤਾ ਦਲ (ਯੂ) ਨੂੰ ਮੁੱਖ ਵਿਰੋਧੀ ਦਲ ਦੇ ਤੌਰ ‘ਤੇ ਮਾਨਤਾ ਦਿੱਤੀ ਅਤੇ ਵਿਜੇ ਚੌਧਰੀ ਨੂੰ ਵਿਰੋਧੀ ਧਿਰ ਦਾ ਨੇਤਾ ਦਾ ਦਰਜਾ ਦਿੱਤਾ। ਨਿਤਿਸ਼ ਖੇਮੇ ਨੂੰ ਵਿਰੋਧੀ ਧਿਰ ਦੇ ਨੇਤਾ ਅਹੁਦੇ ਦਾ ਦਰਜਾ ਮਿਲਣ ਨਾਲ ਸਿਆਸਤ ਕਾਫੀ ਗਰਮਾ ਗਈ ਹੈ। ਇਕ ਪਾਸੇ ਜਿਥੇ ਜਨਤਾ ਦਲ (ਯੂ) ਭਾਜਪਾ ‘ਤੇ ਬਹੁਮਤ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ ਹੈ ਤਾਂ ਦੂਸਰੇ ਪਾਸੇ ਭਾਜਪਾ ਨੇ ਸਪੀਕਰ ’ਤੇ ਪੱਖਪਾਤ ਕਰਨ ਦਾ ਦੋਸ਼ ਮੜ੍ਹਿਆ ਹੈ। ਇਸ ਤੋਂ ਪਹਿਲਾਂ ਜਨਤਾ ਦਲ (ਯੂ) ਦੇ ਸੂਬਾ ਪ੍ਰਧਾਨ ਨਰਾਇਣ ਸਿੰਘ ਨੇ ਵਿਧਾਨ ਸਭਾ ਸਪੀਕਰ ਉਦੇ ਨਰਾਇਣ ਚੌਧਰੀ ਨੂੰ ਪੱਤਰ ਭੇਜ ਕੇ ਪਾਰਟੀ ਨੂੰ ਮੁੱਖ ਵਿਰੋਧੀ ਧਿਰ ਦਾ ਦਰਜਾ ਦੇਣ ਅਤੇ ਵਿਜੇ ਕੁਮਾਰ ਚੌਧਰੀ ਨੂੰ ਵਿਰੋਧੀ ਧਿਰ ਦਾ ਆਗੂ ਬਣਾਏ ਜਾਣ ਦੀ ਮੰਗ ਕੀਤੀ ਸੀ।



