ਚੰਡੀਗੜ੍ਹ, 18 ਫਰਵਰੀ (ਪੀ. ਟੀ.)- ਪੰਜਾਬ ਨੇ ਦੇਸ਼ ਨੂੰ ਅਨਾਜ ਦੇ ਖੇਤਰ ਵਿਚ ਆਤਮ ਨਿਰਭਰ ਬਣਾਉਣ ਲਈ ਜੋ ਸ਼ਾਨਦਾਰ ਇਤਿਹਾਸਕ ਭੂਮਿਕਾ ਨਿਭਾਈ ਹੈ, ਉਸ ਦੇ ਬਦਲੇ ਮੌਜੂਦਾ ਐਨ.ਡੀ.ਏ. ਸਰਕਾਰ ਨੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦਾ ‘ਕ੍ਰਿਸ਼ੀ ਕਰਮਨ‘ ਪੁਰਸਕਾਰ ਦੇ ਕੇ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ। ਸਰਕਾਰੀ ਹਲਕਿਆਂ ਅਨੁਸਾਰ ਇਸ ਸਬੰਧ ਵਿਚ ਕੱਲ੍ਹ 19 ਫਰਵਰੀ ਨੂੰ ਰਾਜਸਥਾਨ ਦੇ ਸੂਰਤਗੜ੍ਹ ਅਸਥਾਨ ‘ਤੇ ਇਕ ਪ੍ਰਭਾਵਸ਼ਾਲੀ ਸਮਾਗਮ ਕੀਤਾ ਜਾ ਰਿਹਾ ਹੈ, ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਕਤ ਪੁਰਸਕਾਰ ਨਾਲ ਸ. ਬਾਦਲ ਨੂੰ ਸਨਮਾਨਿਤ ਕਰਨਗੇ। ਇਸ ਸਨਮਾਨ ਵਿਚ ਪੰਜਾਬ ਨੂੰ ਮਿਲਣ ਵਾਲੀ 5 ਕਰੋੜ ਰੁਪਏ ਦੀ ਧਨ ਰਾਸ਼ੀ ਵੀ ਸ਼ਾਮਿਲ ਹੈ। ਯਾਦ ਰਹੇ ਕਿ
ਕੇਂਦਰ ਨੇ ਕੁਝ ਦਿਨ ਪਹਿਲਾਂ ਗਣਤੰਤਰ ਦਿਵਸ ਦੇ ਮੌਕੇ ‘ਤੇ 26 ਜਨਵਰੀ ਨੂੰ ਸ. ਬਾਦਲ ਦੀਆਂ ਕਿਸਾਨਾਂ ਤੇ ਆਮ ਜਨਤਾ ਪ੍ਰਤੀ ਸੇਵਾਵਾਂ ਨੂੰ ਮੁੱਖ ਰੱਖ ਕੇ ‘ਪਦਮ ਵਿਭੂਸ਼ਣ‘ ਦਾ ਸਨਮਾਨ ਦੇਣ ਦਾ ਵੀ ਐਲਾਨ ਕੀਤਾ ਸੀ।



