ਪ੍ਰਭੂ ਯਿਸੂ ਮਸੀਹ ਵਾਂਗ ਸਮਾਜਿਕ ਬੁਰਾਈਆਂ ਖਿਲਾਫ ਤੇ ਸਮਾਜਿਕ ਏਕਤਾ ਲਈ ਰੋਜ਼ੇ ਰੱਖਣ ਦਾ ਸੱਦਾ
ਜਲੰਧਰ/ਚੰਡੀਗੜ੍ਹ, 18 ਫਰਵਰੀ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ ਸੁਖਬੀਰ ਸਿੰਘ ਬਾਦਲ ਨੇ ਈਸਾਈ ਭਾਈਚਾਰੇ ਨੂੰ ਸੱਦਾ ਦਿੱਤਾ ਕਿ ਉਹ ਪ੍ਰਭੂ ਯਿਸੂ ਮਸੀਹ ਦੇ ਆਦਰਸ਼ਾਂ ਅਨੁਸਾਰ ਸ਼ੁਰੂ ਹੋ ਰਹੇ ਲੈਂਟ ਸੀਜ਼ਨ ਦੌਰਾਨ 40 ਦਿਨ ਪਵਿੱਤਰ ਰੋਜੇ ਰੱਖਣ ਅਤੇ ਪ੍ਰਾਥਨਾ ਕਰਨ ਮੌਕੇ ਸਮਾਜਿਕ ਬੁਰਾਈਆਂ, ਪਾਪ, ਵੈਰ ਵਿਰੋਧ ਦੇ ਖਾਤਮੇ ਅਤੇ ਆਪਸੀ ਸਦਭਾਵਨਾ ਦੀ ਮਜ਼ਬੂਤੀ ਲਈ ਕਾਮਨਾ ਕਰਨ। ਅੱਜ ਇਥੇ ਈਸਾਈ ਭਾਈਚਾਰੇ ਦੇ ਇੱਕ ਵਫਦ ਵੱਲੋਂ ਜੇਲਾਂ ਵਿੱਚ ਸਜਾਜਾਫਤਾ ਈਸਾਈ ਕੈਦੀਆਂ ਦੀ ਸਹੂਲਤ ਲਈ ਲੈਂਟ ਸੀਜ਼ਨ ਦੌਰਾਨ 40 ਦਿਨਾਂ ਲਈ ਪਾਦਰੀਆਂ ਦੇ ਦਾਖਲੇ ਦੀ ਸਹੂਲਤ ਮੁਹੱਈਆ ਕਰਵਾਉਣ ਸਬੰਧੀ ਰੱਖੀ ਮੰਗ ਨੂੰ ਮਨਜੂਰ ਕਰਦਿਆਂ ਸ ਬਾਦਲ ਨੇ ਕਿਹਾ ਕਿ ਇਸ ਸਬੰਧ ਲੋੜੀਦੇ ਇੰਤਜਾਮ ਕਰ ਦਿੱਤੇ ਜਾਣਗੇ। ਉਨਾ ਕਿਹਾ ਕਿ ਸਾਨੂੰ ਪ੍ਰਭੂ ਯਿਸੂ ਮਸੀਹ ਦੀਆਂ ਮਹਾਨ ਸਿਖਿਆਵਾਂ ਨੂੰ ਅਪਣਾਉਦਿਆਂ ਬੇਹਤਰ ਅਤੇ ਸਿਹਤਮੰਦ ਸਮਾਜ ਸਿਰਜਣ ਦੀ ਲੋੜ ਹੈ।ਸ ਬਾਦਲ ਨੇ ਕਿਹਾ ਕਿ ਜੇਲ ਅਧਿਕਾਰੀਆਂ ਨੂੰ ਪਵਿੱਤਰ ਰੋਜਿਆਂ ਅਤੇ ਪ੍ਰਾਥਨਾਵਾਂ ਲਈ ਢੁਕਵੇ ਇੰਤਜਾਮ ਅਤੇ ਪਾਦਰੀ ਸਾਹਿਬਾਨ ਦੇ ਨਿਰਵਿਘਨ ਦਾਖਲਿਆਂ ਨੂੰ ਯਕੀਨੀ ਬਣਾਉਣ ਸਬੰਧੀ ਹਦਾਇਤਾਂ ਦੇ ਦਿੱਤੀਆਂ ਗਈਆਂ ਹਨ ਤਾਂ ਜੋ ਪਵਿੱਤਰ ਰੋਜੇ ਰੱਖਣ ਅਤੇ ¦ਮੀਆਂ ਪ੍ਰਾਥਨਾਵਾਂ ਕਰਨ ਵਾਲੇ ਈਸਾਈ ਭਾਈਚਾਰੇ ਦੇ ਕੈਦੀਆਂ ਨੂੰ ਲੋੜੀਂਦੀ ਸਹੂਲਤ ਦਿੱਤੀ ਜਾ ਸਕੇ। ਉਨਾ ਕਿਹਾ ਕਿ ਪਵਿੱਤਰ ਰੋਜਿਆਂ ਅਤੇ ਪ੍ਰਾਥਨਾਵਾਂ ਲਈ ਮਿੱਥਿਆਂ ਸਮਾਂ ਵੀ ਯਕੀਨੀ ਬਣਾਇਆ ਜਾਵੇਗਾ। ਉਨਾਂ ਉਮੀਦ ਪ੍ਰਗਟਾਈ ਕਿ ਇਹ ਰੋਜੇ ਅਤੇ ਪ੍ਰਾਥਨਾਵਾਂ ਕੈਦੀਆਂ ਨੂੰ ਪ੍ਰਭੂ ਯਿਸੂ ਮਸੀਹ ਵਲੋ ਦਰਸਾਏ ਮਾਰਗ ਉਪਰ ਚੱਲਣ ਵਿੱਚ ਸਹਾਈ ਹੋਣਗੀਆਂ। ਇਸੇ ਦੌਰਾਨ ਪੰਜਾਬ ਰਾਜ ਘੱਟ ਗਿਣਤੀ ਕਮਿਸਨ ਦੇ ਮੈਬਰ ਸ੍ਰੀ ਅਲਬਰਟ ਦੂਆ ਨੇ ਕਿਹਾ ਕਿ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋਂ ਜੇਲਾਂ ਵਿੱਚ ਕੈਦੀਆਂ ਦੀ ਸਹੂਲਤ ਲਈ ਪਾਦਰੀ ਸਾਹਿਬਾਨ ਦੇ ਦਾਖਲਿਆਂ ਦੀ ਮੰਗ ਨੂੰ ਪੂਰਾ ਕਰਨਾ ਬਹੁਤ ਹੀ ਸਲਾਘਾਯੋਗ ਕਦਮ ਹੈ। ਉਨਾਂ ਕਿਹਾ ਕਿ ਪ੍ਰਭੂ ਯਿਸੂ ਮਸੀਹ ਵਲੋ ਰੱਖੇ ਇਨਾਂ 40 ਦਿਨਾਂ ਪਵਿੱਤਰ ਰੋਜਿਆਂ ਅਤੇ ਕੀਤੀਆਂ ਪ੍ਰਾਥਨਾਵਾਂ ਦਾ ਸਿਰਫ ਤੇ ਸਿਰਫ ਇਕੋ ਮੰਤਵ ਪਾਪ ਦਾ ਨਾਸ, ਆਪਸੀ ਭਾਈਚਾਰਾ ਅਤੇ ਸਦਭਾਵਨਾ ਦੀ ਮਜ਼ਬੂਤੀ ਸੀ।



