ਚੰਡੀਗੜ੍ਹ 16 ਫਰਵਰੀ (ਨਾਗਪਾਲ)– ਹਰਿਆਣਾ ਕੈਬਿਨੇਟ ਦੀ ਅੱਜ ਹੋਈ ਮੁੱਖ ਮੰਤਰੀ ਮਨੋਹਰ ਲਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਹਰਿਆਣਾ ਵਿਧਾਨ ਸਭਾ ਦਾ ਅਗਲਾ ਬਜਟ ਸੈਸ਼ਨ 5 ਮਾਰਚ, 2015 ਤੋਂ ਬੁਲਾਉਣ ਦਾ ਫੈਸਲਾ ਕੀਤਾ ਹੈ। ਕੈਬਿਨੇਟ ਨੇ ਸਾਲ 2008 ਵਿਚ ਉਸ ਵੇਲੇ ਦੇ ਮੁੱਖ ਮੰਤਰੀ ਵੱਲੋਂ ਮੰਜ਼ੂਰ ਰਾਜ ਮਾਰਗਾਂ ’ਤੇ ਟੋਲ ਟੈਕਸ ਲਗਾਉਣ ਨੂੰ 5 ਸਤੰਬਰ, 2014 ਨੂੰ ਪੂਰੇ ਕੀਤੇ ਗਏ ਸੜਕ ਕੰਮਾਂ ਅਨੁਸਾਰ ਭਿਵਾਨੀ-ਤੋਸ਼ਾਮ ਅਤੇ ਤੋਸ਼ਾਮ-ਹਿਸਾਰ ਰਾਜ ਮਾਰਗ ’ਤੇ ਟੋਲ ਟੈਕਸ ਲਗਾਉਣ ਦੀ ਮੰਜ਼ੂਰੀ ਪ੍ਰਦਾਨ ਕੀਤੀ। ਸਾਲ 2008 ਵਿਚ ਹੋਈ ਕੈਬਿਨੇਟ ਮੀਟਿੰਗ ਵਿਚ ਉਸ ਵੇਲੇ ਦੇ ਮੁੱਖ ਮੰਤਰੀ ਨੇ 14 ਰਾਜ ਮਾਰਗਾਂ ’ਤੇ ਟੋਲ ਲਗਾਉਣ ਦੀ ਮੰਜ਼ੂਰੀ ਪ੍ਰਦਾਨ ਕੀਤੀ ਸੀ, ਜਿੰਨ੍ਹਾਂ ਵਿਚੋਂ 11 ਮਾਰਗਾਂ ’ਤੇ ਟੋਲ ਟੈਕਸ ਲੱਗਾ ਦਿੱਤਾ ਸੀ ਅਤੇ ਇਕ ਮਾਰਗ ’ਤੇ ਮੰਜ਼ੂਰੀ ਨਹੀਂ ਦਿੱਤੀ ਸੀ, ਜਦੋਂ ਕਿ ਭਿਵਾਨੀ-ਤੋਸ਼ਾਮ ਅਤੇ ਤੋਸ਼ਾਮ-ਹਿਸਾਰ-2 ਮਾਰਗ ਬਾਕੀ ਰਹਿ ਗਏ ਸਨ। ਚੌਧਰੀ ਚਰਣ ਸਿੰਘ ਹਰਿਆਣਾ
ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਦੀ ਸਾਲ 2008-09 ਦੀਹ ਰਿਪੋਰਟ ਅੱਜ ਦੀ ਬੈਠਕ ਵਿਚ ਪੇਸ਼ ਕੀਤੇ ਜਾਣ ’ਤੇ ਫੈਸਲਾ ਕੀਤਾ ਗਿਆ ਕਿ ਭਵਿੱਖ ਵਿਚ ਵੱਖ-ਵੱਖ ਵਿਭਾਗਾਂ, ਬੋਰਡਾਂ, ਨਿਗਮਾਂ ਤੇ ਵਿਭਾਗਾਂ ਦੀ ਪ੍ਰਸ਼ਾਸਨਿਕ ਰਿਪੋਰਟ ਕੈਬਿਨੇਟ ਦੇ ਸਾਹਮਣੇ ਘੱਟ ਤੋਂ ਘੱਟ ਮੰਜ਼ੂਰੀ ਸਮੇਂ ਦੇ ਅੰਦਰ ਹੀ ਪੇਸ਼ ਕੀਤੀ ਜਾਵੇ। ਬੈਠਕ ਵਿਚ ਸਾਲ 2012-13 ਅਤੇ 13-14 ਦੀ ਹਰਿਆਣਾ ਰਾਜ ਵਿਜੀਲੈਂਸ ਬਿਊਰੋ ਅਤੇ ਹਰਿਆਣਾ ਰਾਜ ਖੇਤੀਬਾੜੀ ਉਦਯੋਗ ਨਿਗਮ ਦੀ ਸਾਲ 2011-12 ਦੀ ਪ੍ਰਸ਼ਾਸਨਿਕ ਰਿਪੋਰਟਾਂ ਨੂੰ ਵੀ ਮੰਜ਼ੂਰ ਕੀਤਾ ਗਿਆ।



