Skip to content
Independent perspectives. Global stories.
BREAKING

ਵਧੀਕ ਡਿਪਟੀ ਕਮਿਸ਼ਨਰ ਨੇ ਨਸ਼ਾ ਛੁਡਾਊ ਕੇਂਦਰ ਵਿਖੇ ਲਗਾਏ ਕੰਪਿਊਟਰ ਦੀ ਰਸਮੀ ਸ਼ੁਰੂਆਤ

Share this story

ਮਸਤੂਆਣਾ ਸਾਹਿਬ/ਸੰਗਰੂਰ, 16 ਫਰਵਰੀ (ਗਰੋਵਰ)- ਅੱਜ ਸਥਾਨਕ ਨਸ਼ਾ ਛੁਡਾਊ ਕੇਂਦਰ ਵਿਖੇ ਡਿਪਟੀ ਕਮਿਸ਼ਨਰ ਸ.ਅਰਸ਼ਦੀਪ ਸਿੰਘ ਥਿੰਦ ਦੇ ਸਹਿਯੋਗ ਨਾਲ ਕੇਂਦਰ ਵਿਖੇ ਨਸ਼ਾ ਛੱਡਣ ਆਏ ਮਰੀਜ਼ਾਂ ਨੂੰ ਕਿੱਤਾ ਮੁੱਖੀ ਸਿਖਲਾਈ ਦੇਣ ਲਈ ਲਗਾਏ ਕੰਮਪਿਊਟਰ ਦੀ ਰਸਮੀ ਸ਼ੁਰੂਆਤ ਕਰਨ ਲਈ ਵਿਸ਼ੇਸ ਤੌਰ ਤੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਰਵਿੰਦ ਕੁਮਾਰ ਐਮ.ਕੇ ਨੇ ਸਿਰਕਤ ਕੀਤੀ। ਵਧੀਕ ਡਿਪਟੀ ਕਮਿਸ਼ਨਰ ਨੇ ਨਸ਼ਾ ਛੁਡਾਊ ਕੇਂਦਰ ਦੇ ਪ੍ਰੋਜੈਕਟ ਡਾਇਰੈਕਟਰ ਸ੍ਰੀ ਮੋਹਨ ਸ਼ਰਮਾ ਦੀ ਨੌਜਵਾਨ ਵਰਗ ਦੇ ਮਰੀਜ਼ਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢ ਕੇ ਨਵੀਂ ਸੇਧ ਦੇਣ ਲਈ ਕੀਤੇ ਜਾਂਦੇ ਉਪਰਾਲਿਆਂ ਦੀ ਖੂਬ ਸ਼ਲਾਘਾ ਕੀਤੀ। ਸ੍ਰੀ ਐਮ.ਕੇ .ਅਰਵਿੰਦ ਨੇ ਨਸ਼ਾ ਛੁਡਾਊ ਕੇਂਦਰ ਦਾ ਨਿਰੀਖਣ ਕਰਦਿਆਂ ਕੇਂਦਰ ਵਿੱਚ ਆਏ ਦਾਖਿਲ ਮਰੀਜ਼ਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਨਵੀਂ ਜਿੰਦਗੀ ਜਿਊਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਨਸ਼ੇੜੀ ਵਿਅਕਤੀ ਦੀ ਸਮਾਜ ਅਤੇ ਆਪਣੇ ਆਲੇ ਦੁਆਲੇ ਵਿੱਚ ਕੋਈ

ਵਿਲੱਖਣ ਪਹਿਚਾਣ ਨਹੀ ਹੁੰਦੀ, ਬਲਕਿ ਸਮਾਜ ਦੇ ਲੋਕ ਨਸ਼ੇੜੀ ਵਿਅਕਤੀ ਤੋਂ ਦੂਰ ਰਹਿਣਾ ਪਸੰਦ ਕਰਦੇ ਹਨ। ਇਸ ਮੌਕੇ ਪ੍ਰੋਜੈਕਟ ਡਾਇਰੈਕਟਰ ਸ੍ਰੀ ਮੋਹਨ ਸ਼ਰਮਾ ਨੇ ਵਧੀਕ ਡਿਪਟੀ ਕਮਿਸ਼ਨਰ ਨੂੰ ਦੱ੍ਯਸਿਆ ਕਿ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਕੇਂਦਰ ਨੂੰ ਪੂਰਨ ਸਹਿਯੋਗ ਮਿਲਦਾ ਹੈ। ਕੇਂਦਰ ਵਿਖੇ ਦਾਖਿਲ ਮਰੀਜ਼ਾਂ ਦੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਵਿਸ਼ੇਸ ਤੌਰ ਤੇ ਯੋਗਾ ਮਾਹਿਰ ਸ੍ਰੀ ਮੋਦਨ ਸਿੰਘ ਵੱਲੋਂ ਮਰੀਜ਼ਾਂ ਨੂੰ ਯੋਗ ਆਸਨ ਦੀ ਸਿਖਲਾਈ ਦਿੱਤੀ ਜਾਂਦੀ ਹੈ, ਤਾਂ ਜੋ ਉਹ ਨਸ਼ਿਆਂ ਨੂੰ ਛੱਡਣ ਦੇ ਨਾਲ ਨਾਲ ਚੰਗੀ ਸਿਹਤ ਦੇ ਮਾਲਕ ਬਣ ਸਕਣ। ਨਸ਼ਾ ਛੁਡਾਊ ਕੇਂਦਰ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ.ਅਰਵਿੰਦ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਪ੍ਰਦੀਪ ਕੁਮਾਰ, ਨਾਇਬ ਸਿੰਘ, ਲਖਵਿੰਦਰ ਸਿੰਘ ਕੌਂਸਲਰ, ਪ੍ਰਮਿੰਦਰ ਕੌਰ ਅਤੇ ਨੀਰੂ ਬਾਲਾ ਸਟਾਫ਼ ਨਰਸ, ਸ਼ੰਕਰ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।

WRITTEN BY