ਸੰਗਰੁੂਰ, 16 ਫਰਵਰੀ (ਹਰਜੀਤ ਸਿੰਘ ਹਸਨਪੁਰੀ)- ਅਕਾਲ ਕਾਲਜ ਆਫ਼ ਫ਼ਿਜ਼ੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਵਿਖੇ ਡੀ ਭਾਗ ਦੂਜਾ ਦੇ ਵਿਦਿਆਰਥੀਆਂ ਵੱਲੋਂ ਪ੍ਰਿੰਸੀਪਲ ਡਾ ਗੋਬਿੰਦ ਸਿੰਘ ਦੀ ਅਗਵਾਈ ਤੇ ਇੰਚਾਰਜ ਪ੍ਰੋ ਰਮਨਦੀਪ ਅੱਤਰੀ ਦੀ ਨਿਗਰਾਨੀ ਹੇਠ ਅਥਲੈਟਿਕ ਮੀਟ ਕਰਵਾਈ ਗਈ ਜਿਸਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੁੱਜੇ ਅਕਾਲ ਕਾਲਜ ਕੌਂਸ਼ਲ ਮਸਤੂਆਣਾ ਸਾਹਿਬ ਦੇ ਮੁੱਖ ਪ੍ਰਬੰਧਕ ਡਾ ਭੁਪਿੰਦਰ ਸਿੰਘ ਪੂਨੀਆ ਨੇ ਵਿਦਿਆਰਥੀਆਂ ਤੋਂ ਮਾਰਚ ਪਾਸਟ ਦੌਰਾਨ ਸਲਾਮੀ ਲੈਣ ਉਪਰੰਤ ਝੰਡਾ ਲਹਿਰਾ ਕੇ ਕੀਤਾ। ਇਸ ਮੌਕੇ ਸਾਈ ਸੈਂਟਰ ਦੇ ਇੰਚਾਰਜ ਮਨਜੀਤ ਸਿੰਘ ਬਾਲੀਆ ਤੇ ਅਕਾਲ ਡਿਗਰੀ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ ਉਂਕਾਰ ਸਿੰਘ ਹਾਜ਼ਰ ਸਨ।
ਇਸ ਮੌਕੇ ਪ੍ਰਿੰਸੀਪਲ ਡਾ ਗੋਬਿੰਦ ਸਿੰਘ ਵੱਲੋਂ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਗਿਆ ਤੇ ਸਾਲਾਨਾ ਰਿਪੋਰਟ ਪੜ੍ਹੀ ਗਈ।
ਇਸ ਅਥਲੈਟਿਕ ਮੀਟ ਮੌਕੇ ਕਰਵਾਏ ਵੱਖ ਵੱਖ ਮੁਕਾਬਲਿਆਂ ਦੌਰਾਨ ਲੜਕੀਆਂ ਵਿੱਚੋਂ ਸੁਰਿੰਦਰਪਾਲ ਕੌਰ ਅਤੇ ਲੜਕਿਆਂ ਵਿੱਚੋਂ ਗੌਰਵ ਗੁਰੀਆ ਅਤੇ ਗੁਰਜੀਤ ਸਿੰਘ ਨੂੰ ਬੈਸਟ ਅਥਲੀਟ ਚੁਣਿਆ ਗਿਆ। ਇਸ ਮੌਕੇ ਵੱਖ ਵੱਖ ਖੇਡਾਂ ਵਿੱਚੋਂ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹੇ ਖਿਡਾਰੀਆਂ ਨੁੂੰ ਸਨਮਾਨ ਚਿੰਨ੍ਹ ਤੇ ਮੈਡਲ ਤੇ ਮਹਿਮਾਨਾਂ ਨੂੰ ਲੋਈਆਂ ਤੇ ਸਨਮਾਨ ਚਿੰਨ੍ਹ ਕੇ ਸਨਮਾਨਿਤ ਕੀਤਾ ਗਿਆ।



