ਸੰਗਰੁੂਰ, 16 ਫਰਵਰੀ (ਗੁਰਜੰਟ ਸਿੰਘ ਚਾਹਲ)- ਡਰਾਈਵਰ ਅਤੇ ਟੈਕਨੀਕਲ ਯੂਨੀਅਨ ਦੀ ਭੁੱਖ ਹੜ੍ਹਤਾਲ ਤੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਅਨਿਲ ਕੁਮਾਰ ,ਸ਼੍ਰੀ ਗੁਰਵਿੰਦਰ ਸਿੰਘ, ਗੁਰਵੀਰ ਸਿੰਘ, ਅਮਨਦੀਪ ਸਿੰਘ, ਜਸਪਾਲ ਸਿੰਘ ਜ਼ਿਲ੍ਹਾ ਕੰਪਲੈਕਸ ਦਫ਼ਤਰ ਸੰਗਰੂਰ ਦੇ ਸਾਹਮਣੇ ਬੈਠੇ ਅਤੇ ਸ਼੍ਰੀ ਸਿੰਘ ਗਰੇਵਾਲ, ਸਰਪ੍ਰਸਤ ਸਟੇਟ ਕਮੇਟੀ ਪੰਜਾਬ ਅਤੇ ਸ਼੍ਰ ਜੋਗਿੰਦਰ ਸਿੰਘ ਲੁਧਿਆਣਾ ਗੁਰਦੇਵ ਸਿੰਘ ਚੇਅਰਮੇੈਨ ਫਰੀਦਕੋਟ, ਗੁਲਾਬ ਸਿੰਘ ਜ਼ਿਲ੍ਹਾ ਪ੍ਰਧਾਨ ਫਰੀਦਕੋਟ, ਸ੍ਰੀ ਬਲਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਪਟਿਆਲਾ, ਰਜਿੰਦਰ ਸਿੰਘ ,ਮੋਹਨ ਸਿੰਘ, ਸਰਬਜੀਤ ਸਿੰਘ ਬਰਨਾਲਾ ਆਗੂ ਵਿਸ਼ੇਸ਼ ਤਰ੍ਹਾਂ ’ਤੇ ਭੁੱਖ ਹੜ੍ਹਤਾਲ ਵਿੱਚ ਸ਼ਾਮਿਲ ਹੋਏ । ਸ਼੍ਰੀ ਨਸੀਬ ਸ਼ਰਮਾ ਜ਼ਿਲ੍ਹਾ ਜਰਨਲ ਸਕੱਤਰ ਪੈਨਸ਼ਨਰ ਯੂਨੀਅਨ ਸੰਗਰੂਰ ਅੱਜ ਦੀ ਭੁੱਖ ਹੜਤਾਲ ਪੰਜਾਬ ਸਰਕਾਰ ਵੱਲੋਂ ਜੋ ਪ੍ਰਾਈਵੇਟ ਗੱਡੀਆਂ ਠੇਕੇ ਤੇ ਲੈਣ ਸੰਬੰਧੀ ਜੋ ਪੱਤਰ ਜਾਰੀ ਕੀਤਾ ਗਿਆ ਹੈ ਉਸਦੇ ਰੋਸ ਵਜੋਂ ਕੀਤੀ ਗਈ ਹੈ। ਪੰਜਾਬ ਬੇਰੁਜ਼ਗਾਰਾਂ
ਨੂੰ ਨੌਕਰੀਆਂ ਦੇਣ ਦੇ ਬਜਾਏ ਸਰਕਾਰੀ ਡਰਾਈਵਰਾਂ ਦੀਆਂ ਨੌਕਰੀਆਂ ਖੋਹ ਰਹੀ ਹੈ। ਵਿੱਤੀ ਸੰਕਟਾਂ ਦਾ ਬਹਾਨਾ ਲਗਾ ਕੇ ਡਰਾਈਵਰਾਂ ਤੇ ਕੁਹਾੜਾ ਚਲਾਇਆ ਜਾ ਰਿਹਾ ਹੈ ਜਿਸਦੀ ਜਥੇਬੰਦੀ ਵੱਲੋਂ ਸਖ਼ਤ ਨਿੰਦਾ ਕੀਤੀ ਜਾਂਦੀ ਹੈ। ਸਰਕਾਰ ਨੂੰ ਆਪਣੇ ਖਰਚੇ ਘਟਾਉਣੇ ਚਾਹੀਦੇ ਹਨ ਜਿਸਦੇ ਕਈ ਤਰੀਕੇ ਹਨ ਜਿਸ ਤਰ੍ਹਾਂ ਮੰਤਰੀਆਂ ਸੰਸਦੀ ਸਕੱਤਰਾਂ, ਡਾਇਰੈਕਟਰਾਂ ਦੇ ਦਫ਼ਤਰਾਂ ਦੇ ਵਾਧੂ ਖਰਚੇ ਜਿਵੇਂ ਕਿ ਵਿਦੇਸ਼ੀ ਦੌਰੇ ਅਤੇ ਮੰਤਰੀਆਂ ਦੀਆਂ ਮਹਿੰਗੀਆਂ ਲਗਜਰੀ ਗੱਡੀਆਂ ਨੂੰ ਘਟਾਇਆ ਜਾਵੇ। ਜੇਕਰ ਇਸ ਤਰ੍ਹਾਂ ਦੇ ਖਰਚੇ ਨਾ ਘਟਾਏ ਗਏ ਤਾਂ ਪੰਜਾਬ ਵਿੱਚ ਦਿਨੋ ਦਿਨ ਵਿੱਤੀ ਸੰਕਟ ਵਧਦਾ ਜਾਵੇਗਾ ਅਤੇ ਬੇਰੁਜ਼ਗਾਰੀ ਵਧਦੀ ਜਾਵੇਗੀ। ਇਸ ਦੇ ਉਲਟ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦਾ ਬਣਦਾ ਡੀ ਦਾ ਬਕਾਇਆ ਲੰਮੇਂ ਸਮੇਂ ਤੋਂ ਰੋਕਿਆ ਹੋਇਆ ਹੈ ਉਹ ਜਾਰੀ ਕੀਤਾ ਜਾਵੇ। ਪੰਜਾਬ ਸਰਕਾਰ ਵੱਲੋਂ ਚੋਣਾਂ ਸਮੇਂ ਵਾਅਦੇ ਕੀਤੇ ਗਏ ਸਨ ਕਿ ਸਮੁੱਚੇ ਪੰਜਾਬ ਵਿੱਚ ਕੰਮ ਕਰਦੇ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਜਾਵੇਗਾ।ਉਸ ਦੇ ਉਲਟ ਮੁਲਾਜ਼ਮ ਮਾਰੂ ਪੱਤਰ ਜਾਰੀ ਕਰਕੇ ਡਰਾਈਵਰਾਂ ਦੀਆ ਭੱਖਦੀਆਂ ਮੰਗਾਂ ਜਿਵੇਂ ਕਿ ਸਕੇਲਾਂ ਦੀਆਂ ਤਰੁੱਟੀਆਂ ਦੂਰ ਕਰਨਾ, ਗਰੇਡ ਪੇ ਵਿੱਚ ਸੋਧ ਕਰਨਾ, ਸਪੈਸ਼ਲ ਪੈੇ ਨੂੰ ਬੇਸਿਕ ਪੈੇ ਵਿੱਚ ਮਰਜ ਕਰਨਾ ਆਦਿ ਮੰਗਾਂ ਨੂੰ ਅੱਖੋਂ ਪਰੋਖੇ ਕਰਕੇ ਸਮੁੱਚੇ ਪੰਜਾਬ ਦੇ ਡਰਾਈਵਰਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ।



